ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, February 4, 2009

ਆਰਸੀ ਦੇ ਪਾਠਕਾਂ ਲਈ ਖ਼ੁਸ਼ਖਬਰੀ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੁੰਬਈ ਵਸਦੇ ਸੰਸਾਰ ਪ੍ਰਸਿੱਧ ਨਾਵਲਿਸਟ ਤੇ ਫਿਲਮਸਾਜ਼ ਸਤਿਕਾਰਤ ਬੂਟਾ ਸਿੰਘ ਸ਼ਾਦ ਦੇ ਨਾਲ਼ ਦਰਸ਼ਨ ਦਰਵੇਸ਼ ਜੀ ਦੀ ਕੀਤੀ ਬੇਹੱਦ ਖ਼ੂਬਸੂਰਤ ਅਤੇ ਰੌਚਕ ਮੁਲਾਕਾਤ ਆਰਸੀ ਦੇ ਪਾਠਕਾਂ ਲਈ ਪਹੁੰਚੀ ਹੈ। ਸ਼ਾਦ ਸਾਹਿਬ ਦਾ ਨਾਮ ਪੰਜਾਬੀ ਨੂੰ ਪਿਆਰ ਕਰਨ ਵਾਲ਼ਾ ਹਰ ਸਾਹਿਤ-ਪ੍ਰੇਮੀ ਜਾਣਦਾ ਹੈ।

ਕੁੱਤਿਆਂ ਵਾਲ਼ੇ ਸਰਦਾਰ, ਅੱਧੀ ਰਾਤ ਪਹਿਰ ਦਾ ਤੜਕਾ, ਸਿੱਖ ਅਤੇ ਹਾਲ ਹੀ ਵਿੱਚ ਪ੍ਰਕਾਸ਼ਿਤ ਨਾਵਲ ਸੰਧੂਰੀ ਅੰਬੀਆਂ ਤੇ ਹੋਰ ਦਰਜਨਾਂ ਲਿਖਤਾਂ ਨਾਲ਼ ਨਵੀਆਂ ਪੈੜਾਂ ਪਾਉਂਣ ਵਾਲ਼ੇ ਸ਼ਾਦ ਸਾਹਿਬ ਬਾਰੇ ਇੱਕ ਗੱਲ ਬੜੇ ਘੱਟ ਪਾਠਕ ਜਾਣਦੇ ਹੋਣਗੇ ਕਿ ਉਹਨਾਂ ਨੇ ਆਪਣੇ ਸਾਰੇ ਨਾਵਲ ਇੱਕੋ ਸਿਟਿੰਗ ਚ ਹਫ਼ਤੇ ਦੇ ਅੰਦਰ-ਅੰਦਰ ਲਿਖੇ ਹਨ ਤੇ ਕਦੇ ਛਪਾਈ ਤੋਂ ਪਹਿਲਾਂ ਸੋਧ ਕੇ ਦੋਬਾਰਾ ਨਹੀਂ ਲਿਖੇ। ਦਰਵੇਸ਼ ਜੀ ਅਨੁਸਾਰ, ਬੂਟਾ ਸਿੰਘ ਸ਼ਾਦ ਦੇ ਨਾਵਲਾਂ ਦੇ ਕਿਰਦਾਰ ਆਪਣੇ ਪਾਠਕਾਂ ਨਾਲ ਏਨੀ ਗੂੜ੍ਹੀ ਯਾਰੀ ਪਾ ਲੈਂਦੇ ਹਨ ਕਿ ਅੱਜ ਦੇ ਸਾਹਿਤ-ਮਾਰਕੀਟਿੰਗ ਦੇ ਯੁੱਗ ਵਿੱਚ ਵੀ ਕਦੇ ਸ਼ਾਦ ਨੂੰ ਸਾਹਿਤਕ-ਗੋਸ਼ਟੀਆਂ ਅਤੇ ਪਰਚੇ ਆਦਿ ਲਿਖਵਾਉਂਣ ਦਾ ਸਹਾਰਾ ਨਹੀਂ ਲੈਣਾ ਪਿਆ

ਜਲਦ ਹੀ ਇਹ ਮੁਲਾਕਾਤ ਆਰਸੀ ਦੇ ਪਾਠਕਾਂ ਦੀ ਨਜ਼ਰ ਕੀਤੀ ਜਾਏਗੀ, ਤੁਸੀਂ ਫੇਰੀ ਪਾਉਂਦੇ ਰਹਿਣਾ ਤੇ ਮੁਲਾਕਾਤ ਦਾ ਇੰਤਜ਼ਾਰ ਕਰਨਾ।ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ


No comments: