ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, March 7, 2009

ਆਸੀ - ਨਜ਼ਮ

ਹਰ ਵਾਰ ਗ਼ਲਤ ਅਨੁਵਾਦ

ਨਜ਼ਮ

ਮੈਂ ਪੈਟਰਨ ਤੋਂ ਮਹਿਰੂਮ ਰੰਗਾਂ ਤੋਂ ਵੱਧ ਦੋਸ਼ੀ ਹਾਂ

ਮੈਂ ਸੰਘਣਾ ਸੱਖਣਾ ਅਤੇ ਕੁਸੈਲ਼ਾ ਜਿਹਾ

ਮੈਂ ਲਫ਼ਜ਼ਾਂ ਰਾਹੀਂ ਭਾਸ਼ਾ ਰਾਹੀਂ

ਬੇਅਰਥ ਯਾਤਰਾ ਦਾ ਵਿਸਥਾਰ ਮੋਢਿਆਂ ਤੇ ਚੁੱਕੀ

ਤੇਰੇ ਤੱਕ, ਆਪਣੇ ਤੱਕ, ਮਖ਼ਲੂਕ ਤੱਕ ਅਪੜਨ ਲਈ

ਐਵੇਂ ਨਿਕੰਮੇ ਜਿਹੇ ਆਸਰਿਆਂ ਦੀ ਓਟ ਤਲਾਸ਼ਦਾ

ਨਿਰੰਤਰ ਭਟਕ ਰਿਹਾ ਹਾਂ

ਨਿਰੰਤਰ ਭਟਕ ਰਿਹਾ ਹਾਂ

........................

ਨਿੱਕੇ ਨਿੱਕੇ ਸੁਪਨਿਆਂ ਨੂੰ ਤੋੜਦਾ

ਜੋੜਦਾ

ਸਮੁੰਦਰ, ਕਾਗ਼ਜ਼ੀ ਕਿਸ਼ਤੀਆਂ, ਰੇਤ, ਘੋਗੇ ਸਿੱਪੀਆਂ

ਜ਼ੱਰੇ-ਜ਼ੱਰੇ ਚ ਯਕਸਾ ਫੈਲ ਕੇ

ਕਾਇਨਾਤ ਤਲ਼ੀਆਂ ਤੇ ਤੋੜਦਾ

ਮੈਂ ਮੈਂ ਮੈਂ ਅਲਾਪਦਾ

..........................

ਖ਼ੁਦ ਨੂੰ ਰਵਾ ਕੇ

ਰਵਾਉਂਣ ਦਾ ਬਹਾਨਾ ਬਣਾ ਕੇ

ਸ਼ੀਸ਼ਿਆਂ ਚ ਤੱਕਦਾ, ਥੱਕਦਾ

ਹਰ ਰੋਜ਼ ਸ਼ਾਨ ਨੂੰ ਅੰਨ੍ਹੇ ਸਫ਼ਰ ਤੋਂ

ਅੰਨ੍ਹੇ ਘਰ ਵਿੱਚ

ਅੰਨ੍ਹੇ ਰਿਸ਼ਤਿਆਂ ਲਈ

ਫਿਰ ਪਰਤ ਆਉਂਦਾ ਹਾਂ

..........................

ਫਿਰ ਪਰਤ ਆਉਂਦਾ ਹਾਂ

ਨਗ਼ਮੇਂ ਅਨਹਦ ਧੁਨੀਆਂ

ਸ਼ਬਦਾਂ ਸ਼ਲੋਕਾਂ ਆਇਤਾਂ ਦੀ ਧੁੰਦ ਵਿੱਚ ਲਿਪਟ ਕੇ

ਮੁੜ ਉਦੈ ਹੋਣ ਦੇ ਅਹੰਕਾਰ ਚ ਡੁੱਬਦਾ ਖੁੱਭਦਾ

ਇੱਕ ਤੋਂ ਬਾਅਦ ਦੂਸਰੀ ਕਵਿਤਾ

ਦੂਸਰੀ ਤੋਂ ਬਾਅਦ ਤੀਸਰੀ ਔਰਤ!

ਬੇਅੰਤ ਸ਼ੁਮਾਰ ਚ ਹਨੇਰਿਆਂ ਦਾ ਇਜ਼ਾਫ਼ਾ

ਫਿਰ ਤੋਂ ਨਵਾਂ ਨਿਰੀਖਣਾ, ਸੋਚ ਕੇ, ਕੋਚ ਕੇ

ਪਰ ਪਤਾ ਨਹੀਂ ਕਿੰਝ-ਕਿਉਂ

ਮੈਂ ਆਪਣਾ ਹੀ ਗ਼ਲਤ ਅਨੁਵਾਦ ਕਰਦਾ ਹਾਂ...

ਹਰ ਵਾਰ ਗ਼ਲਤ ਅਨੁਵਾਦ ਕਰਦਾ ਹਾਂ...!


1 comment:

सुभाष नीरव said...

बहुत खूब आसी जी ! क्या बात है - "मैं अपना ही गलत अनुवाद करता हूँ…" वाह ! इतनी सुन्दर नज्म के लिए बधाई !