ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, March 4, 2009

ਸਆਦਤ ਹਸਨ ਮੰਟੋ - ਕਹਾਣੀ 'ਟੋਭਾ ਟੇਕ ਸਿੰਘ' ਆਰਸੀ ਰਿਸ਼ਮਾਂ ਤੇ

ਦੋਸਤੋ! ਸਆਦਤ ਹਸਨ ਮੰਟੋ ਸਾਹਿਬ ਨੇ ਢਾਈ ਕੁ ਸੌ ਦੇ ਕਰੀਬ ਕਹਾਣੀਆਂ ਲਿਖੀਆਂ ਹਨ। ਉਹਨਾਂ ਨੂੰ ਵੀਹਵੀਂ ਸਦੀ ਦਾ ਸਭ ਤੋਂ ਵਧੀਆ ਅਤੇ ਸਫ਼ਲ ਕਹਾਣੀਕਾਰ ਹੋਣ ਦਾ ਮਾਣ ਹਾਸਲ ਹੈ ਤੇ ਉਹਨਾਂ ਦੀ ਤੁਲਨਾ ਅੰਗਰੇਜ਼ੀ ਦੇ ਪ੍ਰਸਿੱਧ ਲੇਖਕ ਡੀ.ਐੱਚ.ਲਾਰੇਂਸ ਨਾਲ਼ ਕੀਤੀ ਜਾਂਦੀ ਹੈ।

----

ਉਹਨਾਂ ਦੀਆਂ ਲਿਖਤਾਂ ਹਮੇਸ਼ਾ ਵਿਵਾਦਾਂ ਦੇ ਘੇਰਿਆਂ ਚ ਰਹੀਆਂ...ਜਿਵੇਂ ਔਰਤਾਂ ਦੀ ਆਜ਼ਾਦੀ ਬਾਰੇ ਲਿਖੀਆਂ ਕਹਾਣੀਆਂ..'ਖੋਲ੍ਹ ਦੋ, ਊਪਰ, ਨੀਚੇ ਔਰ ਦਰਮਿਆਂ। ਉਹਨਾਂ ਦੀਆਂ ਸੰਸਾਰ ਪ੍ਰਸਿੱਧ ਕਹਾਣੀਆਂ ਟੋਭਾ ਟੇਕ ਸਿੰਘ ਠੰਡਾ ਗੋਸ਼ਤ, ਬਾਪੂ ਗੋਪੀ ਨਾਥ, ਇਸ ਮੰਝਧਾਰ ਮੇਂ ਆਦਿ ਸ਼ਾਮਲ ਹਨ।

----

ਅੱਜ ਮੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ, ਬਲਬੀਰ ਸਿੰਘ ਮੋਮੀ ਤੇ ਉਸਦਾ ਰਚਨਾ ਸੰਸਾਰ ਵਿਚੋਂ, ਬਲਬੀਰ ਸਿੰਘ ਮੋਮੀ ਜੀ ਨੇ ਅਨੁਵਾਦ ਕੀਤੀ ਸੰਸਾਰ-ਪ੍ਰਸਿੱਧ ਤੇ ਚਰਚਿਤ ਕਹਾਣੀ ਟੋਭਾ ਟੇਕ ਸਿੰਘ ਆਰਸੀ ਲਈ ਭੇਜੀ ਹੈ, ਮੈਂ ਉਹਨਾਂ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ।

---

..............ਇਕ ਪਾਗਲ ਤਾਂ ਪਾਕਿਸਤਾਨ ਅਤੇ ਹਿੰਦੋਸਤਾਨ ਅਤੇ ਹਿੰਦੋਸਤਾਨ ਅਤੇ ਪਾਕਿਸਤਾਨ ਦੇ ਚੱਕਰ ਵਿਚ ਐਸਾ ਫਸਿਆ ਕਿ ਹੋਰ ਪਾਗਲ ਹੋ ਗਿਆਝਾੜੂ ਫੇਰਦਿਆਂ-ਫੇਰਦਿਆਂ ਇਕ ਦਿਨ ਰੁੱਖ ਉੱਤੇ ਚੜ੍ਹ ਗਿਆ ਅਤੇ ਟਹਿਣੇ ਤੇ ਬੈਠ ਕੇ ਦੋ ਘੰਟੇ ਲਗਾਤਾਰ ਭਾਸ਼ਣ ਦੇਂਦਾ ਰਿਹਾ ਜਿਹੜਾ ਹਿੰਦੋਸਤਾਨ ਅਤੇ ਪਾਕਿਸਤਾਨ ਦੇ ਨਾਜ਼ੁਕ ਮਸਲੇ ਉੱਤੇ ਸੀਸਿਪਾਹੀਆਂ ਨੇ ਉਹਨੂੰ ਥੱਲੇ ਉਤਰਨ ਲਈ ਕਿਹਾ ਤਾਂ ਉਹ ਹੋਰ ਉੱਪਰ ਚੜ੍ਹ ਗਿਆਡਰਾਇਆ ਧਮਕਾਇਆ ਤਾਂ ਕਹਿਣ ਲੱਗਾ, ਮੈਂ ਨਾ ਹਿੰਦੋਸਤਾਨ ਵਿਚ ਰਹਿਣਾ ਚਾਹੁੰਦਾ ਹਾਂ, ਨਾ ਪਾਕਿਸਤਾਨ ਵਿਚਮੈਂ ਏਸ ਰੁੱਖ ਉੱਤੇ ਹੀ ਰਹਾਂਗਾ...........


ਪੂਰੀ ਕਹਾਣੀ ਦਾ ਆਨੰਦ ਲੈਣ ਲਈ ਇਸ ਲਿੰਕ ਆਰਸੀ ਰਿਸ਼ਮਾਂ ਤੇ ਕਲਿਕ ਕਰੋ। ਬਹੁਤ-ਬਹੁਤ ਸ਼ੁਕਰੀਆ।


ਅਦਬ ਸਹਿਤ

ਤਨਦੀਪ ਤਮੰਨਾ


1 comment:

Gurinderjit Singh (Guri@Khalsa.com) said...

Atamjit's Rishteyan da kee rakhiye Na.. is based on this beautiful but sad real story. Tandeep ji, Aarsi has achieved another milestone by connecting the readers with such a valuable piece of work by Mr Manto.