ਕੁਝ ਫੁਟਕਲ ਸ਼ਿਅਰ
ਜੇ ਪੜ੍ਹੋ ਮੈਂ ਤੁਹਾਡੀ ਕਥਾ ਹਾਂ।
ਨਾ ਪੜ੍ਹੋ ਤਾਂ ਮੈਂ ਕੋਰਾ ਸਫ਼ਾ ਹਾਂ।
----
ਭਾਵੇਂ ਅੱਖਰ ਰਹਾਂ ਇੱਕ ਅਰਥਹੀਣਾ,
ਫਿਰ ਵੀ ਸ਼ਬਦਾਂ ਦਾ ਦਿੰਦਾ ਪਤਾ ਹਾਂ।
----
ਹਰ ਕਣੀ ਵਿਚ ਹਾਂ ਜਗਦੀ ‘ਰਿਸ਼ੀ’ ਮੈਂ,
ਚੇਤਨਾ ਹਾਂ ਕਿ ਅਵਚੇਤਨਾ ਹਾਂ।
----
ਮੇਰੇ ਨੈਣਾਂ ਦੀ ਇਸ ਉਦਾਸੀ ‘ਚੋਂ,
ਆਪਣੇ ਹਾਣ ਦਾ ਸਮੁੰਦਰ ਚੁਣ।
-----
ਕਿਉਂ ਗ਼ਲਤ ਮੈਨੂੰ ਉਹ ਸਾਬਤ ਕਰ ਰਹੇ,
ਮੈਂ ਕਦੋਂ ਕਹਿੰਨਾਂ ਕਿ ਮੈਂ ਹੀ ਠੀਕ ਹਾਂ।
----
ਹੈ ਕਿਨਾਰੇ ਨਾਲ਼ ਇਹ ਝਗੜਾ ਮੇਰਾ,
ਹਾਂ ਸਮੁੰਦਰ ਕਿਉਂ ਕਿਨਾਰੇ ਤੀਕ ਹਾਂ।
----
ਉਸਦੇ ਨੈਣਾਂ ਇੱਕ ਬੁਝਾਰਤ ਪਾਈ ਹੈ,
ਕੌਣ ਹੈ ਕਹਿੰਦਾ ਜੀਵਨ ਇਹ ਅਸਥਾਈ ਹੈ।
----
ਜੋ ਲੱਗਦਾ ਹੈ ਦਰਅਸਲ ਹੁੰਦਾ ਨਹੀ ਹੈ,
ਬਲ਼ੇ ਤੇਲ ਹੈ, ਦੀਵਾ ਬਲ਼ਦਾ ਨਹੀਂ ਹੈ।
---
ਇਹ ਹੁੰਦਾ ਹੈ ਜਾਂ ਨਹੀਂ ਹੈ ਇਹ ਹੁੰਦਾ,
ਕਦੇ ਪਿਆਰ ਵਧਦਾ, ਜਾਂ ਘਟਦਾ ਨਹੀਂ ਹੈ।
----
ਇਸ ਦੁਨੀਆ ਨੂੰ ਕਾਲ਼ੀ ਰਾਤ ਹੋ ਕਹਿੰਦੇ ਕਿਉਂ?
ਖ਼ੁਦ ਨੂੰ ਜੇਕਰ ਜਗਦਾ ਸੂਰਜ ਕਹਿੰਦੇ ਹੋ!
----
ਮਹਿਕਾਂ ਭਰੀ ਮੈਂ ਸੱਜਰੇ ਫੁੱਲਾਂ ਦੀ ਡਾਲ ਸਾਂ ਇੱਕ,
ਤੇਰੇ ਸਪਰਸ਼ ਮਗਰੋਂ ਕੰਡਾ ਮੈਂ ਬਣ ਗਈ ਹਾਂ।
----
ਕਠਿਨ ਬੜਾ ਇਸ ਯੁੱਗ ਵਿਚ ਕਰਨਾ ਨਿਸ਼ਚਿਤ ਹੈ,
ਬੰਦਾ ਕਿੰਨਾ ਮਰਿਆ ਕਿੰਨਾ ਜੀਵਤ ਹੈ।
----
ਮੈਂ ਕਿਹਾ ਅੰਬਰ ਨੂੰ ਖੇਮਾਂ ਖੋਲ੍ਹ ਦੇ,
ਬੰਦ ਘਰ ਵਿਚ ਸੌਣ ਦੀ ਆਦਤ ਨਹੀਂ।
No comments:
Post a Comment