ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, April 1, 2009

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਬਾਜ ਉਡਦੇ ਦਾ ਖ਼ਾਬ ਆ ਜਾਂਦਾ।

ਸੋਚ ਵਿਚ ਇਨਕਲਾਬ ਆ ਜਾਂਦਾ।

----

ਹੋਰ ਜੀਵਣ ਦੀ ਚਾਹ ਬਣੀ ਰਹਿੰਦੀ,

ਕਾਸ਼! ਖ਼ਤ ਦਾ ਜਵਾਬ ਆ ਜਾਂਦਾ।

----

ਯਾਦ ਕਰਨੇ ਦਾ ਢੰਗ ਸਿਖ ਲੈਂਦੇ,

ਵਕ਼ਤ ਜੇਕਰ ਖ਼ਰਾਬ ਆ ਜਾਂਦਾ।

----

ਨਾਲ਼ ਸਾਡੇ ਜੇ ਦੋਸਤੀ ਰਖਦਾ,

ਕੁਝ ਤਾਂ ਅਦਬੋ-ਅਦਾਬ ਆ ਜਾਂਦਾ।

----

ਖ਼ਾਰ ਹੁੰਦੇ ਜੇ ਡਾਲ਼ ਤੇ ਥੋੜ੍ਹੇ,

ਹੋਰ ਹਸਦਾ ਗੁਲਾਬ ਆ ਜਾਂਦਾ।

----

ਤਾਂਘ ਹੁੰਦੀ ਜਾਂ ਵਲਵਲਾ ਹੁੰਦਾ,

ਰਾਤ ਉੱਤੇ ਸ਼ਬਾਬ ਆ ਜਾਂਦਾ।

----

ਪਿਆਰ ਕਰਦੇ ਨਾ ਜੇ ਕਿਤੇ ਬਾਦਲ,

ਸਾਨੂੰ ਕਰਨਾ ਹਿਸਾਬ ਆ ਜਾਂਦਾ।


5 comments:

हरकीरत ' हीर' said...

ਹੋਰ ਜੀਵਣ ਦੀ ਚਾਹ ਬਣੀ ਰਹਿੰਦੀ,
ਕਾਸ਼! ਖ਼ਤ ਦਾ ਜਵਾਬ ਆ ਜਾਂਦਾ।

ਬਹੋਤ ਖੂਬ.......!!

ਪਿਆਰ ਕਰਦੇ ਨਾ ਜੇ ਕਿਤੇ ‘ਬਾਦਲ’,
ਸਾਨੂੰ ਕਰਨਾ ਹਿਸਾਬ ਆ ਜਾਂਦਾ।

ਵਾਹ ਜੀ ਵਾਹ....!!
ਬਾਦਲ ਜੀ ਤੁਹਾਡੀਆਂ ਗ਼ਜ਼ਲਾਂ ਹਮੇਸਾਂ ਲਾਜਵਾਬ ਹੁੰਦੀਆਂ ਨੇ.........!!

ਬਲਜੀਤ ਪਾਲ ਸਿੰਘ said...

chhote behar di eh ik vadhiya ghazal hai...kai khyaal de jandi hai...!!!

Davinder Punia said...

ih behr meri vi pasandeeda hai. is vich kamaal da veg hunda hai ate sankhepta vi.Ajj Badal sahib di ghazal parh ke Mir ate Daagh saahiban di yaad aa gai. bahut khoob.

M S Sarai said...

Baadal Sahib
Tuhadian nazman 'chon makki di roti ate saag varge suad naal rooh nu tazgi denh wali khushbu aondi hai. Dher saarian mubarakan.
Mota Singh Sarai
Walsall

MANVINDER BHIMBER said...

ਬਾਜ ਉਡਦੇ ਦਾ ਖ਼ਾਬ ਆ ਜਾਂਦਾ।
ਸੋਚ ਵਿਚ ਇਨਕਲਾਬ ਆ ਜਾਂਦਾ।
ਹੋਰ ਜੀਵਣ ਦੀ ਚਾਹ ਬਣੀ ਰਹਿੰਦੀ,
ਕਾਸ਼! ਖ਼ਤ ਦਾ ਜਵਾਬ ਆ ਜਾਂਦਾ।
ਬਾਦਲ ਜੀ ਤੁਹਾਡੀਆਂ ਗ਼ਜ਼ਲਾਂ ਹਮੇਸਾਂ ਲਾਜਵਾਬ ਹੁੰਦੀਆਂ ਨੇ.........!!