ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, March 12, 2009

ਸੁਖਦਰਸ਼ਨ ਧਾਲੀਵਾਲ - ਗ਼ਜ਼ਲ

ਸਾਹਿਤਕ ਨਾਮ: ਸੁਖਦਰਸ਼ਨ ਧਾਲੀਵਾਲ
ਅਜੋਕਾ ਨਿਵਾਸ: ਯੂ.ਐੱਸ.ਏ.
ਕਿਤਾਬਾਂ: ਕਾਵਿ ਸੰਗ੍ਰਹਿ: ਹੰਝੂਆਂ ਦੀ ਆਵਾਜ਼, ਸੱਤ ਰੰਗੇ ਲਫ਼ਜ਼, ਸੱਚ ਦੇ ਸਨਮੁਖ ਅਤੇ Ghazals at Twilight ਅੰਗਰੇਜ਼ੀ ਚ ਪ੍ਰਕਾਸ਼ਿਤ ਹੋ ਚੁੱਕੇ ਹਨ। ਇਹਨਾਂ ਦੀਆਂ ਲਿਖੀਆਂ ਗ਼ਜ਼ਲਾਂ ਪ੍ਰਸਿੱਧ ਗ਼ਜ਼ਲ-ਗਾਇਕ ਜਗਜੀਤ ਜ਼ੀਰਵੀ ਜੀ ਦੀ ਆਵਾਜ਼ ਚ ਵੀ ਰਿਕਾਰਡ ਹੋ ਚੁੱਕੀਆਂ ਹਨ।

ਧਾਲੀਵਾਲ ਸਾਹਿਬ ਨੇ ਅੱਜ ਆਰਸੀ ਤੇ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੀਆਂ ਰਚਨਾਵਾਂ ਚੋਂ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਤੇ ਇੱਕ ਗੀਤ ਨੂੰ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਗ਼ਜ਼ਲ

ਭੁਲੇਖੇ ਨਾਲ ਜੇ ਮੈਂ ਯਾਦ ਆਇਆ ਤਾਂ ਲਿਖੀਂ ਮੈਨੂੰ।

ਕਿਤੇ ਮਹਿੰਦੀ ਦੇ ਰੰਗਾਂ ਨੇ ਜਲਾਇਆ ਤਾਂ ਲਿਖੀਂ ਮੈਨੂੰ।

----

ਹਵਾ ਦੇ ਵਾਂਗ ਮੈਂ ਵੀ ਇਕ ਭਟਕਦਾ ਖ਼ਾਬ ਸੀ ਤੇਰਾ,

ਕਦੇ ਇਸ ਨੇ ਅਚਾਨਕ ਆ ਜਗਾਇਆ ਤਾਂ ਲਿਖੀਂ ਮੈਨੂੰ ।

----

ਨਹੀਂ ਮਿਲਦੀ ਮੁਹੱਬਤ ਲੋੜ ਹੁੰਦੀ ਹੈ ਜਦੋਂ ਇਸ ਦੀ,

ਕਿਤੇ ਐਸੇ ਤਸੱਵੁਰ ਨੇ ਸਤਾਇਆ ਤਾਂ ਲਿਖੀਂ ਮੈਨੂੰ।

----

ਮੈਂ ਤਾਂ ਮਾਰੂਥਲਾਂ ਦੀ ਰੇਤ ਦਾ ਹੀ ਇਕ ਮੁਸਾਫ਼ਿਰ ਹਾਂ,

ਜੇ ਮੇਰੀ ਪੈੜ ਚੋਂ ਰੁਖ ਪੁੰਗਰ ਆਇਆ ਤਾਂ ਲਿਖੀਂ ਮੈਨੂੰ।

----

ਬੜੇ ਚੰਗੇ ਸੀ ਉਹ ਦਿਨ ਖੇਡਦੇ ਸੀ ਰਲਕੇ ਜਦ ਆਪਾਂ,

ਕਦੇ ਇਸ ਯਾਦ ਨੇ ਤੈਨੂੰ ਰੁਲਾਇਆ ਤਾਂ ਲਿਖੀਂ ਮੈਨੂੰ।

----

ਜੇ ਮੈਂ ਤੇਰੇ ਖ਼ਿਆਲਾਂ ਵਿਚ ਅਜੇ ਵੀ ਹਾਂ ਕਿਤੇ ਬਾਕੀ,

ਕਦੇ ਇਜ਼ਹਾਰ ਦਿਲ ਨੇ ਕਰਨਾ ਚਾਹਿਆ ਤਾਂ ਲਿਖੀਂ ਮੈਨੂੰ ।

----

ਸਮੇਂ ਦਾ ਹਰ ਸਿਤਮ ਮਨਜ਼ੂਰ ਹੈ ਦਰਸ਼ਨਨੂੰ ਐ ਯਾਰਾ,

ਮਗਰ ਜੇ ਇਸ ਨੇ ਤੇਰਾ ਦਿਲ ਦੁਖਾਇਆ ਤਾਂ ਲਿਖੀਂ ਮੈਨੂੰ।

===================

ਵੇਦਨ

ਗੀਤ

ਵੇਦਨ ਦੇ ਇਹ ਗੀਤ ਉਦਾਸੇ, ਸੁਣ ਲੈ ਮੇਰੀਏ ਮਾਏ ।

ਸੱਜਣ ਵਿਛੜੇ ਅੱਖੀਆਂ ਭਰੀਆਂ, ਇਹ ਕੀਹ ਦਰਦ ਕਮਾਏ।

-----

ਇਸ਼ਕੇ ਦੀ ਇਕ ਸੇਜ ਵਿਛਾ ਕੇ, ਸੂਹੀ ਤੜਪੇ ਜਿੰਦ ਨਿਮਾਣੀ

ਮਹਿਕਾਂ ਦੀ ਇਕ ਤਿਪ ਨੂੰ ਤਰਸੇ, ਲੱਭੇ ਰਾਤ ਦੀ ਰਾਣੀ

ਜਿਸ ਰੁੱਤੇ ਮੈਂ ਲੋਚਾਂ ਸਰਵਰ, ਉਹ ਰੁੱਤ ਹੀ ਮਰ ਜਾਏ ।

ਵੇਦਨ ਦੇ ਇਹ ਗੀਤ ਉਦਾਸੇ........................

----

ਤਨ ਮਨ ਮੇਰਾ ਬਲ਼ਦਾ ਰਹਿੰਦਾ, ਬਲ਼ਦੀ ਬਿਰਹੋਂ ਦੀ ਅਗਨੀ

ਉਹਦੇ ਬਾਝੋਂ ਜੀਅ ਨਈਂ ਲਗਦਾ, ਡੰਗੇ ਹਿਜਰਾਂ ਦੀ ਸਪਨੀ

ਦੇਹੀ ਦੇ ਵਿਚੋਂ ਉੱਠਣ ਲਾਟਾਂ, ਜਦ ਇਹ ਡੰਗ ਚਲਾਏ ।

ਵੇਦਨ ਦੇ ਇਹ ਗੀਤ ਉਦਾਸੇ.........................

----

ਇਸ਼ਕੇ ਦੀ ਇਹ ਜੋ ਰੁੱਤ ਹੈ ਸੋਹਣੀ, ਸਾਡੇ ਰਾਸ ਨਾ ਆਈ

ਨਾ ਸਾਡੇ ਸਾਹੀਂ ਸਾਵਣ ਮੌਲੇ, ਨਾ ਹੀ ਸੰਦਲੀ ਛਾਈ

ਰੂਹ ਕੁਆਰੀ ਦਰਦਾਂ ਮਾਰੀ, ਨਿਤ ਸਜਰੀ ਪੀੜ ਹੰਢਾਏ।

ਵੇਦਨ ਦੇ ਇਹ ਗੀਤ ਉਦਾਸੇ.......................

----

ਸਾਵਣ ਮੇਰੇ ਨੈਣੀਂ ਧੁਖਦਾ, ਸੱਜਣਾ ਦੀ ਛੁਹ ਨੂੰ ਤਰਸੇ

ਹਿਜਰਾਂ ਦੇ ਬੁੱਲ੍ਹਾਂ ਨੂੰ ਜੋ ਚੁੰਮੇ, ਉਹ ਨਾ ਧਾਰਾ ਬਰਸੇ

ਜਿਹੜੀ ਰੁੱਤੇ ਸੱਜਣ ਮਿਲਦੇ, ਉਹ ਰੰਗਲੀ ਰੁੱਤ ਕਦ ਆਏ ।

ਵੇਦਨ ਦੇ ਇਹ ਗੀਤ ਉਦਾਸੇ.......................

5 comments:

हरकीरत ' हीर' said...

ਭੁਲੇਖੇ ਨਾਲ ਜੇ ਮੈਂ ਯਾਦ ਆਇਆ ਤਾਂ ਲਿਖੀਂ ਮੈਨੂੰ।

ਕਿਤੇ ਮਹਿੰਦੀ ਦੇ ਰੰਗਾਂ ਨੇ ਜਲਾਇਆ ਤਾਂ ਲਿਖੀਂ ਮੈਨੂੰ।

ਹਵਾ ਦੇ ਵਾਂਗ ਮੈਂ ਵੀ ਇਕ ਭਟਕਦਾ ਖ਼ਾਬ ਸੀ ਤੇਰਾ,

ਕਦੇ ਇਸ ਨੇ ਅਚਾਨਕ ਆ ਜਗਾਇਆ ਤਾਂ ਲਿਖੀਂ ਮੈਨੂੰ ।
waah ji waah...!!
Sukhdarshanji , bhot khooob...!! Bhot sohne ...!!

Sukhdarshan Dhaliwal said...

thank you so much Harkirat Ji, for your positive feedback....your kind comment is much appreciated.

Khair-sandesh.

Regards
Sukhdarshan

सतपाल ख़याल said...

ਭੁਲੇਖੇ ਨਾਲ ਜੇ ਮੈਂ ਯਾਦ ਆਇਆ ਤਾਂ ਲਿਖੀਂ ਮੈਨੂੰ।
ਕਿਤੇ ਮਹਿੰਦੀ ਦੇ ਰੰਗਾਂ ਨੇ ਜਲਾਇਆ ਤਾਂ ਲਿਖੀਂ ਮੈਨੂੰ।
behad khoobsoorat puree ghazal hi lajwab, dil kite door uD gya ghazal paRke.
thanks

Gurmeet Brar said...

Comments vaste bahut bahut shukria BAI JI
eni door ton ena moh...
Tandeep de uprale sadka hi asin sare jude hoye han ikk dooje nal

Sukhdarshan Dhaliwal said...

...thank you so much Satpal Ji, for your 'lajwab' feedback....your kind comment is much appreciated...

Khair-sandesh...

Regards...
Sukhdarshan Dhaliwal...
http://sukhdarshan.blogspot.com/