
ਨਜ਼ਮ
ਅੱਜ ਅੱਖਾਂ ਵਿੱਚੋਂ ਦਰਿਆ ਫੁੱਟਿਆ ਹੈ
ਮੇਰੇ ਹੱਥ ਜੁੜ ਉੱਠੇ ਨੇ
................
ਅੱਜ ਤਾਈਂ ਅੱਡਦਾ ਰਿਹਾ ਹਾਂ ਝੋਲ਼ੀ
ਔਕੜਾਂ ਦੇ ਮੁੱਕਣ ਲਈ...
ਘਰ ਪਰਿਵਾਰ ਦੇ ਵਸਣ ਲਈ...
ਕਿਸੇ ਦੇ ਜਨਮ ਲਈ....
ਕਿਸੇ ਦੇ ਜਿਉਂਦੇ ਰਹਿਣ ਲਈ....
ਕਿਸੇ ਕੋਲ਼ੋਂ ਚਾਹੇ ਜਾਣ ਲਈ....
.....................
ਪਰ ਅੱਜ ਇਹ ਸਭ ਨਹੀਂ ਮੰਗਦਾ
....................
ਅੱਜ ਜੀਅ ਕਰਦਾ ਏ-
ਤੂੰ ਕੋਲ਼ ਹੋਵੇਂ ਮੇਰੇ
ਤੇਰੇ ਦੁਆਲ਼ੇ ਬਾਹਾਂ ਵਲ਼ਾਅ
ਤੇਰੀ ਝੋਲ਼ੀ ‘ਚ ਸਿਰ ਲੁਕਾਅ
ਮੈਂ ਰੋਵਾਂ ਰੱਜ ਕੇ
....................
ਤੇਰਾ ਚੁੱਪ ਹੱਥ ਹੋਵੇ
ਮੇਰੀ ਪਿੱਠ ਉੱਤੇ
ਮੇਰੇ ਮੱਥੇ, ਮੇਰੇ ਸਿਰ ਉੱਤੇ
ਜਦ ਤੱਕ ਹਟਕੋਰੇ ਲੈਂਦਾ ਲੈਂਦਾ
ਸੌਂ ਨਾ ਜਾਵਾਂ ਮੈਂ
ਤੇਰੀ ਨਿੱਘ ਵਿੱਚ ਥੱਕਿਆ-ਟੁੱਟਿਆ
.....................
ਬੇਸ਼ਕ ਸਦਾ ਵਾਂਗ ਚੁੱਪ ਰਹੇਂ ਤੂੰ
ਏਨਾ ਵੀ ਨਾ ਆਖੇਂ:
“ਠੀਕ ਹੋ ਜਾਵੇਗਾ ਸਭ ਕੁਝ...”
.................
ਠੀਕ ਹੋ ਜਾਵੇ ਸਭ ਕੁਝ-
ਅੱਜ ਇਹ ਇੱਛਾ ਵੀ ਨਹੀਂ ਬਚੀ
ਅੱਜ ਬਚਿਆ ਹੈ – ਸਿਰਫ਼ ਵੈਰਾਗ
ਜੋ ਏਨੀ ਦੂਰ ਤੀਕ ਹੈ ਪਸਰਿਆ....
ਤੈਥੋਂ ਨਿੱਕੀ
ਕਿਸੇ ਝੋਲ਼ੀ ਵਿਚ ਸਮਾਅ ਨਾ ਸਕਦਾ....!
2 comments:
Tandeep Ji,
I met Dr Sukhpal i Ottawa and it was a pleasure to watch him. I thoroghly enjoyed his book and I am deeply impressed with the humbleness reflecting from each poem in his book. A great poet indeed.
koe jawab nahi ena satran da:
ਠੀਕ ਹੋ ਜਾਵੇ ਸਭ ਕੁਝ-
ਅੱਜ ਇਹ ਇੱਛਾ ਵੀ ਨਹੀਂ ਬਚੀ
ਅੱਜ ਬਚਿਆ ਹੈ – ਸਿਰਫ਼ ਵੈਰਾਗ
ਜੋ ਏਨੀ ਦੂਰ ਤੀਕ ਹੈ ਪਸਰਿਆ....
ਤੈਥੋਂ ਨਿੱਕੀ
ਕਿਸੇ ਝੋਲ਼ੀ ਵਿਚ ਸਮਾਅ ਨਾ ਸਕਦਾ....!
Post a Comment