ਇਸ਼ਕ ਠੋਕਰ ਤੇ ਮੁਸਕਰੌਂਦਾ ਹੈ।
ਤਾਰਾ ਟੁੱਟਦਾ ਵੀ ਜਗਮਗੌਂਦਾ ਹੈ।
----
ਯੁੱਗ ਇੱਕ ਦਰਦ ਨੂੰ ਸੁਲੌਂਦਾ ਹੈ।
ਅਗਲਾ ਪਲ ਦਰਦ ਸੌ ਜਗੌਂਦਾ ਹੈ।
----
ਹਿਜਰ ਦੀ ਰਾਤ ਨੀਂਦ ਕਦ ਔਂਦੀ
ਵਸਲ ਦੀ ਰਾਤ ਕੌਣ ਸੌਂਦਾ ਹੈ।
----
ਤੇਰਾ ਗ਼ਮ ਹੀ ਨਿਭਾਏ ਸਾਥ ਮਿਰਾ
ਕੌਣ ਦੁੱਖਾਂ ‘ਚ ਕੋਲ਼ ਆਉਂਦਾ ਹੈ।
----
ਮੋਰ ਨੱਚਦੇ ਵੀ ਰੋਈ ਜਾਂਦੇ ਨੇ
ਹੰਸ ਮਰਦੇ ਸਮੇਂ ਵੀ ਗੌਂਦਾ ਹੈ।
----
ਹੁਸਨ ਵੀ ਭਟਕਦਾ ਹੈ ਇਸ਼ਕ ਲਈ
ਚੰਨ ਧਰਤੀ ਦੁਆਲ਼ੇ ਭੌਂਦਾ ਹੈ।
----
ਜਗਤ ਇੱਕ ਸੋਚ ਵਿੱਚ ਸਮਾ ਜਾਵੇ
ਚੰਨ ਸ਼ਬਨਮ ‘ਚ ਉਤਰ ਔਂਦਾ ਹੈ।
2 comments:
ਤਨਦੀਪ ਜੀ
ਗੁਰਚਰਨ ਰਾਮਪੁਰੀ ਜੀ ਨਾਲ ਮੁਲਾਕਾਤ ਵੀ ਕਰੋ
ਮੋਰ ਨੱਚਦੇ ਵੀ ਰੋਈ ਜਾਂਦੇ ਨੇ
ਹੰਸ ਮਰਦੇ ਸਮੇਂ ਵੀ ਗੌਂਦਾ ਹੈ।...
Bohut khoob! Kia andaaz-e-biyaN hai...Eh vi ik kudrat de jalvey di jhalak hai.
Rampuri Ji,
I really enjoyed the ghazal...thank you so much for sharing. All the best to you.
Regards
Sukhdarshan Dhaliwal
Post a Comment