ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, January 8, 2009

ਗੁਰਦਰਸ਼ਨ 'ਬਾਦਲ' - ਦੋ ਗ਼ਜ਼ਲਾਂ

ਦੋਸਤੋ! ਡੈਡੀ ਜੀ ਬਾਦਲ ਸਾਹਿਬ ਨੇ ਆਰਸੀ ਲਈ ਅੱਜ ਦੋ ਗ਼ਜ਼ਲਾਂ ਇੱਕ ਮਾਡਰਨ ਤੇ ਦੂਜੀ ਜਦੀਦ ਗ਼ਜ਼ਲ ਇੱਕੋ ਕਾਫ਼ੀਏ-ਰਦੀਫ਼ ਵਿਚ ਸਾਂਝੀਆਂ ਕਰਨ ਲਈ ਭੇਜੀਆਂ ਹਨ। ਗ਼ਜ਼ਲਗੋਈ ਦੀ ਇਹ ਖ਼ਾਸ ਖ਼ੂਬੀ ਹੈ ਕਿ ਦੋ ਵੱਖ-ਵੱਖ ਖ਼ਿਆਲਾਂ ਨੂੰ ਇੱਕੋ ਕਾਫ਼ੀਏ-ਰਦੀਫ਼ ਵਿਚ ਨਜ਼ਮ ਕਰਨਾ ਅਤੇ ਕਿਸੇ ਇੱਕ ਸ਼ਬਦ ਦੇ ਵੱਖਰੇ ਅਰਥ ਕੱਢ ਕੇ ਸਫ਼ਲਤਾ ਪੂਰਵਕ ਨਿਭਾਉਂਣਾ। ਬਹੁਤ-ਬਹੁਤ ਸ਼ੁਕਰੀਆ।

ਮਾਡਰਨ ਗ਼ਜ਼ਲ
ਮਨਦੀਆਂ ਕਹਿਣਾ ਅਗਰ ਇਹ ਅੱਖੀਆਂ।
ਭਜਦੀਆਂ ਨਾ ਸਾਡੀਆਂ ਫਿਰ ਵੱਖੀਆਂ।
-----
ਮੁਸ਼ਕ ਸਾਡੇ ਮੂੰਹ ‘ਚੋਂ ਆਉਂਦਾ ਹੀ ਰਿਹਾ,
ਲੈਚੀਆਂ ਵੀ ਜੇਬ ਦੇ ਵਿਚ ਰੱਖੀਆਂ।
-----
ਗੁੜ ਜਿਹੇ ਬਣ-ਬਣ ਬੜਾ ਫਿਰਦੇ ਰਹੇ,
ਭਿਣ-ਭਿਣਾਈਆਂ ਨਾ ਅਸਾਂ ‘ਤੇ ਮੱਖੀਆਂ।
----
ਨਕਲੂਆਂ ਦਾ ਮੁੰਡਾ ਡਾਕਟਰ ਬਣ ਗਿਆ,
ਫਿਰਦੀਆਂ ਨੇ ਪਿੱਛੇ ਵੀਹ-ਵੀਹ ਲੱਖੀਆਂ।
-----
ਮਿਸ਼ਰੀ ਵਰਗੇ ਬੋਲ ਸੁਣ ਕੇ ਫਸ ਗਏ,
ਗੁੜ ਭੁਲੇਖੇ ਕੌੜ-ਮਿਰਚਾਂ ਚੱਖੀਆਂ।
----
ਘਰ ਤਿਰੇ ਛਣ-ਛਣ ਨਾ ਹੋਣੀ ‘ਬਾਦਲਾ!’
ਭਾਬੀਆਂ ਨੂੰ ਝੱਲ ਭਾਵੇਂ ਪੱਖੀਆਂ।
===============
ਗ਼ਜ਼ਲ
ਗੁੰਮ ਗਈਆਂ ਕਿੱਥੇ ਇਹ ਦੋ ਅੱਖੀਆਂ?
ਪਿੰਡ ਦੀਆਂ ਫੋਲ਼ ਚਾਰੇ ਵੱਖੀਆਂ।
----
ਠਰਕ ਭੋਰਨ ਵਾਲ਼ੇ ਵਾਪਸ ਮੁੜ ਗਏ,
ਰੋਂਦੀਆਂ ਨੇ ਪਿੱਛੇ ਵੀਹ-ਵੀਹ ਲੱਖੀਆਂ।
-----
ਬਚਪਨਾ, ਸ਼ੌਕੀਨੀਆਂ ਤੇ ਇੱਲਤਾਂ,
ਭੁੱਲ ਆਇਐਂ ਕਿੱਥੇ, ਕਿੱਥੇ ਰੱਖੀਆਂ ?
----
ਏਕਤਾ ਦਾ ਪਾਠ ਸਾਂਭੀ ਫਿਰਦੀਆਂ,
ਸਾਡੇ ਤੋਂ ਨੇ ਚੰਗੀਆਂ ਮਧ-ਮੱਖੀਆਂ।
----
ਕਿੱਥੇ ਪੱਲੂ ਉੱਡਣਾ ਸੀ ਮੁੱਖ ਤੋਂ,
ਜੇ ਹਵਾ ਵੀ ਝੱਲਦੀ ਨਾ ਪੱਖੀਆਂ।
----
ਭੁੱਖ, ਘਿਰਨਾ, ਘੂਰੀਆਂ ਤਕ ‘ਬਾਦਲਾ’!
ਸਭ ਅਸਾਂ ਨੇ ਬਾਲਪਨ ਵਿਚ ਚੱਖੀਆਂ।

2 comments:

ਤਨਦੀਪ 'ਤਮੰਨਾ' said...

ਬਾਦਲ ਸਾਹਿਬ! ਦੋਵੇਂ ਗ਼ਜ਼ਲਾਂ ਬਹੁਤ ਖ਼ੂਬਸੂਰਤ ਨੇ...ਮੁਬਾਰਕਬਾਦ ਕਬੂਲ ਕਰੋ!
ਮੁਸ਼ਕ ਸਾਡੇ ਮੂੰਹ ‘ਚੋਂ ਆਉਂਦਾ ਹੀ ਰਿਹਾ,
ਲੈਚੀਆਂ ਵੀ ਜੇਬ ਦੇ ਵਿਚ ਰੱਖੀਆਂ।
-----
ਗੁੜ ਜਿਹੇ ਬਣ-ਬਣ ਬੜਾ ਫਿਰਦੇ ਰਹੇ,
ਭਿਣ-ਭਿਣਾਈਆਂ ਨਾ ਅਸਾਂ ‘ਤੇ ਮੱਖੀਆਂ।
ਕਮਾਲ ਦੇ ਸ਼ਿਅਰ ਨੇ!
=====
ਬਚਪਨਾ, ਸ਼ੌਕੀਨੀਆਂ ਤੇ ਇੱਲਤਾਂ,
ਭੁੱਲ ਆਇਐਂ ਕਿੱਥੇ, ਕਿੱਥੇ ਰੱਖੀਆਂ ?
----
ਏਕਤਾ ਦਾ ਪਾਠ ਸਾਂਭੀ ਫਿਰਦੀਆਂ,
ਸਾਡੇ ਤੋਂ ਨੇ ਚੰਗੀਆਂ ਮਧ-ਮੱਖੀਆਂ।
----
ਕਿੱਥੇ ਪੱਲੂ ਉੱਡਣਾ ਸੀ ਮੁੱਖ ਤੋਂ,
ਜੇ ਹਵਾ ਵੀ ਝੱਲਦੀ ਨਾ ਪੱਖੀਆਂ।
ਕਾਫ਼ੀਆ-ਰਦੀਫ਼ ਅਲੱਗ-ਅਲੱਗ ਅਰਥਾਂ 'ਚ ਨਿਭਾ ਕੇ ਕਮਾਲ ਕਰ ਦਿੱਤੀ।
ਤਮੰਨਾ

ਤਨਦੀਪ 'ਤਮੰਨਾ' said...

ਬਾਦਲ ਜੀਓ! ਮੁਬਾਰਕਾਂ ਕਯਾ ਸ਼ਿਅਰ ਆਖੇ ਨੇ..
ਮਨਦੀਆਂ ਕਹਿਣਾ ਅਗਰ ਇਹ ਅੱਖੀਆਂ।
ਭਜਦੀਆਂ ਨਾ ਸਾਡੀਆਂ ਫਿਰ ਵੱਖੀਆਂ।
-----
ਮੁਸ਼ਕ ਸਾਡੇ ਮੂੰਹ ‘ਚੋਂ ਆਉਂਦਾ ਹੀ ਰਿਹਾ,
ਲੈਚੀਆਂ ਵੀ ਜੇਬ ਦੇ ਵਿਚ ਰੱਖੀਆਂ।
-----
ਗੁੜ ਜਿਹੇ ਬਣ-ਬਣ ਬੜਾ ਫਿਰਦੇ ਰਹੇ,
ਭਿਣ-ਭਿਣਾਈਆਂ ਨਾ ਅਸਾਂ ‘ਤੇ ਮੱਖੀਆਂ।
----
ਨਕਲੂਆਂ ਦਾ ਮੁੰਡਾ ਡਾਕਟਰ ਬਣ ਗਿਆ,
ਫਿਰਦੀਆਂ ਨੇ ਪਿੱਛੇ ਵੀਹ-ਵੀਹ ਲੱਖੀਆਂ।
-----
ਮਿਸ਼ਰੀ ਵਰਗੇ ਬੋਲ ਸੁਣ ਕੇ ਫਸ ਗਏ,
ਗੁੜ ਭੁਲੇਖੇ ਕੌੜ-ਮਿਰਚਾਂ ਚੱਖੀਆਂ।
----
ਘਰ ਤਿਰੇ ਛਣ-ਛਣ ਨਾ ਹੋਣੀ ‘ਬਾਦਲਾ!’
ਭਾਬੀਆਂ ਨੂੰ ਝੱਲ ਭਾਵੇਂ ਪੱਖੀਆਂ।

ਤੁਹਾਡਾ
ਜਗਤਾਰ ਸਿੰਘ ਬਰਾੜ
ਕੈਨੇਡਾ
========
ਸ਼ੁਕਰੀਆ ਅੰਕਲ ਜੀ।
ਤਮੰਨਾ