ਨਜ਼ਮ
ਉਹ
ਸਾਰੀਆਂ ਔਰਤਾਂ
ਜੋ ਮੇਰਾ ਨਾਮ ਸੁਣਦਿਆਂ ਹੀ
ਗੁਲਾਬ ਦੇ ਫੁੱਲਾਂ ਵਾਂਗ
ਖਿਲਖਿਲਾ ਉੱਠਦੀਆਂ
...............
ਉਹ
ਸਾਰੀਆਂ ਔਰਤਾਂ
ਜੋ ਮੇਰਿਆਂ ਮੋਢਿਆਂ ’ਤੇ
ਆਪਣੇ ਸਿਰ ਰੱਖ
ਉਹ ਸਾਰੇ ਭੁੱਲੇ ਵਿਸਰੇ
ਗੀਤ ਗੁਣ-ਗੁਣਾਂਦੀਆਂ
ਜੋ ਗੀਤ, ਉਨ੍ਹਾਂ ਨੇ
ਵਰ੍ਹਿਆਂ ਤੋਂ ਨਹੀਂ ਸਨ ਗਾਏ
...............
ਉਹ
ਸਾਰੀਆਂ ਔਰਤਾਂ
ਜੋ ਮੇਰਾ ਨਾਮ ਸੁਣਦਿਆਂ ਹੀ
ਕੋਇਲਾਂ ਵਾਂਗ
ਕੂ ਕੂ ਕਰਨ ਲੱਗਦੀਆਂ
ਉਹ ਭੁੱਲੀਆਂ ਵਿੱਸਰੀਆਂ
ਆਵਾਜ਼ਾਂ, ਜੋ ਵਰ੍ਹਿਆਂ ਦੀ ਦਹਿਸ਼ਤ ਨੇ
ਉਨ੍ਹਾਂ ਦੀ ਅਚੇਤਨਾ ਦੇ
ਕਿਸੇ ਕੋਨੇ ਵਿੱਚ
ਦਬਾ ਦਿੱਤੀਆਂ ਸਨ
...................
ਉਹ
ਸਾਰੀਆਂ ਔਰਤਾਂ
ਜੋ ਮੈਨੂੰ ਵੇਖਦਿਆਂ ਹੀ
ਆਖਣ ਲੱਗਦੀਆਂ-
ਤੂੰ ਤਾਂ ਆਪਣਿਆਂ ਜਿਹਾ ਲੱਗਦੈਂ
....................
ਉਹ
ਸਾਰੀਆਂ ਔਰਤਾਂ
ਜੋ ਸਮਿਆਂ ਦੀ ਆਵਾਰਗੀ ਵਿੱਚ
ਮਦ-ਮਸਤ ਹਾਥੀਆਂ ਦੇ ਪੈਰਾਂ ਹੇਠ
ਦਰੜੀਆਂ ਜਾਣ ਕਾਰਨ
‘ਆਪਣਿਆਂ ਜਿਹਾ’ ਸ਼ਬਦਾਂ ਦੇ
ਅਰਥ ਹੀ ਭੁੱਲ ਗਈਆਂ ਸਨ
........................
ਕੁਝ ਤਾਂ ਹੁੰਦਾ ਹੀ ਹੋਵੇਗਾ :
ਫੁੱਲਾਂ ਦੀ ਸੁਗੰਧ ਵਿੱਚ
ਹਵਾ ਦੀ ਤਾਜ਼ਗੀ ਵਿੱਚ
ਸ਼ਬਦਾਂ ਦਿਆਂ ਅਰਥਾਂ ਵਿੱਚ
ਰੰਗਾਂ ਦੇ ਅਸਰ ਵਿੱਚ
ਆਵਾਜ਼ਾਂ ਦੀਆਂ ਧੁਨੀਆਂ ਵਿੱਚ
ਐਵੇਂ ਤਾਂ ਨਹੀਂ,
ਕਰੋੜਾਂ ਵਰ੍ਹਿਆਂ ਤੋਂ
ਖਿੱਤੀਆਂ ਘੁੰਮ ਰਹੀਆਂ
ਇੱਕ ਚੁੰਬਕੀ ਗਰਦਿਸ਼ ਵਿੱਚ
ਬੱਝੀਆਂ ਹੋਈਆਂ ।
4 comments:
बहुत खूब सुखिंदर जी ! बहुत सुन्दर कविता है यह आपकी। बधाई !
Last five lines of poem depict paradigm shift from what was the poetic spontaneity and flow of muse in the opening lines....
ਖੂਬਸੂਰਤ ਕਵਿਤਾ ਹੈ !!!
Bahut khoob.....
Post a Comment