ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, March 20, 2009

ਦਵਿੰਦਰ ਸਿੰਘ ਪੂਨੀਆ - ਹਾਇਕੂ

ਹਾਇਕੂ

ਗੰਨਾ

ਮਿੱਠਾ ਮਿੱਠਾ

ਪੀੜਿਆ ਗਿਆ

====

ਫਲ਼ਾਂ ਵਾਲ਼ੇ ਤੋਂ

ਸਿਰਫ਼ ਕੀਮਤ ਪੁੱਛ ਕੇ ਲੰਘ ਗਿਆ

ਰੋਜ਼ ਵਾਂਗ ਮਜ਼ਦੂਰ

====

ਤੇਜ਼ ਹਨੇਰੀ

ਸਫੈਦਿਆਂ ਦੀ ਕਤਾਰ

ਨੱਚ ਪਈ

====

ਪ੍ਰਦੂਸ਼ਣ

ਚਿਮਨੀ ਨੇ ਲਿਖਿਆ

ਧੂੰਏਂ ਨਾਲ਼

====

ਘਰ ਨੂੰ ਭਰਦੀ

ਤਿਣਕੇ ਕੱਠੇ ਕਰਦੀ

ਚਿੜੀ ਦੀ ਚੀਂ ਚੀਂ

====

ਡਿੱਗ ਪਈ ਇਕ ਪਾਸੇ

ਮੀਲ ਪੱਥਰ ਤੋੜ ਕੇ

ਲੰਮੇ ਰੂਟ ਦੀ ਗੱਡੀ

====

ਕਣਕਾਂ ਪਕਾਉਂਦੀ

ਮੁੱਕਦੇ ਚੇਤ ਦੀ ਹਵਾ

ਭਖਣ ਲੱਗਾ ਧਰਤੀ ਦਾ ਚਿਹਰਾ

====

ਬਹੁਤ ਦੇਰ

ਦੋ ਗ੍ਰਹਿਆਂ ਨੇ ਘੇਰਿਆ ਚੰਨ

ਫਿਰ ਵੀ ਨਿੱਕਲ਼ ਗਿਆ

====

ਪੱਖਾ ਚੱਲੇ

ਬਿਜਲੀ ਗਈ

ਦਾਨੀ ਦਾ ਨਾਂ

====

ਜੋਕਰ ਦੀਆਂ ਗੱਲਾਂ

ਬੱਚਿਆਂ ਦਾ ਹਾਸਾ

ਮਹਾਂ ਨਾਦ

------

ਸਾਰੇ ਹਾਇਕੂ ਨਵੀਂ ਕਿਤਾਬ ਕਣੀਆਂ ਚੋਂ ਧੰਨਵਾਦ ਸਹਿਤ


4 comments:

Gurinderjit Singh (Guri@Khalsa.com) said...

Davinder Ji,
Bahut hi kmaal de haiku ne.. lamme root dii bus, ganna, pardushan..beautiful!

सतपाल ख़याल said...

ਗੰਨਾ

ਮਿੱਠਾ ਮਿੱਠਾ

ਪੀੜਿਆ ਗਿਆ

its like modern painting, kuch hanere vich hi lag riha hai. suaad te ganne da koi na aaya. par ho sakda saanu modern painting di samajh na hove.

हरकीरत ' हीर' said...

ਫਲ਼ਾਂ ਵਾਲ਼ੇ ਤੋਂ

ਸਿਰਫ਼ ਕੀਮਤ ਪੁੱਛ ਕੇ ਲੰਘ ਗਿਆ

ਰੋਜ਼ ਵਾਂਗ ਮਜ਼ਦੂਰ

waah ji waah bhot khoob...!!

Gurpreet said...

ਕਣੀਆਂ ਹਾਇਕੂ ਦੀ ਦੂਜੀ ਖੂਬਸੂਰਤ ਪੁਸਤਕ ਹੈ, ਜਿਸ ਨੂੰ ਵਾਰ ਵਾਰ ਪੜਿਆ ਜਾ ਸਕਦਾ ਹੈ। ਮਾਨਸਾ ਦੇ ਆਲੇ ਦੁਆਲੇ ਅੱਜ ਕੱਲ੍ਹ ਸਾਥੀ ਸਾਹਿਬ ਤੇ ਪੂਨੀਆ ਜੀ ਦੇ ਹਾਇਕੂ ਪੜ੍ਹੇ ਜਾ ਰਹੇ ਹਨ।।