
ਨਜ਼ਮ
ਗਲ਼ਾ ਛੋਟਾ ਸੀ
ਗੋਲ਼ੀ ਨਾ ਲੰਘਦੀ
............
ਡਾਕਟਰ ਆਸਾ
ਗੋਲ਼ੀਆਂ ਪੀਹ ਕੇ ਪੁੜੀਆਂ ਬਣਾ ਦਿੰਦਾ
ਮਾਂ ਪਾਣੀ ਨਾਲ਼ ਪੁੜੀ ਖੁਆਉਂਣ ਲੱਗੀ
ਦਵਾ ਮੇਰੇ ਮੂੰਹ ‘ਚ ਝਾੜਦੀ
ਪੁੜੀ ਵਾਲ਼ਾ ਕਾਗਜ਼ ਦੋ ਟੋਟੋ ਕਰਦੀ
ਕੋਲ਼ ਖੜ੍ਹਾ ਕੋਈ ਪੁੱਛਦਾ
ਮਾਂ ਜਵਾਬ ਦਿੰਦੀ-
“ਏਦਾਂ ਦਵਾਈ ਛੇਤੀ ਕਾਟ ਕਰਦੀ ਐ!”
..................
ਗਲ਼ਾ ਵੱਡਾ ਹੋ ਗਿਆ
ਹੁਣ ਗੋਲ਼ੀ ਲੰਘਦੀ ਸੀ
ਗੋਲ਼ੀ ਖਵਾ ਕੇ ਮਾਂ
ਦਵਾ ਵਾਲ਼ੇ ਲਫ਼ਾਫ਼ੇ ਨੂੰ ਰਤਾ ਕੁ ਪਾੜ ਦਿੰਦੀ
.................
ਮੰਗਲ਼ 'ਤੇ ਜੀਵਨ ਤਲਾਸ਼ਣ ਵਾਲ਼ਾ
ਸੇਬ ਦੇ ਧਰਤੀ ‘ਤੇ ਡਿੱਗਣ ਦਾ
ਚੰਨ ਦੇ ਘਟਣ ਵਧਣ ਦਾ
ਕਾਰਣ ਲੱਭਣ ਵਾਲ਼ਾ, ਮੈਂ
ਮਾਂ ਦੇ ਬੇਬੁਨਿਆਦੀ ਤਰਕ ‘ਤੇ ਸਿਰਫ਼ ਹੱਸਦਾ
...............
ਮੇਰਾ ਬੇਟਾ ਬੀਮਾਰ ਹੈ
ਉਸਦੇ ਮੂੰਹ ‘ਚ ਦਵਾ ਦੀ ਪੁੜੀ ਝਾੜੀ
ਮੈਨੂੰ ਪਤਾ ਹੀ ਨਾ ਲੱਗਾ
ਪੁੜੀ ਵਾਲ਼ੇ ਕਾਗਜ਼ ਦੇ –
ਕਦੋਂ ਦੋ ਟੋਟੇ ਹੋ ਗਏ......!
7 comments:
ਸੁਰਿੰਦਰ ਸੋਹਲ ਜੀ ਨੇ ਤਾਂ ਕਵਿਤਾ ਲਿਖਕੇ ਬਚਪਨ ਯਾਦ ਕਰਵਾ ਦਿੱਤਾ ਤੇ ਨਾਲ਼ੇ ਮਾਂ ਦਾ ਲਾਡ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਕਦੇ ਕੋਈ ਇਸ ਵਿਸ਼ੇ ਤੇ ਕਵਿਤਾ ਲਿਖੂ। ਅੱਖਾਂ ਭਰ ਆਈਆਂ।
ਮਾਂ ਜਵਾਬ ਦਿੰਦੀ
ਏਦਾਂ ਦਵਾਈ ਜਲਦੀ ਕਾਟ ਕਰਦੀ ਐ!
ਮਨਧੀਰ ਦਿਓਲ
ਕੈਨੇਡਾ
ਤਨਦੀਪ ਭੈਣ ਜੀ ਸਤਿ ਸ੍ਰੀ ਅਕਾਲ। ਅੱਜ ਬਹੁਤ ਦਿਨਾਂ ਬਾਅਦ ਨੈੱਟ ਖੋਲ੍ਹ ਸਕਿਆਂ ਹਾਂ। ਬਿਜਲੀ ਦੀ ਬੜੀ ਕਿੱਲਤ ਹੈ। ਏਥੇ ਵੱਡੇ ਵੱਡੇ ਕੱਟ ਲਗਦੇ ਹਨ। ਸੋਹਲ ਜੀ ਦੀ ਕਵਿਤਾ ਪੜ੍ਹ ਕੇ ਉਹ ਦਿਨ ਯਾਦ ਆ ਗਏ, ਜਦੋਂ ਬੀਮਾਰ ਹੋਣ ਤੇ ਮਾਂ ਪੁੜੀਆਂ ਖਵਾ ਕੇ ਕਗਜ ਪਾੜ ਦਿਆ ਕਰਦੀ ਸੀ। ਸਾਲਾਂ ਬਾਅਦ ਉਹ ਗੱਲਾਂ ਚੇਤੇ ਆ ਗਈਆਂ।
ਮੇਰਾ ਬੇਟਾ ਬੀਮਾਰ ਹੈ
ਉਸਦੇ ਮੂੰਹ ‘ਚ ਦਵਾ ਦੀ ਪੁੜੀ ਝਾੜੀ
ਮੈਨੂੰ ਪਤਾ ਹੀ ਨਾ ਲੱਗਾ
ਪੁੜੀ ਵਾਲ਼ੇ ਕਾਗਜ਼ ਦੇ
ਕਦੋਂ ਦੋ ਟੋਟੇ ਹੋ ਗਏ
ਬੇਹਤਰੀਨ ਕਵਿਤਾ ਛਾਪਣ ਲਈ ਵਧਾਈ।
ਸੁਖਵੀਰ ਸੈਂਹਬੀ
ਲੁਧਿਆਣਾ
mandhir hura ne sehi keha.........bachpan yaad aa geya........ful of feelings.....!!
khush raho ate maa boli di sewa karde raho
roop nimana
RAB RAKHA!!
bahut khoob ji
wah ji wah! Bhala vahim nu eni khoobsurti naal koe kive biyaan kar sakda hai!!
Bahut khoob!
bemisaal ate uch paye di nazm hai, chetna avchetna dovaan nu chhooh jaandiaa han iho jihiaan kirtaan.
Bahut wadhiya Sohal ji. Poem bahut pasand aaye. I got sentimental after reading it as I lost my mother last year.
Amol Minhas
California
Post a Comment