
ਨਜ਼ਮ
ਮੇਰੇ ਅੰਦਰ
ਪਲਮਣ ਲੱਗ ਪਈ ਹੈ ਬੇਚੈਨੀ
ਰਸਨਾ 'ਤੇ ਢੇਰੀ ਕਰਕੇ
ਮਿੱਠੜਾ ਮਾਖਿਉਂ
ਤੇ
ਬੁੱਲ੍ਹਾਂ ‘ਤੇ ਸੱਜਰੀ ਮੁਸਕਾਨ
ਅੱਜ ਫੇਰ ਲੱਗੀ ਹੈ.........
ਦੇਹ ਨੂੰ ਤੇਹ
ਤੇ......
ਚਿੱਤ ਨੂੰ ਚਿਤਵਨ
ਕਿ ਖ਼ੌਰੇ
ਤੂੰ ਮਿਲ਼ੇਂ
ਪੂਰੀ ਦੀ ਪੂਰੀ
...................
ਪਰ ਇਸ ਵਾਰ ਵੀ
ਤੇਰੇ ਨਾਲ਼ ਆਇਆ
ਮਜਬੂਰੀਆਂ ਦਾ ਵੱਗ
................
ਤੇਰੇ ਸਿਰ ‘ਤੇ
ਜ਼ਿੰਮੇਵਾਰੀਆਂ ਦਾ ਬੋਝ
.................
ਤੇਰੀ ਜੀਭ ‘ਤੇ
ਬੇਗਾਨੇ ਗੀਤ
..................
ਤੇਰੇ ਕੁੱਛੜ
ਨਵ-ਜਨਮੇ ਉਲਾਂਭੇ
.................
ਤੇਰੇ ਪੈਰਾਂ ‘ਚ
ਛੇਤੀ ਮੁੜਨ ਦੀ ਕਾਹਲ਼
...............
ਇਸ ਵਾਰ ਵੀ
ਤੈਨੂੰ ਮਿਲ਼ਣ ‘ਤੇ
ਬਹੁਤ ਕੁਝ
ਕਰਨਾ ਪਿਆ
ਤੇਰੇ ‘ਚੋਂ ਮਨਫ਼ੀ
ਹਰ ਵਾਰ ਹੀ ਕਿਉਂ
ਰਹਿੰਦਾ ਹੈ ਇਹ ਮਲਾਲ
ਕਿ ਤੂੰ
‘ਕੱਲੀ ਕਦੇ ਨਾ ਟੱਕਰੀ...!
==========
ਸਾਂਝ
ਨਜ਼ਮ
ਵਰ੍ਹਿਆਂ ਲੰਮੀ
ਨਾਲ਼ ਨਾਲ਼
ਤੁਰਨ ਦੀ ਆਦਤ
ਨਿੱਤ ਚੜ੍ਹਨਾ
ਤੇ ਛਿਪਣਾ
ਕਸ਼ਿਸ਼ ਤੋਂ ਵਾਂਝੀ
ਤੜਪ ਤੋਂ ਊਣੀ
ਬੱਸ ਐਨੀ ਹੀ ਹੈ
ਮੇਰੀ ਧਰਤੀ ਦੀ
ਤੇਰੇ ਸੂਰਜ ਨਾਲ਼ ਸਾਂਝ।
8 comments:
'ਕੱਲੀ ਟੱਕਰੇਂ ਤਾਂ ਹਾਲ ਸੁਣਾਵਾਂ
ਦੁੱਖਾਂ ਵਿਚ ਪੈ ਗਈ ਜਿੰਦੜੀ।'
ਬਹੁਤ ਵਧੀਆ ਨਜ਼ਮਾਂ ਨੇ ਬਾਈ ਜੀ।
ਮਨਧੀਰ ਦਿਓਲ
ਕੈਨੇਡਾ
Gurmeet Brar dian dono poems sundar han. Second poem bahut khobsoorat laggi hai. Congrats.
Bass enni hi hai
meri dhart di
tere sooraj nal sanjh
Raaz Sandhu
Brampton
Canada
Straightforward yet touching poems with great twists like
bass eni hi hey
meri dharati dee
terey suraj nal sanj
Congrats.
Amol Minhas
California
Cool poems embracing joy and sadness in love together. I liked the way Brar expressed his thoughts in these poems.
ਪਰ ਇਸ ਵਾਰ ਵੀ
ਤੇਰੇ ਨਾਲ਼ ਆਇਆ
ਮਜਬੂਰੀਆਂ ਦਾ ਵੱਗ
ਤੇਰੇ ਸਿਰ ‘ਤੇ
ਜ਼ਿੰਮੇਵਾਰੀਆਂ ਦਾ ਬੋਝ
ਤੇਰੀ ਜੀਭ ‘ਤੇ
ਬੇਗਾਨੇ ਗੀਤ
ਤੇਰੇ ਕੁੱਛੜ
ਨਵ-ਜਨਮੇ ਉਲਾਂਭੇ
ਤੇਰੇ ਪੈਰਾਂ ‘ਚ
ਛੇਤੀ ਮੁੜਨ ਦੀ ਕਾਹਲ਼
--
ਕਸ਼ਿਸ਼ ਤੋਂ ਵਾਂਝੀ
ਤੜਪ ਤੋਂ ਊਣੀ
ਬੱਸ ਐਨੀ ਹੀ ਹੈ
ਮੇਰੀ ਧਰਤੀ ਦੀ
ਤੇਰੇ ਸੂਰਜ ਨਾਲ਼ ਸਾਂਝ।
Narinderpal Singh
USA
ਤਮੰਨਾ ਜੀ। ਲਓ ਜੀ ਮੈਂ ਸਵੇਰੇ ਸਵੇਰੇ ਫੇਰ ਆ ਗਿਆ।ਇੱਕ ਸੁਝਾਅ ਹੈ ਕਿ ਦੂਜੀ ਕਵਿਤਾ 'ਸਾਂਝ' ਦੀ ਜੁਗਲਬੰਦੀ ਬਣਾ ਕੇ ਜਵਾਬ ਹੀ ਲਿਖ ਦਿਓ, ਉਂਝ ਤਾਂ ਤੁਸੀਂ ਆਪਣੀਆਂ ਲਿਖਤਾਂ ਆਰਸੀ ਤੇ ਤਰਸਾ ਤਰਸਾ ਕੇ ਲਾਉਣ ਦੀ ਕਸਮ ਖਾਧੀ ਲੱਗਦੀ ਹੈ। ਕੀ ਖਿਆਲ ਹੈ? ਵੈਸੇ ਜੇ ਕਿਤੇ ਉਹਦਾ ਜਵਾਬ ਲਿਖ ਜੋ ਜਾਏ ਨਾ -_-_-_-_-
ਮਨਧੀਰ ਦਿਓਲ
ਕੈਨੇਡਾ
Tandeep good morning. My friend Amol sent me link to read Aarsi.I appreciate the hard work you are putting into promoting Punjabi language. Awesome. Wish I could write in Punjabi. I will learn one day how to type in our mother tongue.
Regarding Gurmeet Barar's poems, both are beautiful, splendid and catchy and full of deep and resonant meaning of true love.
Best wishes
Preet Walia
Canada
ਬਰਾੜ ਜੀ ਸਤਿ ਸ੍ਰੀ ਅਕਾਲ। ਮਜਬੂਰੀਆਂ, ਜਿੰਮੇਵਾਰੀਆਂ, ਬਹਾਨੇ, ਉਲਾਂਮੇ, ਮੁਹੱਬਤ ਦੇ ਅੰਗ-ਸਾਕ ਹਨ। ਜੇ ਇਹ ਨਾ ਹੋਣ ਤਾ ਮੁਹੱਬਤ ਕਰਨ ਦਾ ਮਜ਼ਾ ਜਾਂਦਾ ਰਹੇ। ਫੇਰ ਕਿਵੇਂ ਲਿਖਦੇ ਕਿ
ਰਹਿੰਦਾ ਹੈ ਇਹ ਮਲਾਲ
ਕਿ ਤੂੰ
ਕੱਲੀ ਕਦੇ ਨਾ ਟੱਕਰੀ।
ਕਵਿਤਾਵਾਂ ਪੜ੍ਹ ਕੇ ਲੱਗਦੈ ਕਿ ਸੱਟਾਂ ਗੂੜ੍ਹੀਆਂ ਲੱਗੀਆਂ ਨੇ ਬਾਈ ਜੀ। ਗਾਲਿਬ ਦਾ ਸ਼ੇਅਰ ਯਾਦ ਆ ਗਿਆ ਕਿ
ਮੁਹੱਬਤ ਮੇਂ ਨਹੀਂ ਹੈ ਫਰਕ ਜੀਨੇ ਔਰ ਮਰਨੇ ਕਾ
ਉਸੀਕੋ ਦੇਖਕਰ ਜੀਤੇ ਹੈਂ ਜਿਸ ਕਾਫ਼ਿਰ ਪੇ ਦਮ ਨਿਕਲੇ
ਤੁਹਾਨੂੰ ਪਹਿਲੀ ਦਫਾ ਪੜ੍ਹਿਆ ਹੈ, ਆਸ ਹੈ ਅੱਗੇ ਵੀ ਆਰਸੀ ਰਾਹੀਂ ਰਾਬਤਾ ਬਣਿਆ ਰਹੇਗਾ।
ਸੁਖਵੀਰ ਸੈਂਹਬੀ
ਲੁਧਿਆਣਾ
rroh diyaan dhunghaanaan chon nule harf
Post a Comment