ਆਪਣੀ ਹਰ ਯਾਦ ਦੀ ਤਸਵੀਰ ਦਾ ਆਲਮ ਵੀ ਦੇਖ।
ਜੋ ਸਮੇਂ ਦੀ ਸਿਉਂਕ ਨੇ ਖਾਧੀ ਏ ਉਹ ਐਲਬਮ ਵੀ ਦੇਖ।
----
ਤੂੰ ਕਲਮ ਚੁੱਕ, ਪੂਰਨੇ ਪਾ, ਅੱਖਰਾਂ ਦੇ ਬੀਜ ਕੇਰ,
ਸ਼ਿਅਰ ਦੇ ਮਾਫ਼ਿਕ ਹੀ ਹੋਵੇ ਸ਼ਾਇਦ ਇਹ ਮੌਸਮ ਵੀ ਦੇਖ।
----
ਸ਼ੂਕਦਾ ਤੂਫ਼ਾਨ, ਦਰਿਆ ਦਾ ਵਹਿਣ ਕੀ ਵੇਖਦੈਂ?
ਬਾਜ਼ੂਆਂ ਦਾ ਜ਼ੋਰ, ਹਿੰਮਤ, ਹੌਸਲਾ ਤੇ ਦਮ ਵੀ ਦੇਖ।
----
ਮੇਰਿਆਂ ਸ਼ਿਅਰਾਂ ਦੀ ਸੂਹੀ ਤਪਸ਼ ਜੇ ਜਚਦੀ ਨਹੀਂ,
ਆ ਵਿਖਾਵਾਂ, ਤੂੰ ਕਲਾ ਮੇਰੀ ਦੀ ਇਹ ਪੂਨਮ ਵੀ ਦੇਖ।
----
ਕਿਸ ਤਰ੍ਹਾਂ ਮਿਟਿਆ ਨੇ ਕਰਦੇ ਰੰਗ ਤੇ ਨਸਲਾਂ ਦੇ ਭੇਦ,
ਸ਼ਾਮ ਦੇ ਜਲ-ਘਾਟ ਤੇ ਦਿਨ ਰਾਤ ਦਾ ਸੰਗਮ ਵੀ ਦੇਖ।
No comments:
Post a Comment