ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, March 9, 2009

ਹਰਬੀਰ ਸਿੰਘ ਵਿਰਕ - ਨਜ਼ਮ

ਸਾਹਿਤਕ ਨਾਮ: ਹਰਬੀਰ ਸਿੰਘ ਵਿਰਕ

ਅਜੋਕਾ ਨਿਵਾਸ: ਪਿੰਡ ਸੰਘਾ ( ਮਾਨਸਾ) ਪੰਜਾਬ

ਕਿੱਤਾ: ਅਧਿਆਪਕ

ਕਿਤਾਬ: ਹਾਲੇ ਨਹੀਂ ਛਪੀ।

ਹਰਬੀਰ ਜੀ ਨੇ ਖ਼ੂਬਸੂਰਤ ਨਜ਼ਮਾਂ ਭੇਜ ਕੇ ਆਰਸੀ ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਖ਼ੁਸ਼ਆਦਦੀਦ ਤੇ ਸ਼ੁਕਰੀਆ ਆਖਦੀ ਹੋਈ ਉਹਨਾਂ ਦੀ ਨਜ਼ਮ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

------

ਚਿਖਾ

ਨਜ਼ਮ

ਮੇਰੀ ਬਲਦੀ ਚਿਖਾ ਤੇ

ਮੇਰੀ ਮਾਂ ਨੂੰ

ਮੈਂ ਨਹੀਂ

ਆਪਣੇ ਬਲਦੇ ਹੋਏ ਸੁਪਨੇ ਦਿਸ ਰਹੇ ਨੇ

ਤੇ ਮੇਰੀ ਮਾਂ ਚੁਗ ਰਹੀ ਹੈ

ਮੇਰੀ ਰਾਖ ਵਿੱਚੋਂ

ਆਪਣੇ ਸੁਪਨਿਆਂ ਦੇ ਫੁੱਲ

......................

ਮੇਰੇ ਭੈਣਾਂ ਭਾਈ ਵੀ ਰੋ ਰਹੇ ਨੇ

ਕੁਝ ਜਜ਼ਬਾਤਾਂ ਨੂੰ ਲੈ

ਕੁਝ ਅਹਿਸਾਸਾਂ ਨੂੰ ਲੈ

ਕੁਝ ਯਾਦਾਂ ਨੂੰ ਲੈ

ਫਿਰ ਭੁੱਲ ਜਾਣਾ ਮੈਨੂੰ

ਜਦ ਰੁੱਝ ਜਾਣਗੇ ਆਪੋ ਆਪਣੇ ਘਰੀਂ

ਤੇ ਯਾਦ ਆਉਂਣੈ

ਦੁੱਖਾਂ ਤੇ,

ਖ਼ੁਸ਼ੀਆਂ ਤੇ,

ਕੁਝ ਤਿਉਹਾਰਾਂ ਤੇ

..........................

ਮੇਰੇ ਯਾਰ ਵੀ ਦੋ ਹੰਝੂ ਭੇਂਟ ਕਰਕੇ

ਤੁਰ ਗਏ ਨੇ ਆਪੋ ਘਰੀਂ

ਮੈਂ ਇਕੱਲਾ ਸੜ ਰਿਹਾਂ

ਉੱਡ ਰਿਹਾਂ

ਧੁੱਪਾਂ

ਹਨੇਰੀਆਂ


3 comments:

MANVINDER BHIMBER said...

bhaut achchi te sachi rachna hai aapji di......dil vic khuban waale akhar han.....

Rajinderjeet said...

ਬੇਹਦ ਸੰਵੇਦਨਸ਼ੀਲ ਨਜ਼ਮ ਹੈ,ਬੜੇ ਢੁਕਵੇਂ ਲਫ਼ਜ਼ਾਂ 'ਚ ਪਰੋਈ ਹੋਈ....ਮੁਬਾਰਕ|

Sukhdarshan Dhaliwal said...

Virk Sahib,

Dil vich aapni mehik chhadd jaann waaley lafzaN de dhaagiaN naal bunnee hoee tuhaadi nazam vadiaa laggi. Meri mubaarakbad kabool karna.

Just soulful! All the best to you.

Regards
Sukhdarshan