ਅਜੋਕਾ ਨਿਵਾਸ: ਪਿੰਡ ਸੰਘਾ ( ਮਾਨਸਾ) ਪੰਜਾਬ
ਕਿੱਤਾ: ਅਧਿਆਪਕ
ਕਿਤਾਬ: ਹਾਲੇ ਨਹੀਂ ਛਪੀ।
ਹਰਬੀਰ ਜੀ ਨੇ ਖ਼ੂਬਸੂਰਤ ਨਜ਼ਮਾਂ ਭੇਜ ਕੇ ਆਰਸੀ ‘ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਖ਼ੁਸ਼ਆਦਦੀਦ ਤੇ ਸ਼ੁਕਰੀਆ ਆਖਦੀ ਹੋਈ ਉਹਨਾਂ ਦੀ ਨਜ਼ਮ ਨੂੰ ਆਰਸੀ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਚਿਖਾ
ਨਜ਼ਮ
ਮੇਰੀ ਬਲਦੀ ਚਿਖਾ ਤੇ
ਮੇਰੀ ਮਾਂ ਨੂੰ
ਮੈਂ ਨਹੀਂ
ਆਪਣੇ ਬਲਦੇ ਹੋਏ ਸੁਪਨੇ ਦਿਸ ਰਹੇ ਨੇ
ਤੇ ਮੇਰੀ ਮਾਂ ਚੁਗ ਰਹੀ ਹੈ
ਮੇਰੀ ਰਾਖ ਵਿੱਚੋਂ
ਆਪਣੇ ਸੁਪਨਿਆਂ ਦੇ ਫੁੱਲ
......................
ਮੇਰੇ ਭੈਣਾਂ ਭਾਈ ਵੀ ਰੋ ਰਹੇ ਨੇ
ਕੁਝ ਜਜ਼ਬਾਤਾਂ ਨੂੰ ਲੈ
ਕੁਝ ਅਹਿਸਾਸਾਂ ਨੂੰ ਲੈ
ਕੁਝ ਯਾਦਾਂ ਨੂੰ ਲੈ
ਫਿਰ ਭੁੱਲ ਜਾਣਾ ਮੈਨੂੰ
ਜਦ ਰੁੱਝ ਜਾਣਗੇ ਆਪੋ ਆਪਣੇ ਘਰੀਂ
ਤੇ ਯਾਦ ਆਉਂਣੈ
ਦੁੱਖਾਂ ਤੇ,
ਖ਼ੁਸ਼ੀਆਂ ਤੇ,
ਕੁਝ ਤਿਉਹਾਰਾਂ ਤੇ
..........................
ਮੇਰੇ ਯਾਰ ਵੀ ਦੋ ਹੰਝੂ ਭੇਂਟ ਕਰਕੇ
ਤੁਰ ਗਏ ਨੇ ਆਪੋ ਘਰੀਂ
ਮੈਂ ਇਕੱਲਾ ਸੜ ਰਿਹਾਂ
ਉੱਡ ਰਿਹਾਂ
ਧੁੱਪਾਂ ‘ਚ
ਹਨੇਰੀਆਂ ‘ਚ।
3 comments:
bhaut achchi te sachi rachna hai aapji di......dil vic khuban waale akhar han.....
ਬੇਹਦ ਸੰਵੇਦਨਸ਼ੀਲ ਨਜ਼ਮ ਹੈ,ਬੜੇ ਢੁਕਵੇਂ ਲਫ਼ਜ਼ਾਂ 'ਚ ਪਰੋਈ ਹੋਈ....ਮੁਬਾਰਕ|
Virk Sahib,
Dil vich aapni mehik chhadd jaann waaley lafzaN de dhaagiaN naal bunnee hoee tuhaadi nazam vadiaa laggi. Meri mubaarakbad kabool karna.
Just soulful! All the best to you.
Regards
Sukhdarshan
Post a Comment