ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, April 4, 2009

ਹਰਬੀਰ ਸਿੰਘ ਵਿਰਕ - ਨਜ਼ਮ

ਰੁਖ਼ਸਤ

ਨਜ਼ਮ

ਪਾ ਲੈਣਾ ਓਨਾ ਔਖਾ ਨਹੀਂ

ਜਿੰਨਾ ਕਿ ਖੋ ਦੇਣਾ

ਉਸ ਕਿਹਾ ਮੈਨੂੰ

ਵਿਛੜ ਜਾਣ ਤੋਂ ਪਹਿਲਾਂ

....ਕਿੰਝ ਰੱਖੇਂਗਾ

ਜਜ਼ਬਾਤਾਂ ਨੂੰ,

ਸੱਧਰਾਂ ਨੂੰ

ਦਿਲ ਅੰਦਰ ਲੁਕਾ

ਬੜੀ ਔਖੀ ਹੈ ਜ਼ਿੰਦਗੀ ਬਿਤਾਉਣੀ

ਇਕੱਲਿਆਂ ਰਹਿ ਕੇ

ਖ਼ੁਦ ਨਾਲ ਗੱਲਾਂ ਕਰਦਿਆਂ....

……………………..

ਮੇਰੀਆਂ ਖ਼ਾਮੋਸ਼ ਪਥਰਾਈਆਂ ਅੱਖਾਂ

ਕਹਿ ਰਹੀਆਂ ਸਨ

...ਇੱਕ ਮੁਸਕਾਨ ਲਈ ਲੱਖਾਂ ਸੱਧਰਾਂ

ਕੁਰਬਾਨ ਕੀਤੀਆਂ ਜਾ ਸਕਦੀਆਂ ਨੇ

ਤੇ ਜ਼ਿੰਦਗੀ ਜਿਉਣ ਲਈ

ਕਾਫ਼ੀ ਹੁੰਦੀ ਹੈ

ਇੱਕ ਯਾਦ..........

ਯਾਦਾਂ ਦੇ ਸਾਗਰ ਨੇ ਮੇਰੇ ਕੋਲ

ਬਸ ਇੱਕ ਮੁਸਕਾਨ ਦੇ ਜਾਵੀਂ

ਰੁਖ਼ਸਤ ਕਹਿ ਜਾਣ ਤੋਂ ਪਹਿਲਾਂ...!


1 comment:

MANVINDER BHIMBER said...

ਆਪਜੀ ਦੀ ਨਜ੍ਮ ਦਾ ਇਕ ਇਕ ਆਖਰ ਦਿਲ ਵਿਚ ਉਤਰ ਰਿਹਾ ਹੈ ..... ਬਹੁਤ ਵਹੁਤ ਵਧਾਈ ........