ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, June 7, 2009

ਗੁਰਪ੍ਰੀਤ - ਨਜ਼ਮ

ਅਧੂਰੀ ਕਵਿਤਾ

ਨਜ਼ਮ

ਰੁੱਖ ਲਈ

ਉਹਦੀ ਛਾਂ ਹੇਠ ਬੈਠਾ

ਦੂਰ ਦਾ ਮੁਸਾਫ਼ਿਰ ਹਾਂ

ਨਦੀ ਲਈ

ਦਰ ਦਰ ਭਾਉਂਦਾ

ਪਿਆਸਾ ਦੀਵਾਨਾ ਹਾਂ

ਚੋਰ ਲਈ ਚੋਰੀਆਂ ਕਰਦਾ

ਡਾਕੂ ਲਈ ਡਾਕੇ ਮਾਰਦਾ

ਕਿਸੇ ਭਜਨੀਕ ਲਈ

ਭਜਨ ਬੰਦਗੀ ਚ ਡੁੱਬਿਆ ਧਿਆਨੀ ਹਾਂ

ਮੈਂ ਜਦੋਂ ਵੀ

ਮੈਂ ਹੋਣ ਲਗਦਾ ਹਾਂ

ਘੇਰ ਲੈਂਦੇ ਨੇ ਸਾਰੇ ਮੈਨੂੰ

ਆਪੋ ਆਪਣੇ ਅਦਿਸਦੇ ਹਥਿਆਰਾਂ ਨਾਲ

ਹਰ ਵਾਰ ਰਹਿ ਜਾਂਦੀ ਹੈ

ਕਵਿਤਾ ਅਧੂਰੀ ...।।

======

ਸਮੁੰਦਰੀ ਹਵਾ

ਨਜ਼ਮ

ਪੈਰ ਉਦਾਸ ਨੇ

ਮੈਂ ਹੱਥਾਂ ਨਾਲ

ਕਦੋਂ ਤਕ ਲਿਖਦਾ ਰਹਾਂਗਾ

ਰਾਹ.......

ਰਾਹ ਕਦੋਂ ਤਕ

ਵਿਛਦੇ ਰਹਿਣਗੇ

ਮੇਰੀਆਂ ਅੱਖਾਂ ਮੂਹਰੇ

ਮੈਂ ਕੰਨਾਂ ਨੂੰ

ਕਿਹੜੀ ਆਵਾਜ਼ ਨਾਲ

ਖੇਡ ਲਾ ਕੇ ਰੱਖਿਆ ਹੈ

ਸ਼ੁਕਰ ਹੈ

ਨੱਕ ਕਿਸੇ ਫੁੱਲ ਦੀ ਖ਼ੁਸ਼ਬੂ '

ਗੁਆਚਿਆ ਹੋਇਆ ਹੈ

ਮੈਂ ਤੁਰਦਾ ਰਹਾਂਗਾ

ਆਖ਼ਰ ਤੋਂ ਵੀ ਬਾਅਦ

ਹਮੇਸ਼ਾ ਲਈ ...

ਰੁੱਖ ਮੇਰੇ ਦੋਸਤ ਨੇ

ਪੰਛੀ ਮੇਰੇ ਖ਼ਿਆਲ

ਤੂੰ ਕਿੱਥੇ ਹੈਂ

ਸਮੁੰਦਰੀ ਹਵਾ ..।।


2 comments:

Unknown said...

ਤਮੰਨਾ ਬੇਟਾ , ਮੈਂ ਵਿਨੀਪੈਗ ਗਿਆ ਹੋਣ ਕਰਕੇ ਬਹੁਤ ਦਿਨਾਂ ਬਾਅਦ ਆਰਸੀ ਪੜ੍ਹ ਸਕਿਆਂ ਹਾਂ। ਤੁਹਾਡੀ ਚੰਗੀ ਸਿਹਤ ਲਈ ਦੁਆ ਕਰਦੇ ਹਾਂ। ਗੁਰਪ੍ਰੀਤ ਦੀਆਂ ਨਜ਼ਮਾਂ ਬਹੁਤ ਵਧੀਆਂ ਹਨ। ਪਤਾ ਨਹੀਂ ਕਿਉਂ, ਪਰ ਜਦੋਂ ਸ਼ਾਇਰੀ ਸਵੈ ਨਾਲ ਸੰਵਾਦ ਰਚਾਉਂਦੀ ਹੈ ਤਾਂ ਮੈਨੂੰ ਉਹ ਨਜ਼ਮਾਂ ਆਪਣੀਆਂ ਜਿਹੀਆਂ ਹੀ ਲੱਗਦੀਆਂ ਹਨ। ਇਹ ਨਜ਼ਮਾਂ ਬੰਦਗੀ 'ਚ ਲੀਨ ਸ਼ਾਇਰ ਦੀ ਪ੍ਰਾਪਤੀ ਹਨ, ਕੋਈ ਬਨਾਵਟ ਨਹੀਂ, ਸੱਚੀਆਂ ਸੁੱਚੀਆਂ ਹਨ। ਗੁਰਪ੍ਰੀਤ ਨੂੰ ਮੇਰੇ ਵੱਲੋਂ ਵਧਾਈ।
ਜਸਵੰਤ ਸਿੱਧੂ
ਸਰੀ

Unknown said...

Beautiful poems.These lines are very touching

rukh laye
ohdi chan haith baitha
dur da musafar han
nadi laye
dar dar bhaunda
pyasa diwana han

And

pairr udas ne
main hathan nal
kadon takk likhda rahanga.

Congratulations on using beautiful sentiments into these poems.

Amol Minhas
California