
ਮੇਰੇ ਗੀਤਾਂ ਨੂੰ ਉਦਾਸੀਆਂ ‘ਚ ਡੁੱਬ ਲੈਣ ਦੇ,
ਪਾ ਨਾ ਝਾਂਜਰਾਂ ਦਾ ਸ਼ੋਰ।
ਮੈਨੂੰ ਆਪਣੀ ਕਬਰ ਅੱਜ ਪੁੱਟ ਲੈਣ ਦੇ,
ਪਾ ਨਾ ਝਾਂਜਰਾਂ ਦਾ ਸ਼ੋਰ।
ਜਦੋਂ ਧੁੰਦ ਦਿਆਂ ਬੱਦਲ਼ਾਂ ਨਾਲ਼ ਵਾਹ ਪੈ ਗਿਆ,
ਚਿੱਟੇ ਮੀਂਹ ਦੇ ਭੁਲੇਖੇ ਹਾਉਕਾ ਪੱਲੇ ਪੈ ਗਿਆ।
ਬੂਹੇ ਆਏ ਹਾਉਕਿਆਂ ਨੂੰ ਵਿਹੜੇ ਰਹਿਣ ਦੇ...
ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....
----
ਰੋਸਾ ਕਾਹਤੋਂ ਪਰਛਾਵਿਆਂ ਤੇ ਕਰਦਾ ਫਿਰਾਂ,
ਅੱਕ ਫੰਭੜੀ ਹਨੇਰਿਆਂ ‘ਚੋਂ ਫੜਦਾ ਫਿਰਾ।
ਬੂਟੇ ਪੱਟੀਂ ਨਾ ਅੱਕਾਂ ਦੇ ਘਰੋਂ ਖੜ੍ਹੇ ਰਹਿਣ ਦੇ...
ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....
----
ਮੇਰਾ ਮਾਰੂਥਲੀ ਲੀਕ ਜਿੰਨਾ ਕੱਦ ਰਹਿ ਗਿਆ,
ਕੌਣ ਵਾਵਰੋਲ਼ਾ ਸਿਰ ਤੋਂ ਛੁਹਾ ਕੇ ਲੈ ਗਿਆ।
ਕਾਹਤੋਂ ਚੇਤਿਆਂ ‘ਚੋਂ ਲੱਥਾ ਚੰਦਰੀ ਸ਼ੁਦੈਣ ਦੇ...
ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....
----
ਤਲ਼ੀਆਂ ਦੇ ਪਾਣੀਆਂ ਤੋਂ ਫੁੱਲ ਸੁੱਕ ਗਏ,
ਅਣਪਾਏ ਪੈਣ ਛਾਤੀ ਵਿਚ ਮੁੱਕ ਗਏ।
ਠੰਢੀ ਚੁੱਪ ਨੂੰ ਪੌਣਾਂ ਦੇ ਸੰਗ ਪੁੱਗ ਲੈਣ ਦੇ...
ਪਾ ਨਾ ਝਾਂਜਰਾਂ ਦਾ ਸ਼ੋਰ...ਮੇਰੇ ਗੀਤਾਂ ਨੂੰ.....
******
ਦਰਵੇਸ਼ ਜੀ ਦਾ ਇਹ ਗੀਤ ਕਾਪੀਰਾਈਟਡ ਹੈ।
14 comments:
Waahh..paani de ikko ghut wang langh giya Darvesh huna da geet.
ਤਮੰਨਾ, ਲੱਗਦਾ ਤੁਹਾਡੀ ਸਿਹਤ ਹੁਣ ਠੀਕ ਹੈ ਤੇ ਅੱਜ ਬੜੇ ਦਿਨਾਂ ਬਾਅਦ ਆਰਸੀ ਮਹਿਕਣ ਲੱਗੀ ਹੈ। ਦਰਵੇਸ਼ ਸਾਹਿਬ ਦੇ ਗੀਤ ਦੀ ਤਾਰੀਫ਼ ਸ਼ਬਦਾਂ 'ਚ ਕਰਨ ਦਾ ਮੇਰਾ ਹੀਂਆ ਨਹੀਂ ਪੈ ਰਿਹਾ। ਏਨਾ ਹੀ ਆਖੂੰਗਾ ਕਿ ਲੱਚਰ ਲਿਖਣ ਵਾਲਿਓ, ਜ਼ਰਾ ਏਹੋ ਜਿਹੇ ਗੀਤ ਪੜ੍ਹੋ। ਗੀਤ ਆਹ ਹੁੰਦੇ ਨੇ।
ਜਸਵੰਤ ਸਿੱਧੂ
ਸਰੀ
ਖ਼ੂਬਸੂਰਤ ਅਹਿਸਾਸਾਂ ਦੀ ਬਾਤ ਛੇੜਦਾ ਇਹ ਗੀਤ, ਘਟੀਆ ਗੀਤ ਲਿਖਣ ਵਾਲ਼ਿਆਂ ਲਈ ਚੁਣੌਤੀ ਹੈ। ਅਜੋਕੇ ਗੀਤਕਾਰਾਂ ਨੇ ਗੀਤਕਾਰੀ ਦਾ ਜਿਹੜਾ ਸੱਤਿਆਨਾਸ਼ ਕੀਤਾ ਹੈ, ਆਪਣੇ ਸਾਮ੍ਹਣੇ ਹੀ ਹੈ। ਐਸੀਆਂ ਰਚਨਾਵਾਂ ਅਮਰ ਹੋ ਜਾਂਦੀਆਂ ਹਨ ਤੇ ਘਟੀਆ ਸਾਹਿਤ ਚੇਤਿਆਂ ‘ਚੋਂ ਵਿੱਸਰ ਜਾਂਦਾ ਹੈ।
ਮੇਰਾ ਮਾਰੂਥਲੀ ਲੀਕ ਜਿੰਨਾ ਕੱਦ ਰਹਿ ਗਿਆ,
ਕੌਣ ਵਾਵਰੋਲ਼ਾ ਸਿਰ ਤੋਂ ਛੁਹਾ ਕੇ ਲੈ ਗਿਆ।
ਕਾਹਤੋਂ ਚੇਤਿਆਂ ‘ਚੋਂ ਲੱਥਾ ਚੰਦਰੀ ਸ਼ੁਦੈਣ ਦੇ...
ਇਹਨਾਂ ਲਾਈਨਾਂ ਦਾ ਜਵਾਬ ਨਹੀਂ। ਦਰਵੇਸ਼ ਸਾਹਿਬ ਨੂੰ ਮੁਬਾਰਕਾਂ।
ਤਨਦੀਪ ਤਮੰਨਾ ਜੀ, ਮੇਰੀ ਇਹ ਟਿੱਪਣੀ ਪੰਜਾਬੀ ‘ਚ ਅਨੁਵਾਦ ਕਰਕੇ ਲਗਾ ਦਿਓ ਤਾਂ ਮੇਹਰਬਾਨੀ ਹੋਵੇਗੀ। ਮੈਨੂੰ ਪੰਜਾਬੀ ‘ਚ ਟਾਈਪ ਕਰਨਾ ਨਹੀਂ ਆਉਂਦੀ।
ਅਮੋਲ ਮਿਨਹਾਸ
ਕੈਲੇਫੋਰਨੀਆ
------
ਸ਼ੁਕਰੀਆ ਅਮੋਲ ਜੀ। ਤੁਹਾਡੀ ਟਿੱਪਣੀ ਪੋਸਟ ਕਰ ਦਿੱਤੀ ਗਈ ਹੈ।
ਤਨਦੀਪ ਤਮੰਨਾ
ਤਨਦੀਪ ਜੀ, ਤਕੜੇ ਓਂ, ਸੱਟਾਂ ਠੀਕ ਹੋਈਆਂ ਕਿ ਨਹੀਂ? ਨਾਲੇ ਦੱਸੋ ਬਈ ਆਹ ਗੀਤ ਕਿੱਥੇ ਲੁਕੋ ਕੇ ਰੱਖਿਆ ਸੀ? ਤੁਸੀਂ ਵੀ ਕਿਸ਼ਤਾਂ ‘ਚ ਸਾਹਿਤ ਖਜਾਨਾ ਖੋਲ੍ਹਦੇ ਹੋਂ। ਮੈਂ ਏਨੀ ਵਾਰ ਪੜ੍ਹਿਆ ਦਰਸ਼ਨ ਦਰਵੇਸ਼ ਬਾਈ ਜੀ ਗੀਤ ਕਿ ਜ਼ੁਬਾਨੀ ਚੇਤੇ ਕਰ ਲਿਆ, ਹੁਣ ਘਰੇ ਗਾਉਂਦਾ ਫਿਰਦਾ ਹਾਂ।
ਰੋਸਾ ਕਾਹਤੋਂ ਪਰਛਾਵਿਆਂ ਤੇ ਕਰਦਾ ਫਿਰਾਂ,
ਅੱਕ ਫੰਭੜੀ ਹਨੇਰਿਆਂ ‘ਚੋਂ ਫੜਦਾ ਫਿਰਾ।
ਬੂਟ ਪੱਟੀਂ ਨਾ ਅੱਕਾਂ ਦੇ ਘਰੋਂ ਖੜ੍ਹੇ ਰਹਿਣ ਦ
ਪਾ ਨਾ ਝਾਂਜਰਾਂ ਦਾ ਸ਼ੋਰ
ਮੇਰੇ ਗੀਤਾਂ ਨੂੰ...
+++++
ਮੇਰਾ ਮਾਰੂਥਲੀ ਲੀਕ ਜਿੰਨਾ ਕੱਦ ਰਹਿ ਗਿਆ,
ਕੌਣ ਵਾਵਰੋਲ਼ਾ ਸਿਰ ਤੋਂ ਛੁਹਾ ਕੇ ਲੈ ਗਿਆ।
ਕਾਹਤੋਂ ਚੇਤਿਆਂ ‘ਚੋਂ ਲੱਥਾ ਚੰਦਰੀ ਸ਼ੁਦੈਣ ਦੇ
ਪਾ ਨਾ ਝਾਂਜਰਾਂ ਦਾ ਸ਼ੋਰ
ਮੇਰੇ ਗੀਤਾਂ ਨੂੰ
ਤੁਹਾਨੂੰ ਸਲਾਮ ਦਰਵੇਸ਼ ਬਾਈ।
ਮਨਧੀਰ ਦਿਓਲ
ਕੈਨੇਡਾ
ਮਨਧੀਰ ਜੀ, ਹੁਣ ਮੈਂ ਪਹਿਲਾਂ ਨਾਲੋਂ ਕਾਫ਼ੀ ਠੀਕ ਹਾਂ। ਮੁਆਫੀ ਚਾਹੁੰਦੀ ਹਾਂ ਕਿ ਤੁਹਾਡੀਆਂ ਸਾਰੀਆਂ ਈਮੇਲਾਂ ਮਿਲ਼ ਗਈਆਂ ਸੀ ਪਰ ਜਵਾਬ ਨਹੀਂ ਦੇ ਸਕੀ
ਤਨਦੀਪ ਤਮੰਨਾ
Darvesh ji is geet vich apne poore jaah o jalaal naal pesh hoe han, aarsi di phulwari vich ih geet nivekle phull vaang khiria hai, is da rang ate mehak bhulaye nahi jaane.
Eh ek vadhiya geet hai par dekhio kite miss pooja no na de dio baki sabh khair hai.mubarka.
Beautiful song written by Darvesh. I am wondering why can't moderen songwriters write songs like this ?
I agree with what Mr Harpal wrote.
rosa kahton parshavean te karda firan
akk fambdi hanerean chon farda firan
butey patin na akkan de garon khadey rehan de
Beautiful lines. Best wishes to Darvesh j. We look forward to more great songs like this one from you in future. Thank You Tamanna.
Amol Minhas
California
ਅਮੋਲ ਜੀ ਤੁਸੀਂ ਦਰਵੇਸ਼ ਜੀ ਦਾ ਗੀਤ ਦੋ ਵਾਰ ਪੜ੍ਹਿਆ ਤੇ ਦੋਵੇਂ ਪਰ ਟਿੱਪਣੀ ਕੀਤੀ ਹੈ। ਤੁਹਾਡੀ ਪਹਿਲੀ ਟਿੱਪਣੀ ਵੀ ਮੈਂ ਪੰਜਾਬੀ 'ਚ ਕਰਕੇ ਪੋਸਟ ਕਰ ਦਿੱਤੀ ਸੀ। ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ। ਅਜੋਕੀ ਗੀਤਕਾਰੀ ਤੇ ਗਾਇਕੀ 'ਚ ਜਿੰਨਾ ਕੁ ਨਿਘਾਰ ਆ ਚੁੱਕਿਆ ਹੈ, ਉਹ ਆਪਾਂ ਦੇਖ ਹੀ ਰਹੇ ਹਾਂ। ਤਾਂ ਹੀ ਤਾਂ ਜਦੋਂ ਵੀ ਕਦੇ ਸਾਹਿਤਕ ਗੀਤ ਪੜ੍ਹਨ/ਪੜ੍ਹਨ ਨੂੰ ਮਿਲ਼ਦਾ ਹੈ ਤਾਂ ਰੂਹ ਸਰੂਰੀ ਜਾਂਦੀ ਹੈ।
ਹਰਪਾਲ ਜੀ ਦੀ ਸਲਾਹ ਵੀ ਬੜੀ ਸਹੀ ਹੈ ਕਿ ਦੇਖਿਓ ਦਰਵੇਸ਼ ਜੀ ਕਿਤੇ ਪੂਜਾ ਨੂੰ ਗੀਤ ਗਾਉਂਣ ਨੂੰ ਨਾ ਦੇ ਦਿਓ, ਉਹਨੇ ਤਾਂ ਤੂੜੀ, ਪਰਾਲੀ, ਫੋਰਡ ਟਰੈਕਟਰਾਂ ਦੇ ਨਾਲ ਹੀ ਰਲ਼ਾ ਦੇਣਾ ਹੈ। ਮੇਰਾ ਆਪਣਾ ਖ਼ਿਆਲ ਹੈ ਕਿ ਇਹਨਾਂ ਵਰਗੇ ਗਾਇਕ ਅਜਿਹੇ ਗੀਤਾਂ ਦੇ ਅਰਥ ਹੀ ਨਹੀਂ ਸਮਝਦੇ, ਗਾਉਂਣਾ ਤਾਂ ਇੱਕ ਪਾਸੇ ਰਿਹਾ।
ਸਭ ਦਾ ਗੀਤ ਪੜ੍ਹ ਕੇ ਪਸੰਦ ਕਰਨ ਲਈ ਬਹੁਤ-ਬਹੁਤ ਸ਼ੁਕਰੀਆ। ਆਰਸੀ ਤੇ ਫੇਰੀ ਪਾਉਂਦੇ ਰਹਿਓ!
ਅਦਬ ਸਹਿਤ
ਤਨਦੀਪ ਤਮੰਨਾ
ਪਿਆਰੇ ਦੋਸਤੋ ਤੁਹਾਡੇ ਸਾਰਿਆਂ ਦੇ ਮੋਹ 'ਚ ਭਿੱਜੇ ਅਹਿਸਾਸ ਪੜ੍ਹਕੇ ਮੇਰੀਆਂ ਅੱਖਾਂ ਨਮ ਹੋ ਗਈਆਂ ਨੇ, ਸ਼ੁਕਰੀਆ ਸ਼ਬਦ ਇਸ ਮੋਹ ਲਈ ਵਰਤਕੇ ਮੈਂ ਤੁਹਾਡੇ ਮੋਹ ਦੀ ਗਲਵੱਕੜੀ ਦੀ ਤੌਹੀਨ ਨਹੀਨ ਕਰਨਾਂ ਚਾਹੁੰਦਾ, ਅਸੀਂ ਏਵੇਂ ਹੀ ਮਿਲਦੇ ਰਹੀਏ ਕੋਸ਼ਿਸ਼ ਕਰਾਂਗਾ ਇਹੋ ਜਿਹਾ ਨਸੀਬ ਚਿਤਰਨ ਦੀ......ਦਰਵੇਸ਼
ਦਰਵੇਸ਼ ਬਾਈ ਜੀ ਤੁਹਾਡੇ ਨਵੇਂ ਗੀਤ ਦੀ ਉਡੀਕ ਕਰਾਂਗੇ। ਇਹ ਵਾਲਾ ਤਾਂ ਅਜੇ ਤੱਕ ਰੂਹ ਤੇ ਹਾਵੀ ਹੈ।
ਮਨਧੀਰ ਦਿਓਲ
ਕੈਨੇਡਾ
ਦਰਵੇਸ਼ ਸਾਹਿਬ ਬਹੁਤ ਵਧੀਆ ਗੀਤ ਹੈ।
ਰੋਸਾ ਕਾਹਤੋਂ ਪਰਛਾਵਿਆਂ ਤੇ ਕਰਦਾ ਫਿਰਾਂ,
ਅੱਕ ਫੰਭੜੀ ਹਨੇਰਿਆਂ ‘ਚੋਂ ਫੜਦਾ ਫਿਰਾ।
ਬੂਟ ਪੱਟੀਂ ਨਾ ਅੱਕਾਂ ਦੇ ਘਰੋਂ ਖੜ੍ਹੇ ਰਹਿਣ ਦ
ਪਾ ਨਾ ਝਾਂਜਰਾਂ ਦਾ ਸ਼ੋਰ ਮੇਰੇ ਗੀਤਾਂ ਨੂੰ
ਤੁਹਾਡੀਆਂ ਬਾਕੀ ਰਚਨਾਵਾਂ ਵੀ ਜਲਦੀ ਪੜ੍ਹਾਂਗਾ।
ਸਿਮਰਜੀਤ ਸਿੰਘ
ਅਮਰੀਕਾ
I am emotionally moved on reading this beautiful piece. It takes skill to write such a loving poetry that could depict life in love so perfectly. I am speechless.
Raaz Sandhu
Brampton
Canada
Post a Comment