
ਕਿਥੇ ਲੈ ਜਾਵਾਂ ਇਸ ਦਿਲ ਨੂੰ, ਦੂਰ ਦੂਰ ਤੱਕ ਨ੍ਹੇਰੇ ਨੇ।
ਮਜਬੂਰੀ ਨੇ ਖਾ ਲਿਆ ਸੂਰਜ, ਜਿਸਦੇ ਹੱਥ ਸਵੇਰੇ ਨੇ।
----
ਐਸੀ ਸ਼ਾਮ ਪਈ ਹੈ ਸਿਰ ‘ਤੇ ਰਾਤ ਗ਼ਮਾਂ ਦੀ ਮੁਕਦੀ ਨਹੀਂ,
ਕਿਸ ਦਾ ਫੜ ਕੇ ਹੱਥ ਤੁਰਾਂ ਹੁਣ, ਉਂਝ ਤਾਂ ਯਾਰ ਬਥੇਰੇ ਨੇ।
----
ਗ਼ਮ ਦੀ ਕਾਲ਼ੀ ਕਾਲਖ ਨੂੰ ਮੈਂ ਲੱਖ ਹੰਝੂਆਂ ਨਾਲ਼ ਧੋਤਾ ਸੀ,
ਦਿਲ ਤੋਂ ਦਾਗ਼ ਨਾ ਫਿਰ ਵੀ ਜਾਂਦੇ ਐਸੇ ਗਏ ਉਕੇਰੇ ਨੇ।
----
ਹੁਣ ਤਾਂ ਸਿਰ ਢਕਣ ਲਈ ਕੋਈ ਐਸੀ ਛੱਤ ਵੀ ਦਿਸਦੀ ਨਹੀਂ,
ਜਿਧਰ ਦੇਖਾਂ ਹਰ ਘਰ ਦੇ ਹੀ ਢੱਠੇ ਪਏ ਬਨੇਰੇ ਨੇ।
----
ਮਜਬੂਰੀ, ਮੱਕਾਰੀ, ਧੋਖਾ ਦਿਲ ਨੂੰ ਲੁੱਟ ਚੁਫ਼ੇਰੇ ਹੈ,
ਕਿਥੇ ਜਾਣ ਵਿਚਾਰੇ ਜਿਹਨਾਂ ਦਿਲ ਨਾਲ਼ ਲੈ ਲਏ ਫੇਰੇ ਨੇ।
----
ਕਾਵਾਂ ਦੇ ਇਸ ਦੇਸ਼ ‘ਚ ਘੁੱਗੀਆਂ ਮਰ ਮਰ ਕੇ ਹੀ ਜੀਣਾ ਏਂ,
ਪੱਥਰ ਫਿਰ ਵੀ ਮੋਮ ਪਏ ਨੇ ਬੁਕ ਬੁਕ ਹੰਝੂ ਕੇਰੇ ਨੇ।
2 comments:
ਸਾਹਿਤਕ ਸਲਾਮ ਰਾਜਿੰਦਰ ਜਿੰਦ ਜੀ ,
ਬਹੁਤ ਖੂਬ , ਵਧੀਆ ਅਹਿਸਾਸ ਨੇ , ਖੁਸ਼ ਰਹੋ ,
ਤੁਹਾਨੂੰ ਇੱਕ ਬੇਨਤੀ ਕੀਤੀ ਸੀ ਕਿ ਤੁਸੀਂ ਆਪਣੀ ਤੇ ਸੁਰਿੰਦਰ ਸੋਹਲ ਜੀਦੀ ਈ ਮੇਲ ਆਈ ਡੀ ਭੇਜ ਦਿਓ , ਪਰ ਤੁਸੀ ਅਜੇ ਤੱਕ ਨਹੀਂ ਭੇਜਿਆ >
ਹੁਣ ਜ਼ਰੂਰ ਭੇਜ ਦੇਣਾ > ਮੇਰੀ ਆਈ ਡੀ ਹੈ>
jmrubru@gmail.com
ਧੰਨਵਾਦੀ ਹੋਵਾਂਗਾ - ਜਸਵਿੰਦਰ ਮਹਿਰਮ
Post a Comment