ਕਰਦੇ ਨੇ ਮੂੰਹ ਮੁਲਾਹਜ਼ੇ, ਲੋਕਾਂ ਨੂੰ ਫਾਹੁਣ ਵਾਲੇ ।
ਬਣ ਗਏ ਨੇ ਆਪ ਚਮਚੇ, ਚਮਚੇ ਬਣਾਉਂਣ ਵਾਲੇ ।
----
ਦਿਲ ਨੂੰ ਹੈ ਸੱਟ ਵੱਜਦੀ, ਮਨ ਵੀ ਉਦਾਸ ਹੁੰਦਾ,
ਕਰਦੇ ਜਾਂ ਚਾਲਬਾਜ਼ੀ, ਰਹਿਬਰ ਕਹਾਉਣ ਵਾਲੇ ।
----
ਇਹ ਗੰਢ ਤੁੱਪ ਕਰਦੇ, ਇਹ ਝੂਠ ਬੋਲਦੇ ਨੇ,
ਛੋਟੀ ਜਾਂ ਕੋਈ ਵਡੀ, ਕੁਰਸੀ ਨੂੰ ਪਾਉਣ ਵਾਲੇ ।
----
ਨ੍ਹੇਰੇ ‘ਚ ਬੈਠ ਘੜਦੇ, ਵਧੀਆ ਇਹ ਝੂਠ ਚਾਲਾਂ,
ਦਿਨ ਨੂੰ ਸਜਾਊ ਸੁੰਦਰ, ਮੁੱਖੜਾ ਦਿਖਾਉਣ ਵਾਲੇ ।
----
ਕੀ ਕਰਨਗੇ ਅਗੇਰੇ, ਇਹ ਧਰਮ ਕਰਮ ਖ਼ਾਤਿਰ,
ਹੁਣ ਤੋਂ ਹੀ ਚੌਧਰਾਂ ਲਈ, ਨਾਟਕ ਦਖਾਉਣ ਵਾਲੇ ।
----
ਯਾ ਰੱਬ! ਸੁਮੱਤ ਬਖਸ਼ੀਂ, ਇਨ੍ਹਾਂ ਲੀਡਰਾਂ ਨੂੰ ਸਾਡੇ,
ਏਕੇ ਤੇ ਪਿਆਰ ਅੰਦਰ, ਲੂਤੀ ਜੋ ਲਾਉਣ ਵਾਲੇ ।
No comments:
Post a Comment