ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, March 9, 2009

ਡਾ: ਮਹਿੰਦਰ ਸਿੰਘ ਗਿੱਲ - ਨਜ਼ਮ

ਵਿਦਾਇਗੀ

ਨਜ਼ਮ

ਟਾਹਲੀ ਹੇਠ ਸੱਜਰੇ ਵਾਹੇ

ਖੇਤ ਦੇ ਬੰਨੇ ਖੜ੍ਹ ਕੇ

ਉਹਨੇ ਨਵ-ਜਨਮੀ ਪ੍ਰਭਾਤ ਦੀ ਟਿੱਕੀ

ਮੁਸਕਰਾਉਂਦੀ ਨੂੰ ਤੱਕਿਆ,

ਤੇ ਫਿਰ ਹਮ-ਸਫ਼ਰ ਦੀ ਗੋਦ,

ਵਾਲੀ ਪ੍ਰਭਾਤ ਵੱਲ,

ਜੋ ਰੀਂਗਦੀ ਹਿੱਲਦੀ,

ਉਸ ਵਲ ਉੱਭਰੀ ਸੀ

............................

ਜਜ਼ਬਿਆਂ ਦੇ ਸਿਆੜਾਂ ਚੋਂ ਉੱਠੀ ਭਾਫ਼

ਉਸ ਦੀ ਘੰਡੀ ਦਬਾਉਂਦੀ ਰਹੀ…….

ਸਿਰਫ਼ ਪੰਜ ਸਾਲ……

ਮਿੰਟਾਂ ਵਾਂਗ ਉੱਡ ਜਾਣੇ ਨੇ……”

......................................

ਟਾਹਲੀ ਨੇ ਝੁਕ ਕੇ ਜੰਮਣ-ਭੋਂ ਨੂੰ ਛੋਹਿਆ,

……….ਮੁੜ ਉਤਾਂਹ ਉੱਠੀ

ਤਾਂ ਅਚੰਭਾਜਨਕ ਧਰਤੀ ਸੀ,

ਦਸੌਰ ਗਲੀਆਂ

...................

ਚਾਂਦੀ ਦਾ ਸੁਪਨਿਆਈ ਨਸ਼ਾ,

ਆਖ਼ਰ ਨੂੰ ਚੜ੍ਹ ਹੀ ਗਿਆ,

ਤੇ ਉਹ ਟਾਹਲੀ ਜਿਹੀ ਪੀੜ ਵਿੰਨ੍ਹੀ ਗਈ,

ਛਾ ਗਿਆ ਧੁੰਦਲਾ ਬੇਹਰਕਤੀ ਦਾ ਆਲਮ

.......................

ਉਸ ਦਾ ਉਣੀਂਦਰਾ ਚਿਹਰਾ

ਧੁਖਦੀਆਂ ਯਾਦਾਂ ਕੋਲੋਂ ਛੁਪਾਉਂਦਾ ਹੈ,

ਟਾਹਲੀ ਅੱਜ ਵੀ ਉਹੀ ਹੈ,

ਪਰ ਰੁੱਤਾਂ ਨੂੰ ਪੰਜਾਂ ਨਾਲ

ਕਈ ਜ਼ਰਬਾਂ ਆ ਚੁੱਕੀਆਂ ਹਨ,

ਖੇਤ ਉਹਨੂੰ ਪਛਾਨਣ ਤੋਂ ਮੁਨਕਰ ਨੇ,

ਆਪਣੇ ਹੀ ਘਰ ਵਿਚ ਅਜਨਬੀ….

ਯਕਦਮ, ਵਾਪਸ ਆਪਣੇ

ਧੁੰਦਲੇ ਆਲਮ ਵਿਚ ਪਰਤਣ ਨਾਲ

ਹੁਣ ਉਹਨੂੰ ਕੋਈ ਪੀੜ ਨਹੀਂ ਹੁੰਦੀ


1 comment:

Rajinderjeet said...

Shabad chon bahut hi vadhiya hai...