ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, January 12, 2009

ਦਰਸ਼ਨ ਦਰਵੇਸ਼ - ਲੇਖ

ਪਾਣੀ ਉੱਤੇ ਤੈਰਦਾ ਪੱਥਰ ਮਨਮੋਹਨ ਸਿੰਘ
ਲੇਖ

ਕਿਸੇ ਪਰੀ ਕਥਾ ਵਰਗੀ ਨਹੀਂ ਹੈ ਉਸਦੀ ਦਾਸਤਾਨਜਿਹੜਾ ਹਿੰਦੀ ਸਿਨੇਮਾ ਦੀਆਂ ਤਸਵੀਰਾਂ ਨੂੰ ਬਹੁਤ ਸਾਰੇ ਖ਼ੂਬਸੂਰਤ ਰੰਗ ਦੇਣ ਤੋਂ ਬਾਅਦ ਅੱਜ ਪੰਜਾਬੀ ਸਿਨੇਮਾ ਦਾ ਖੋਇਆ ਹੋਇਆ ਵਜੂਦ ਲੱਭਕੇ ਉਸ ਤੋਂ ਗਰਦ ਝਾੜਨ ਲਈ ਯਤਨਸ਼ੀਲ ਹੈ

ਉਹ ਸ਼ਖ਼ਸ ਜਿਹੜਾ ਸਿਨੇਮੈਟੋਗ੍ਰਾਫੀ ਦੇ ਸਫ਼ਰ ਉੱਤੇ ਆਪਣੀਆਂ ਕਦੇ ਨਾ ਮਿਟਣ ਵਾਲੀਆਂ ਪੈੜਾਂ ਉੱਕਰਨ ਤੋਂ ਬਾਦ ਅੱਜ ਇੱਕ ਵਧੀਆ ਨਿਰਦੇਸ਼ਕ ਦੇ ਤੌਰ ਉੱਤੇ ਇਸ ਮਿੱਥ ਨੂੰ ਤੋੜ ਚੁੱਕਾ ਹੈ ਕਿ ਪਾਣੀ ਉੱਪਰ ਸਿਰਫ਼ ਲੱਕੜਾਂ ਹੀ ਤੈਰਦੀਆਂ ਨੇਪੱਥਰ ਜਦੋਂ ਆਪਣੇ ਨਕਸ਼ ਆਪ ਉਲੀਕਦਾ ਹੈ ਤਾਂ ਆਪਣੇ ਹਿੱਸੇ ਦੇ ਪਾਣੀ ਉੱਪਰ ਤੈਰਨ ਦੀ ਸਮਰੱਥਾ ਵੀ ਉਹ ਆਪਣੇ ਅੰਦਰ ਰਾਖਵੀਂ ਰੱਖ ਲੈਂਦਾ ਹੈ

ਮਨਮੋਹਨ ਸਿੰਘ ਜਿਸ ਦਾ ਅਕਸ ਮੇਰੇ ਅੰਦਰ ਹਮੇਸ਼ਾ ਇੱਕ ਲਹਿਰ ਦੇ ਸੁਪਨੇ ਜਿਹਾ ਰਿਹਾ ਹੈ ਜਿਹੜੀ ਕਦੇ ਵੀ ਥੱਕਣਾ ਨਹੀਂ ਜਾਣਦੀ ਅਤੇ ਹਰ ਵਾਰ ਸਮੁੰਦਰ ਵਿੱਚੋਂ ਸਿੱਪੀਆਂ ਅਤੇ ਮੋਤੀ ਲੱਭਣ ਤੋਂ ਬਾਦ ਆਪਣੇ ਕਿਨਾਰੇ ਦਾ ਆਸ਼ੀਰਵਾਦ ਲੈਣਾ ਨਹੀਂ ਭੁੱਲਦੀ..ਤੇ ਮੈਂ ਉਸ ਸ਼ਖ਼ਸ ਨੂੰ ਥਲ ਵਿੱਚੋਂ ਗੁਜ਼ਰਦੇ ਨੂੰ ਵੇਖਿਆ ਹੈ, ਮੁਸਕਰਾਉਂਦੇ ਹੋਏ ਨੂੰ

ਮਨਮੋਹਨ ਸਿੰਘ ਆਪਣੇ ਅੰਦਰਲੇ ਸ਼ੋਰ ਨੂੰ ਕਦੇ ਸੌਣ ਨਹੀਂ ਦਿੰਦਾਇਹ ਸ਼ੋਰ ਹਰ ਸਮੇਂ ਉਸਦੀ ਸਿਰਜਣਾ ਨੂੰ ਬੁਰਸ਼ ਦਿੰਦਾ ਹੈਸ਼ਬਦ ਅਤੇ ਰੰਗ ਦਿੰਦਾ ਹੈਮਨ ਦੀਆਂ ਇੱਛਾਵਾਂ ਦਾ ਵਣਜ ਕਰਨਾ ਜੇ ਕਿਸੇ ਨੇ ਸਿੱਖਣਾ ਹੋਵੇ ਤਾਂ ਉਹ ਮਨ ਜੀ ਤੋਂ ਸਿੱਖ ਸਕਦਾ ਹੈਜਦੋਂ ਸੈੱਟ ਉੱਪਰ ਹੁੰਦੇ ਨੇ ਤਾਂ ਹਵਾ ਚੋਂ ਰੰਗ ਲੱਭਦੇ ਨੇ ਤੇ ਜਦੋਂ ਕਿਸੇ ਕਲਾਕਾਰ ਨੂੰ ਉਸਦੇ ਕਿਰਦਾਰ ਅੰਦਰ ਉਤਾਰਦੇ ਨੇ ਤਾਂ ਨਿਰਬੋਲ ਚਿਹਰੇ ਅੰਦਰ ਵੀ ਹਰਕਤ ਪੈਦਾ ਕਰ ਦਿੰਦੇ ਨੇ

ਪੰਜਾਬੀ ਮਾਂ ਦਾ ਹਰਿਆਣਵੀ ਪੁੱਤਰ ਮਨਮੋਹਨ ਸਿੰਘ ਜਦੋਂ ਆਪਣੀ ਜ਼ਮੀਨ ਉੱਪਰ ਉਬਾਸੀ ਲੈਂਦਾ ਹੈ ਤਾਂ ਉਸਦੀ ਬੁੱਕਲ਼ ਦਾ ਹਰ ਪਲ ਕੁੱਝ ਨਾ ਕੁੱਝ ਕਰਨ ਲਈ ਪ੍ਰੇਰਦਾ ਰਹਿੰਦਾ ਹੈ

ਇੱਕੱਲੇ ਬੈਠਿਆਂ ਗਾਣਾ ਗੁਣਗੁਣਾਉਂਦਿਆਂ ਮੈਂ ਸੈਂਕੜੇ ਵਾਰ ਉਹਨਾਂ ਅੰਦਰ ਵਾਇਲਨ ਦੀਆਂ ਤਾਰਾਂ ਵੱਜਦੀਆਂ ਸੁਣੀਆਂ ਨੇਲੰਮੀ ਨਜ਼ਰ ਦੀ ਐਨਕ ਪਿੱਛੋਂ ਝਾਕਦਾ ਉਹ ਸ਼ਖ਼ਸ ਨਸੀਬੋਦੀ ਸਾਰਥਕ ਸਿਰਜਣਾ ਤੋਂ ਬਾਦ ਬਹੁਤ ਲੰਮਾ ਸਮਾਂ ਸਿਰਫ਼ ਚਿਹਰਿਆਂ ਉੱਪਰ ਰੰਗ ਛਿੜਕਦਾ ਰਿਹਾ ਹੈ।.. .. ਤੇ ਫਿਰ ਉਸਨੇ ਸ਼ੁਰੂਆਤ ਕੀਤੀ ਜੀਅ ਆਇਆਂ ਨੂੰਨਾਲ ਸਫ਼ਲਤਾ ਉਸਦੇ ਕਦਮਾਂ ਦੇ ਨਾਲ ਨਾਲ ਹੈਅਸਾਂ ਨੂੰ ਮਾਣ ਵਤਨਾਂ ਦਾ’, ‘ਯਾਰਾਂ ਨਾਲ ਬਹਾਰਾਂ’, ‘ਦਿਲ ਆਪਣਾ ਪੰਜਾਬੀ’, ‘ਮਿੱਟੀ ਵਾਜਾਂ ਮਾਰਦੀਅਤੇ ਮੇਰਾ ਪਿੰਡਉਸਦਾ ਹਾਸਿਲ ਹਨ

ਦਿਲ ਕਰਦਾ ਹੈ ਅਜਿਹੇ ਖ਼ੂਬਸੂਰਤ ਨਕਸ਼ਦਾਰ ਪੱਥਰ ਨੂੰ ਆਪਣੇ ਚੁੰਮਣਾਂ ਨਾਲ ਖੋਰ ਦਿਆਂ ਅਤੇ ਸਾਰੀ ਉਮਰ ਆਪਣੇ ਆਪ ਨੂੰ ਸਿੰਜਦਾ ਰਹਾਂ

1 comment:

Azeem Shekhar said...

Darshan 22 g tuhadi kavita tan peahlan changi lagdi hi c par vartik v be-had khoobsoorat hea..
Azeem shekhar