ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, February 1, 2009

ਡਾ: ਰਣਧੀਰ ਸਿੰਘ ਚੰਦ - ਗ਼ਜ਼ਲ

ਦੋਸਤੋ! ਡਾ: ਚੰਦ ਜੀ ਦੀ ਗ਼ਜ਼ਲ ਨਾਲ਼ ਲੱਗਿਆ ਇਹ ਬੇਹੱਦ ਖ਼ੂਬਸੂਰਤ ਰੇਖਾ ਚਿੱਤਰ ਪ੍ਰਤੀਕ ਜੀ ਨੇ ਟਰਾਂਟੋ, ਕੈਨੇਡਾ ਤੋਂ ਭੇਜਿਆਂ ਹੈ। ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।

ਗ਼ਜ਼ਲ
ਰੂਹ ਤੇ ਇਕ ਸ਼ਖ਼ਸ ਦਾ ਕਬਜ਼ਾ ਰਹੇਗਾ ਦੇਰ ਤਕ।
ਛਣਕਦਾ ਥੇਹਾਂ ‘ਚ ਇਕ ਹਾਸਾ ਰਹੇਗਾ ਦੇਰ ਤਕ।
----
ਰੁੱਖ ਦੀ ਰਗ-ਰਗ ‘ਚੋਂ ਲੰਘ ਜਾਏਗੀ ਉਹ ਨਟਖਟ ਹਵਾ,
ਪੱਤਾ ਪੱਤਾ ਤੜਪਦਾ ਕੰਬਦਾ ਰਹੇਗਾ ਦੇਰ ਤੱਕ।
----
ਜਿਸਮ ਤਾਂ ਬੇਗਾਨਗੀ ਪਹਿਨੇ ਹੋਏ ਲੰਘ ਜਾਣਗੇ,
ਪਰ ਮਨਾਂ ਵਿੱਚ ਨੇੜ ਦਾ ਜਜ਼ਬਾ ਰਹੇਗਾ ਦੇਰ ਤਕ।
----
ਇੱਕ ਹੌਕਾ ਜੋ ਮਿਰੇ ਸੀਨੇ ‘ਚ ਦਬਿਆ ਰਹਿ ਗਿਆ,
ਅੱਥਰੂ ਬਣ ਪਲਕ ‘ਤੇ ਰੁਕਿਆ ਰਹੇਗਾ ਦੇਰ ਤਕ।
----
ਜਿਸ ਦੀਆਂ ਨਜ਼ਰਾਂ ‘ਚ ਇੱਕ ਪਹਿਚਾਣ ਦੇਖੀ ਸੀ ਕਦੇ,
ਅਜਨਬੀ ਉਹ ਆਪਣਾ ਲਗਦਾ ਰਹੇਗਾ ਦੇਰ ਤਕ।

No comments: