ਇੱਕੀਵੀਂ ਸਦੀ ਦੇ ਤਕਾਜ਼ੇ
ਨਜ਼ਮ
ਗਿਆ ਵੇਲ਼ਾ ਬੀਤ ਨੀ ਮਾਏ
ਐਵੇਂ ਨਾ ਦੇਹ
ਮੈਨੂੰ
ਪਿਛਲੀਆਂ ਮੱਤਾਂ।
ਅੱਜ ਚਰਖੇ ਦੀ ਘੂਕਰ ਸੁਣ ਕੇ
ਕੋਈ ਨਹੀਂ ਉੱਤਰ ਪਹਾੜੋਂ ਆਉਂਦਾ
ਕੋਈ ਨਹੀਂ ਸੰਧੂਰੀ ਪੱਗ ਵਾਲ਼ਾ
ਪਾਉਂਣਾ ਜੀਹਨੇ ਫੇਰਾ।
----
ਐਵੇਂ ਤੂੰ ਤਾਂ
ਪਾਏਂ ਭੁਲੇਖੇ ਮੈਨੂੰ
ਤੇਰੇ ਆਖੇ ਲੱਗ ਕੇ ਮਾਏ!
ਕਿਵੇਂ ਬੈਠੀ ਰੋਵਾਂ ਤ੍ਰਿੰਝਣੀਂ?
ਕਿਵੇਂ ਚਰਖਾ ਕੱਤਾਂ?
ਗਿਆ ਵੇਲ਼ਾ ਬੀਤ ਨੀ ਮਾਏ
ਐਵੇਂ ਨਾ ਦੇਹ
ਮੈਨੂੰ...
ਪਿਛਲੀਆਂ ਮੱਤਾਂ।
------------
ਸ: ਮੋਤਾ ਸਿੰਘ ਸਰਾਏ ਜੀ ਵੱਲੋਂ ਭੇਜੀ ਤੇ ਪੰਜਾਬੀ ਸੱਥ ਵੱਲੋਂ ਪ੍ਰਕਾਸ਼ਿਤ ਕਿਤਾਬ: ‘ਚਿੜੀ ਵਿਚਾਰੀ ਕੀ ਕਰੇ’ ‘ਚੋਂ ਧੰਨਵਾਦ ਸਹਿਤ
No comments:
Post a Comment