ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, March 5, 2009

ਰਾਜਿੰਦਰਜੀਤ - ਗ਼ਜ਼ਲ

ਗ਼ਜ਼ਲ

ਸ਼ਾਂਤ ਹੁਣ ਪੈਰਾਂ ਦੀ ਭਟਕਣ ਹੋ ਗਈ।

ਚੱਲ ਘਰੇ ਚੱਲੀਏ ਕਿ ਆਥਣ ਹੋ ਗਈ।

----

ਉੱਗਦੇ ਚਾਨਣ ਦੀ ਚੁੰਨੀ ਪਹਿਨ ਕੇ

ਰਾਤ ਰਾਣੀ ਫਿਰ ਸੁਹਾਗਣ ਹੋ ਗਈ।

----

ਅੱਜ ਸਾਰਾ ਬਾਗ਼ ਹੈ ਤਾਹੀਓਂ ਉਦਾਸ

ਫੁੱਲ ਤੇ ਰੰਗਾਂ ਦੀ ਅਣਬਣ ਹੋ ਗਈ।

----

ਤੇਰੇ ਹੱਥੀਂ ਗ਼ੈਰ ਦਾ ਖ਼ਤ ਵੇਖ ਕੇ

ਦੂਰ ਇੱਕ ਮੇਰੀ ਵੀ ਉਲ਼ਝਣ ਹੋ ਗਈ।

----

ਰਾਤ ਭਰ ਨੈਣਾਂ ਚੋਂ ਭਾਰੀ ਮੀਂਹ ਪਿਆ

ਸੁਪਨਿਆਂ ਦੇ ਰਾਹ ਚ ਤਿਲਕਣ ਹੋ ਗਈ।

----

ਯਾਦ ਤੇਰੀ ਪੀੜ ਸੀ ਦਿਲ ਦੀ ਕਦੇ

ਹੌਲ਼ੀ-ਹੌਲ਼ੀ ਰੂਹ ਦਾ ਕੱਜਣ ਹੋ ਗਈ।


5 comments:

Gurinderjit Singh (Guri@Khalsa.com) said...

ਸੁਪਨਿਆਂ ਦੇ ਰਾਹ ‘ਚ ਤਿਲਕਣ ਹੋ ਗਈ।

Rajinderji, tusi Canada World conference te aavo ta sahi! Tilkan wale rah saaf kar da ge...

Beuatifully said.. gairan da khat vekh ke.. gair vi bhlaa kar dinde ne anjane wich :)
Regards,
Guri

Silver Screen said...

Kyon bahuteyan nu waqt paun te tuleya hoeya hain....Darvesh

हरकीरत ' हीर' said...

ਯਾਦ ਤੇਰੀ ਪੀੜ ਸੀ ਦਿਲ ਦੀ ਕਦੇ

ਹੌਲ਼ੀ-ਹੌਲ਼ੀ ਰੂਹ ਦਾ ਕੱਜਣ ਹੋ ਗਈ।...Waah...!!

Rajinderji,

Bhot sohni gazal likhi hai...VDHAI...!!

Rajinderjeet said...

ਗੁਰਿੰਦਰ ਜੀ,ਦਰਵੇਸ਼ ਸਾਹਿਬ ਆਪਾਂ ਆਨੇ-ਬਹਾਨੇ ਇੱਕ ਦੂਸਰੇ ਦੇ ਰੂਬਰੂ ਹੁੰਦੇ ਰਹੀਦੈ......ਆਰਸੀ ਇੱਕ ਮੁਕੰਮਲ ਸਾਹਿਤ ਸਭਾ ਹੋ ਨਿੱਬੜੀ ਹੈ ਤੇ ਤਨਦੀਪ ਹੁਰੀਂ ਇਹਦੇ ਪਰਧਾਨ....
ਮੈਂ ਖਾਸ ਕਰਕੇ ਹਰਕੀਰਤ ਜੀ ਦਾ ਧੰਨਵਾਦੀ ਹਾਂ. ਏਸ ਗ਼ਜ਼ਲ 'ਚੋਂ ਜਿਹੜਾ ਸ਼ਿਅਰ ਤੁਸੀਂ ਪਸੰਦ ਕੀਤਾ ਹੈ,ਉਹੀ ਮੈਨੂੰ ਵੀ ਸਭ ਤੋਂ ਵੱਧ ਚੰਗਾ ਲਗਦਾ ਹੈ....
ਯਾਦ ਤੇਰੀ ਪੀੜ ਸੀ ਦਿਲ ਦੀ ਕਦੇ
ਹੌਲੀ-ਹੌਲੀ ਰੂਹ ਦਾ ਕੱਜਣ ਹੋ ਹਈ .

ਤਨਦੀਪ 'ਤਮੰਨਾ' said...

ਰਾਜਿੰਦਰਜੀਤ ਜੀ...ਲਓ ਜੀ! ਤੁਸੀਂ ਤਾਂ ਸ਼ਾਹੀ ਐਲਾਨ ਕਰ ਦਿੱਤਾ...ਵੋਹ ਭੀ ਡੰਕੇ ਕੀ ਚੋਟ ਸੇ...:)
---
ਇਹ ਸਾਈਟ ਤਾਂ ਸਾਡੀ ਸਭ ਦੀ ਸਾਂਝੀ ਹੈ....ਨਾ ਕੋਈ ਪ੍ਰਧਾਨ ਨਾ ਕੋਈ ਸੰਪਾਦਕ... ਮੈਂ ਤਾਂ ਤੁਹਾਡੇ ਸਭ ਦੇ ਚਰਨਾਂ ਦੀ ਖ਼ਾਕ ਹਾਂ..ਮੈਂ ਤਾਂ ਬੱਸ ਏਨਾ ਕੁ ਕਰਦੀ ਹਾਂ ਕਿ ਆਈਆਂ ਰਚਨਾਵਾਂ ਨੂੰ ਸਾਈਟ ਤੇ ਪੋਸਟ ਕਰਦੀ ਹਾਂ ( ਦੱਸੋ ਭਲਾ!ਇਹ ਵੀ ਕੋਈ ਕੰਮਾਂ'ਚੋਂ ਕੰਮ ਹੈ ?? :)...ਜੇ ਤੁਸੀਂ ਸਭ ਦੋਸਤ ਮੇਰਾ ਸਾਥ ਨਹੀਂ ਦਿਓਗੇ ਤਾਂ ਮੈਂ ਇਕੱਲੀ ਨੇ ਕਰ ਲੈਣਾ ਹੈ??
----
ਬਾਕੀ ਆਈਆਂ ਰਚਨਾਵਾਂ ਤੋਂ ਹਰ ਰੋਜ਼ ਏਨਾ ਕੁੱਝ ਸਿੱਖ ਰਹੀ ਹਾਂ ਕਿ ਕੀ ਦੱਸਾਂ! ਤੁਹਾਡੀ ਸਭ ਦੀ ਮੁਹੱਬਤ ਅਤੇ ਮੁਹਾਲੀ ਤੋਂ ਆਉਂਦੇ ਸੁਝਾਅ ( ਤੇ ਕਦੇ-ਕਦੇ ਮਿੱਠੀ ਜਿਹੀ ਡਾਂਟ ਵੀ)ਮੇਰਾ ਮਾਰਗ ਦਰਸ਼ਨ ਕਰ ਰਹੇ ਨੇ..ਤੁਹਾਨੂੰ ਸਭ ਨੂੰ ਝੁਕ ਕੇ ਸਲਾਮ ਕਰ ਰਹੀ ਹਾਂ ਤੇ ਬਸ਼ੀਰ ਬਦਰ ਸਾਹਿਬ ਦੀ ਗ਼ਜ਼ਲ ਦੇ ਚੰਦ ਸ਼ਿਅਰ ਤੁਹਾਡੇ ਸਭ ਦੇ ਨਾਮ...:)
---
"ਮੁਸਾਫ਼ਿਰ ਕੇ ਰਾਸਤੇ ਬਦਲਤੇ ਰਹੇ।
ਮੁਕੱਦਰ ਮੇਂ ਥਾ ਚਲਨਾ ਚਲਤੇ ਰਹੇ।
---
ਕੋਈ ਫ਼ੂਲ ਸਾ ਹਾਥ ਕਾਂਧੇ ਪੇ ਥਾ,
ਮੇਰੇ ਪਾਓਂ ਸ਼ੋਲੋਂ ਪੇ ਚਲਤੇ ਰਹੇ।
---
ਮੇਰੇ ਰਾਸਤੇ ਮੇਂ ਉਜਾਲਾ ਰਹਾ,
ਦੀਏ ਉਸਕੀ ਆਂਖੋਂ ਕੇ ਜਲਤੇ ਰਹੇ।"

ਆਪਣੀਆਂ ਰਚਨਾਵਾਂ ਨਾਲ਼ ਮੇਰਾ ਬਿੱਖੜਾ ਤੇ ਹਨੇਰਾ ਪੈਂਡਾ ,ਸੌਖਾ ਤੇ ਰੌਸ਼ਨ ਕਰਦੇ ਰਹਿਓ...ਆਮੀਨ!

ਅਦਬ ਸਹਿਤ
ਤਨਦੀਪ 'ਤਮੰਨਾ'