ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, March 10, 2009

ਗੁਰਦਰਸ਼ਨ 'ਬਾਦਲ' - ਗ਼ਜ਼ਲ


ਨਾਰੀ ਦਿਵਸ ਦਾ ਇੱਕ ਰੂਪ ਇਹ ਵੀ.....

ਗ਼ਜ਼ਲ

ਆਪਣੀ ਹੀ ਬਾਤ ਤੇ ਅੜਿਆ ਰਿਹਾ।

ਉਮਰ ਸਾਰੀ ਚੰਦਰਾ ਲੜਿਆ ਰਿਹਾ।

----

ਹਾਸਿਆਂ ਦੇ ਨਾਲ਼, ਧੁਰ ਤੋਂ ਵੈਰ ਸੀ,

ਤਿਉੜੀਆਂ ਮੱਥੇ, ਸੁਭਾਅ ਸੜਿਆ ਰਿਹਾ।

----

ਵਰਜਿਆ ਸਭ ਨੇ, ਨਾ ਹਟਿਆ ਪੀਣ ਤੋਂ,

ਕਾਲ਼ਜਾ ਮੁੱਠੀ ਚ ਹੀ ਫੜਿਆ ਰਿਹਾ।

----

ਕੰਮ ਦੇ ਨਾਂ ਤੇ ਨਾ ਡੱਕਾ ਤੋੜਿਆ,

ਕੰਮਚੋਰਾ ਅੰਦਰੇ ਵੜਿਆ ਰਿਹਾ।

---

ਚੰਨ ਵਾਂਗੂੰ ਸੀ ਸਜਾਉਂਣਾ ਲੋਚਿਆ,

ਦਾਗ਼ ਬਣ ਮੱਥੇ ਤੇ ਪਰ ਜੜਿਆ ਰਿਹਾ।

----

ਤੇਲ ਦੀ ਥਾਂ ਖ਼ੂਨ ਪਾ-ਪਾ ਬਾਲ਼ਿਆ,

ਵੀਟਵੀਂ ਬੱਤੀ ਦਾ ਗੁਲ ਝੜਿਆ ਰਿਹਾ।

----

ਅਹਿ ਕਰਾਂਗੇ, ਅਹੁ ਕਰਾਂਗੇ ਬਾਦਲਾ!

ਯੋਜਨਾ ਦਾ ਹਰ ਪੜਾਅ ਘੜਿਆ ਰਿਹਾ।

5 comments:

Gurinderjit Singh (Guri@Khalsa.com) said...

I guess this applies to any human being.. nari or nara.. :)

M S Sarai said...

Baadal Sahib
Yojna gharhni v har insaan de bas da rog nahi.
Tuhadi nazam noo parhia nahi manhian hai. Regards.
Mota Singh Sarai
UK

ਤਨਦੀਪ 'ਤਮੰਨਾ' said...

ਗੁਰਿੰਦਰਜੀਤ ਜੀ..ਰਿਸ਼ਤਿਆਂ 'ਚ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ 'ਨਰਾਂ' ਨਾਲ਼ ਵੀ ਆਪਣੀ ਪੂਰੀ ਹਮਦਰਦੀ ਹੈ :)ਬੱਸ! ਤੁਸੀਂ ਸਭ ਦੋਸਤ ਖ਼ੁਸ਼ ਰਹੋ...ਆਮੀਨ :)

ਅਦਬ ਸਹਿਤ
ਤਨਦੀਪ 'ਤਮੰਨਾ'

ਤਨਦੀਪ 'ਤਮੰਨਾ' said...

ਸਰਾਏ ਸਾਹਿਬ! ਆਰਸੀ ਤੇ ਫੇਰੀ ਪਾਉਂਣ ਅਤੇ ਗ਼ਜ਼ਲ ਪਸੰਦ ਕਰਨ ਲਈ 'ਬਾਦਲ' ਸਾਹਿਬ ਵੱਲੋਂ ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'

Gurinderjit Singh (Guri@Khalsa.com) said...

Tandeep Ji!
Thanks..

Unha ਨਰਾਂ waare..

Aarsi...Dubde nu
tinke da sahara..
Hun dil sochda..
kahnoo khana si shuahara
is tarah di
situation lai..
sare jahan se acha
hindustan hamara