
ਨਜ਼ਮ
ਸੁਪਨੇ ਆਉਂਦੇ ਤੇ ਕਹਿੰਦੇ
ਕਿ ਜ਼ਿੰਦਗੀ ਹੈ
ਜੀ.ਟੀ. ਰੋਡ ਵਾਂਗ....
ਸਿੱਧ ਪੱਧਰੀ ਸੋਹਣੀ
ਕਿਸੇ ਸਾਜ਼ ਦੀ ਮਧੁਰ ਆਵਾਜ਼
ਲਤਾ-ਰਫ਼ੀ ਦੀ ਆਵਾਜ਼ ਵਾਂਗ
ਮਿੱਠੀ, ਸਾਫ਼ ਤੇ ਲੈਅ ਬੱਧ
ਨੁਸਰਤ ਦੀ ਸਰਗਮ ਵਾਂਗ ਬੇਨੁਕਸ
ਬਸੰਤ ਵੇਲ਼ੇ ਖਿੜੇ
ਹੱਸਦੇ ਜਵਾਨ ਖੇਤ ਵਰਗੀ
ਜਾਂ ਚਾਨਣੀ ਰਾਤ ਵਿਚ
ਚਮਕਦੇ ਤਾਜ ਮਹਿਲ ਵਰਗੀ
..........................
ਹਰ ਰੋਜ਼ ਅਸੀਂ ਜ਼ਿੰਦਗੀ ਦੇ ਸਨਮੁੱਖ ਹੁੰਦੇ
ਜਾਣਦੇ ਹਾਂ ਜ਼ਿੰਦਗੀ ਹੈ
ਕਿਸੇ ਪਿੰਡ ਨੂੰ ਜਾਂਦੀ ਟੁੱਟੀ ਭੱਜੀ
ਧੂੜ ਭਰੀ ਸੜਕ ਜਿਹੀ
ਕਿਸੇ ਮਸ਼ੀਨ ਦੀ ਘਰਰ-ਘਰਰ ਜਾਂ
ਕਿਸੇ ਇੰਜਨ ਦੀ ਫਿਟ-ਫਿਟ ਵਰਗੀ
ਕਿਸੇ ਫੇਰੀ ਵਾਲ਼ੇ ਦੇ ਹੋਕੇ ਵਰਹੀ
ਸ਼ਾਮ ਪਈ ਸਬਜ਼ੀ ਮੰਡੀ ਦੇ ਰੌਲ਼ੇ ਰੱਪੇ ਵਰਗੀ
ਕਿਸੇ ਮਜਬੂਰ ਕਿਸਾਨ ਦੇ ਨਦੀਨਾਂ ਭਰੇ
ਕੀੜਿਆਂ ਖਾਧੇ
ਬੀਮਾਰੀਆਂ ਚੱਟੇ ਖੇਤ ਵਰਗੀ ਜਾਂ
ਬਿਜਲੀ ਗੁੱਲ ਵੇਲ਼ੇ
ਉਬਾਸੀਆਂ ਲੈਂਦੇ ਪਿੰਡ ਜਿਹੀ
.................
ਜ਼ਿੰਦਗੀ ਤਾਂ ਜ਼ਿੰਦਗੀ ਹੁੰਦੀ ਹੈ!
..................
ਸੁਪਨੇ ਸਚਮੁੱਚ ਸੋਹਣੇ ਹੁੰਦੇ ਨੇ!!
4 comments:
Beautiful!
Tusi meinu tv te aundian uh adds yaad krva dittiyan.....
ਲੱਗਦਾ ਹੀ ਨਹੀਂ ਕਿ ਇਹ ਨਜ਼ਮ ਆਪਣੇਂ ਬੀਤੇ ਨੂੰ ਭੁਲਾ ਚੁੱਕੀ ਹੈ।ਪੂਨੀਆ ਅੱਜ ਵੀ ਮਿੱਟੀ ਨੂੰ ਚੁੰਮਦਾ ਨਜ਼ਰ ਆਉਂਦਾ ਹੈ।
ਦਰਵੇਸ਼
Khoobsurat.
ਸਿੱਧੀ ਸਾਦੀ ਭਾਸ਼ਾ 'ਚ ਸੋਹਣੀ ਨਜ਼ਮ ਹੈ, ਦਵਿੰਦਰ ਪੂਨੀਆ ਦੀ। ਨਜ਼ਮ ਮਨ ਦੇ ਭਾਵ ਵਿਅਕਤ ਕਰਨ ਦਾ ਸਹੀ ਤਰੀਕਾ ਹੈ।
ਜਸਵੰਤ ਸਿੱਧੂ
ਸਰੀ
Post a Comment