ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, February 4, 2009

ਗਗਨਦੀਪ ਸ਼ਰਮਾ - ਗ਼ਜ਼ਲ

ਗ਼ਜ਼ਲ

ਇਸ਼ਕ ਨੇ ਬੰਨ੍ਹੀ ਮੇਰੀ ਪਰਵਾਜ਼ ਹੈ

ਕਤਲ ਦਾ ਕਿਤਨਾ ਹਸੀਨ ਅੰਦਾਜ਼ ਹੈ

----

ਜ਼ਹਿਰ ਪੀਣਾ, ਵੰਡਣਾ ਅੰਮ੍ਰਿਤ ਸਦਾ,

ਤਲਖ਼ੀਆਂ ਵਿਚ ਮੁਸਕਣੀ ਦਾ ਰਾਜ਼ ਹੈ

----

ਉਮਰ ਦਾ ਜੋ ਦਰਦ ਦੇ ਕੇ ਤੁਰ ਗਿਆ,

ਗ਼ਜ਼ਲ ਉਸਦੀ ਹੈ, ਮਿਰੀ ਆਵਾਜ਼ ਹੈ

----

ਗੀਤ ਗਾਉਂਨਾਂ ਜ਼ਿੰਦਗੀ ਦੇ ਏਸ ਤੇ,

ਮੇਰੀ ਧੜਕਣ ਹੀ ਮਿਰਾ ਤਾਂ ਸਾਜ਼ ਹੈ

----

ਨ੍ਹੇਰਿਆਂ ਨੂੰ ਮੂੰਹ ਚਿੜਾਉਂਦੇ ਫਿਰਨ ਜੋ,

ਜੁਗਨੂੰਆਂ ਨੂੰ ਆਪਣੇ ਤੇ ਨਾਜ਼ ਹੈ

----

ਜੋ ਛੁਪਾਉਂਦਾ ਜੱਗ ਤੋਂ ਹਰਦਮ ਰਿਹਾ,

ਅੱਖਰੋ, ਦੱਸਿਆ ਤੁਹਾਨੂੰ ਰਾਜ਼ ਹੈ


No comments: