ਨਜ਼ਮ
ਤੇਰਾ ਨਾਂ ਚੱਲੇ
ਮੇਰੇ ਨਾਂ ਦੇ ਨਾਲ।
ਜਿਵੇਂ ਧੁੱਪ ਚਲਦੀ ਐ
ਛਾਂ ਦੇ ਨਾਲ਼।
----
ਯਾਦਾਂ ਤੇਰੀਆਂ ਦਾ ਮੋਹ
ਰਵ੍ਹੇ ਇੰਝ ਬਣਿਆ,
ਜਿਵੇਂ ਹੁੰਦੈ ਪ੍ਰਦੇਸੀ ਦਾ
ਗਰਾਂ ਦੇ ਨਾਲ਼।
----
ਭੰਵਰਾ, ਸੀ ਜੋ ਸ਼ੁਦਾਈ
ਖਿੜੇ ਗੁਲਾਬਾਂ ਦਾ,
ਕੱਲਾ ਹੈ, ਤਾਂ ਯਾਰਾਨਾ
ਸੁੰਨ ਸਰਾਂ ਦੇ ਨਾਲ਼।
----
ਤੇਰੀ ਰਜ਼ਾ ‘ਚ ਰਹਿਣਾ
ਰਾਜੀ ਇਸ ਕਦਰ,
ਸਾਥ ਬੋਲਾਂ ਦਾ ਜਿਵੇਂ
ਜ਼ੁਬਾਂ ਦੇ ਨਾਲ਼।
----
ਲੱਖ ਚਾਹਿਆ ਨਾ ਹੋਣ
ਮਨਫ਼ੀ ਓਹ ਪਲ,
ਯਾਦਾਂ ਬਣ ਜੁੜ ਗਏ
ਜੋ ਥਾਂ-ਥਾਂ ਦੇ ਨਾਲ਼।
----
ਤੂੰ ਸੂਰਜ
ਤੇਰੇ ਤੱਕ ਕਿੰਝ ਪੁੱਜਾਂ,
ਮੈਂ ਉੱਡਕੇ
ਮੋਮ ਦੇ ਪਰਾਂ ਦੇ ਨਾਲ਼।
----
ਤੇਰੇ ਰਹਿਮ ਉੱਤੇ ਬਸ
ਜੀਅ ਰਿਹਾ ਇੱਕ ਜੀਅ,
ਸਾਹ ਅਟਕੇ ਨੇ
ਤੇਰੀ ‘ਹਾਂ’ ਜਾਂ ‘ਨਾਂਹ’ ਦੇ ਨਾਲ਼।
----
ਤੇਰਾ ਨਾਂ ਚੱਲੇ
ਮੇਰੇ ਨਾਂ ਦੇ ਨਾਲ।
ਜਿਵੇਂ ਧੁੱਪ ਚਲਦੀ ਐ
ਛਾਂ ਦੇ ਨਾਲ਼।
2 comments:
ਤੇਰਾ ਨਾਂ ਚੱਲੇ
ਮੇਰੇ ਨਾਂ ਦੇ ਨਾਲ।
ਜਿਵੇਂ ਧੁੱਪ ਚਲਦੀ ਐ
ਛਾਂ ਦੇ ਨਾਲ਼। ....bohut khoob!...
ਤੇਰੀ ਰਜ਼ਾ ‘ਚ ਰਹਿਣਾ
ਰਾਜੀ ਇਸ ਕਦਰ,
ਸਾਥ ਬੋਲਾਂ ਦਾ ਜਿਵੇਂ
ਜ਼ੁਬਾਂ ਦੇ ਨਾਲ਼। ....blissful...
Mandeep Ji...
Anubhav di buniyaad RABBI hai...tuhaadi nazam par_ke bohut aanand aaiya....
Just glorious!....
Regards...
Sukhdarshan Dhaliwal
ਤੇਰੇ ਰਹਿਮ ਉੱਤੇ ਬਸ
ਜੀਅ ਰਿਹਾ ਇੱਕ ਜੀਅ,
ਸਾਹ ਅਟਕੇ ਨੇ
ਤੇਰੀ ‘ਹਾਂ’ ਜਾਂ ‘ਨਾਂਹ’ ਦੇ ਨਾਲ਼।..waah ji waah...!!
ਤੇਰੀ ਰਜ਼ਾ ‘ਚ ਰਹਿਣਾ
ਰਾਜੀ ਇਸ ਕਦਰ,
ਸਾਥ ਬੋਲਾਂ ਦਾ ਜਿਵੇਂ
ਜ਼ੁਬਾਂ ਦੇ ਨਾਲ਼। ... fer te gal hi ki ji...bhot khoob...!!
Post a Comment