ਤੁਰ ਜਾਵੇਂ ਤਾਂ ਨੇਰ੍ਹਾ ਹੋਵੇ, ਆ ਜਾਵੇਂ ਤਾਂ ਚਾਨਣ ਹੋਵੇ।
----
ਜਦ ਵੀ ਮੁੜਿਆ ਪਰਦੇਸੋਂ ਤਾਂ, ਕਚ ਦੀਆਂ ਵੰਗਾਂ ਲੈ ਆਵੀਂ,
ਜੀਅ ਕਰਦਾ ਹੈ ਮੇਰੀ ਸੁੰਨੀ ਵੀਣੀ ਦੇ ਵਿਚ ਛਣ ਛਣ ਹੋਵੇ।
----
ਖ਼ੁਦ ਨੂੰ ਅਣਖੀ ਸਾਊ ਕਹਿੰਦੇ, ਦਸੜੀ ਦਸੜੀ ਵਿਕਦੇ ਜਿਹੜੇ,
ਅਕਲ ਇਨ੍ਹਾਂ ਨੂੰ ਵੀ ਆ ਜਾਵੇ, ਜੇਕਰ ਘਰ ਵਿਚ ਦਰਪਣ ਹੋਵੇ।
----
ਰਾਤ ਦਿਨੇ ਭਗਤੀ ਕਰ ਭਾਵੇਂ, ਬੇਸ਼ਕ ਜੰਗਲਾਂ ਦੇ ਵਿਚ ਬਹਿ ਜਾ,
ਯੋਗ ਯੁਗਤ ਨੇ ਕੀ ਕਰਨਾ ਫਿਰ ਦਿਲ ਵਿਚ ਹੀ ਜਦ ਭਟਕਣ ਹੋਵੇ।
----
ਸਜਣਾਂ ਦੇ ਸੰਗ ਮੇਲੇ ਲਗਦੇ, ਯਾਰਾਂ ਨਾਲ ਬਸੰਤਾਂ ਹੁੰਦੀਆਂ,
ਕੀ ਕਰਨੀ ਹੈ ਹੋਲੀ ਜੇ ਨਾ, ਯਾਰ ਦੇ ਰੰਗ ਦਾ ਰੰਗਣ ਹੋਵੇ।
----
ਛਡ ਆ ਦੇਸ਼ ਵਿਦੇਸ਼ਾਂ ਤਾਈਂ, ਐਸੀ ਥਾਂ ਤੇ ਲੈ ਚਲ ਡੇਰਾ,
ਇਕ ਤੂੰ ਹੋਵੇਂ, ਇਕ ਮੈਂ ਹੋਵਾਂ, ਇਕ ਸਾਵਣ ਦੀ ਕਿਣ ਮਿਣ ਹੋਵੇ।
----
ਕੁਲਜੀਤ’ ਗਜ਼ਲ’ ਫਿਰ ਪੱਤ ਇਸ਼ਕ ਦੀ ਹੋਰ ਵੀ ਦੂਣੀ ਚੌਣੀ ਹੁੰਦੀ,
ਦਿਲ ਦੀ ਹਾਂਡੀ ਵਿਚ ਰਤ ਉਬਲੇ, ਤਨ ਦਾ ਬਲ਼ਦਾ ਬਾਲਣ ਹੋਵੇ।
2 comments:
कुलजीत ग़ज़ल की ग़ज़ल का एक एक शे'र गज़ब का है, दिल में उतरता-सा।
sach much ghazal is tarah di laggi
jive apne harek te dhukdi hove.Eho
jhi ghazal hi dil nu tumbdi hai.
Post a Comment