
ਜਨਮ: 1938 ਪਾਕਿਸਤਾਨ
ਅਜੋਕਾ ਨਿਵਾਸ: ਨਿਊਯਾਰਕ, ਯੂ.ਐੱਸ.ਏ.
ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਧੂਪ ਛਾਓਂ ( ਉਰਦੂ ‘ਚ) ਪ੍ਰਕਾਸ਼ਿਤ ਹੋ ਚੁੱਕਾ ਹੈ।
ਮਨਮੋਹਨ ਆਲਮ ਨਿਊਯਾਰਕ ਦੇ ਸਾਹਿਤਕ ਹਲਕਿਆਂ ਵਿਚ ਮਨਮੋਹਨ ਭੱਲਾ ਕਰਕੇ ਮਸ਼ਹੂਰ ਹਨ। ਉਹਨਾਂ ਦਾ ਜਨਮ 1938 ਵਿਚ ਗੁਜਰਾਤ ਜ਼ਿਲ੍ਹੇ (ਪਾਕਿਸਤਾਨ) ਦੇ ਪਿੰਡ ਡਿੰਗਾ ਵਿਚ ਹੋਇਆ। ਉਹਨਾਂ ਦੀ ਮਾਤਾ ਜੀ ਡਾਕਟਰ ਸਨ। ਉਹਨਾਂ ਦੇ ਪਿਤਾ ਜੀ ਬਚਪਨ ਵਿਚ ਹੀ ਰੱਬ ਨੂੰ ਪਿਆਰੇ ਹੋ ਗਏ। ਸੰਤਾਲੀ ਤੋਂ ਪਹਿਲਾਂ ਉਹਨਾਂ ਦੇ ਮਾਤਾ ਜੀ ਪਾਕਿਸਤਾਨ ਵਿਚ ਹਸਪਤਾਲ ਵਿਚ ਸਰਕਾਰੀ ਨੌਕਰੀ ਕਰਦੇ ਸਨ। ਸੰਤਾਲੀ ਤੋਂ ਪਹਿਲਾਂ ਉਹ ਹਿੰਦੋਸਤਾਨ ਵਿਚ ਆ ਗਏ। ਜਲਦੀ ਹੀ ਉਹਨਾਂ ਦੀ ਵੀ ਮੌਤ ਹੋ ਗਈ। ਮਨਮੋਹਨ ਆਲਮ ਨੇ ਡੀ ਏ ਵੀ ਕਾਲਜ ਜਲੰਧਰ ਤੋਂ ਬੀ ਏ ਪਾਸ ਕੀਤੀ। ਦਿੱਲੀ ਯੂਨੀਵਰਸਿਟੀ ਤੋਂ ਐਮ ਏ ਦੀ ਡਿਗਰੀ ਲਈ।
----
ਉਹ ਲੰਮਾ ਅਰਸਾ ਹਿੰਦੋਸਤਾਨ ਟਾਈਮਜ਼, ਇਕਨੌਮਿਕਸ ਟਾਈਮਜ਼, ਫਾਈਨੈਸ਼ਨਲ ਐਕਸਪ੍ਰੈਸ ਵਰਗੇ ਪਰਚਿਆਂ ਵਿਚ ਪੁਸਤਕ ਸਮੀਖਿਅਕ ਰਹੇ। ਉਹ ਮੈਂਟਲ ਹੈਲਥ ਦੇ ਖੇਤਰ ਨਾਲ ਸੰਬੰਧਿਤ ਕਈ ਏਜੰਸੀਆਂ ਵਿਚ ਥੈਰੇਪਿਸਟ ਦੀ ਹੈਸੀਅਤ ਵਿਚ ਰਹੇ। 1971 ਵਿਚ ਉਹ ਅਮਰੀਕਾ ਆ ਗਏ। ਅੱਜ ਕੱਲ੍ਹ ਉਹ ਨਿਊਯਾਰਕ ਵਿਚ ਡਿਪਾਰਟਮੈਂਟ ਆਫ਼ ਕੁਰੈਕਸ਼ਨ ਦੀ ਜੇਲ੍ਹ ਵਿਚ ਸਾਈਕੋ-ਥੈਰੇਪਿਸਟ ਵਜੋਂ ਸੇਵਾਵਾਂ ਨਿਭਾ ਰਹੇ ਹਨ।
----
ਉਹਨਾਂ ਨੇ ਮਨੋਵਿਗਿਆਨ ਦੇ ਵਿਸ਼ੇ ’ਤੇ ਕਈ ਲੇਖ ਅੰਗਰੇਜ਼ੀ ਵਿਚ ਲਿਖੇ। ‘ਧੂਪ ਛਾਓਂ’ ਉਹਨਾਂ ਦਾ 2009 ਵਿਚ ਪ੍ਰਕਾਸ਼ਿਤ ਹੋਇਆ ਪਹਿਲਾ ਉਰਦੂ ਗ਼ਜ਼ਲਾਂ ਦਾ ਸੰਗ੍ਰਹਿ ਹੈ, ਜਿਸ ਵਿਚ 131 ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਕ ਹੋਰ ਗ਼ਜ਼ਲ-ਸੰਗ੍ਰਹਿ ਦਾ ਖਰੜਾ ਛਪਣ ਲਈ ਤਿਆਰ ਹੈ। ਗ਼ਜ਼ਲਾਂ ਤੋਂ ਇਲਾਵਾ ਉਹ ਆਜ਼ਾਦ ਅਤੇ ਪਾਬੰਦ ਨਜ਼ਮਾਂ ਵੀ ਲਿਖਦੇ ਹਨ।
----
ਮਨਮੋਹਨ ਆਲਮ ਦੀਆਂ ਗ਼ਜ਼ਲਾਂ ਰਿਵਾਇਤੀ ਗ਼ਜ਼ਲ ਨਾਲੋਂ ਇਕ ਵਿਥ ਸਥਾਪਤ ਕਰਦੀਆਂ ਹਨ। ਜ਼ੁਲਫ਼, ਰਿੰਦ, ਸਾਕੀ, ਮੈਖ਼ਾਨਾ, ਵਰਗੀ ਸ਼ਬਦਾਵਲੀ ਨੂੰ ਉਹਨਾਂ ਨੇ ਸੁਚੇਤ ਪੱਧਰ ’ਤੇ ਤਿਲਾਂਜਲੀ ਦਿੱਤੀ। ਉਹਨਾਂ ਦੀਆਂ ਗ਼ਜ਼ਲਾਂ ਜ਼ਬਾਨ ਪੱਖੋਂ ਬੇਹੱਦ ਸਾਦਾ, ਪਰ ਖ਼ਿਆਲ ਪੱਖੋਂ ਡੂੰਘੀਆਂ ਹਨ। ਉਹਨਾਂ ਦੀ ਸ਼ਾਇਰੀ ਕੀ, ਕਿਵੇਂ, ਕਿਉਂ ਜਿਹੇ ਸਵਾਲ ਪੈਦਾ ਕਰਕੇ ਪਾਠਕ ਦੇ ਦਿਲ ਵਿਚ ਹਰ ਚੀਜ਼ ਨੂੰ ਹੋਰ ਬਰੀਕੀ ਨਾਲ ਘੋਖਣ ਦੀ ਜਗਿਆਸਾ ਪੈਦਾ ਕਰਦੀ ਹੈ। ਸਾਦਾ ਜ਼ਬਾਨ ਵਿਚ ਫ਼ਲਸਫ਼ਾਨਾ ਖ਼ਿਆਲ ਪੇਸ਼ ਕਰ ਜਾਣਾ ਮਨਮੋਹਨ ਆਲਮ ਦੀਆਂ ਗ਼ਜ਼ਲਾਂ ਦੀ ਅਹਿਮ ਪ੍ਰਾਪਤੀ ਹੈ। ਮਨੋਵਿਗਿਆਨ ਦ੍ਰਿਸ਼ਟੀਕੋਣ ਤੋਂ ਪੇਸ਼ ਹੋਏ ਖ਼ਿਆਲ ਮਨਮੋਹਨ ਆਲਮ ਨੂੰ ਬਾਕੀ ਗ਼ਜ਼ਲਗੋਆਂ ਨਾਲੋਂ ਨਿਖੇੜ ਕੇ ਉਸਦੀ ਅਲਗ ਪਹਿਚਾਣ ਬਣਾਉਣ ਵਿਚ ਕਾਮਯਾਬ ਹੋਏ ਹਨ।
----
ਮਨਮੋਹਨ ਆਲਮ ਬੇਹੱਦ ਮਿਲਾਪੜੇ, ਸਾਦਾ ਤਬੀਅਤ ਇਨਸਾਨ ਹਨ। ਆਪਣੀ ਸ਼ਾਇਰੀ ਦੀ ਕਾਮਯਾਬੀ ਪਿੱਛੇ ਉਹ ਆਪਣੀ ਪਤਨੀ ਦੇ ਯੋਗਦਾਨ ਨੂੰ ਅੱਖੋਂ ਓਹਲੇ ਨਹੀਂ ਕਰਦੇ। ਕਈ ਵਾਰ ਮਸਤੀ ਵਿਚ ਆਏ ਹੋਏ ਆਲਮ ਸਾਹਿਬ ਆਪਣੀ ਪਤਨੀ ਬਾਰੇ ਲਿਖੀ ਰੁਬਾਈ ਸੁਣਾ ਕੇ ਆਪਣੇ ਗੰਭੀਰ ਸੁਭਾਅ ਪਿੱਛੇ ਲੁਕੇ ਹੋਏ ਚੰਚਲ, ਸ਼ੋਖ ਤੇ ਹਸਮੁਖ ਮਨਮੋਹਨ ਆਲਮ ਦੇ ਦਰਸ਼ਨ ਵੀ ਕਰਵਾ ਦਿੰਦੇ ਹਨ-
“....ਰੋਜ਼ ਚਾਵਲ ਉਬਾਲ ਰਖਤੀ ਹੋ।
ਸਾਥ ਮੂੰਗੀ ਕੀ ਦਾਲ ਰਖਤੀ ਹੋ।
ਬਾਜ਼-ਓ-ਕਾਤ ਸੋਚਤਾ ਹੂੰ ਕਿ ਤੁਮ,
ਮੇਰਾ ਕਿਤਨਾ ਖ਼ਿਆਲ ਰਖਤੀ ਹੋ....।”
–ਸੁਰਿੰਦਰ ਸੋਹਲ
*********
ਦੋਸਤੋ! ਸੁਰਿੰਦਰ ਸੋਹਲ ਜੀ ਨੇ ਮਨਮੋਹਨ ਆਲਮ ਸਾਹਿਬ ਦੀਆਂ ਇਹ ਬੇਹੱਦ ਖ਼ੂਬਸੂਰਤ ਉਰਦੂ ਗ਼ਜ਼ਲਾਂ ਆਰਸੀ ਲਈ ਭੇਜੀਆਂ ਹਨ । ਉਹਨਾਂ ਦਾ ਬੇਹੱਦ ਸ਼ੁਕਰੀਆ । ਆਲਮ ਸਾਹਿਬ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ ਦੋਵਾਂ ਗ਼ਜ਼ਲਾਂ ਨੂੰ ਆਰਸੀ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।
ਅਦਬ ਸਹਿਤ
ਤਨਦੀਪ ‘ਤਮੰਨਾ’
************
ਗ਼ਜ਼ਲ
ਪੁਰਾਨੀ ਕਦਰ-ਓ-ਕੀਮਤ ਕਾ ਸਿਲਾ ਅੱਛਾ ਨਹੀਂ ਲਗਤਾ।
ਮਗਰ ਹੈ ਆਜ ਕਲ ਜੋ ਭੀ ਨਯਾ ਅੱਛਾ ਨਹੀਂ ਲਗਤਾ।
----
ਮੁਝੇ ਅੱਛਾ ਲਗੇ ਯਾ ਨਾ ਲਗੇ ਅਬ ਇਸ ਕੇ ਕਯਾ ਮਾਈਨੇ,
ਕਿ ਜੋ ਅੱਛਾ ਲਗਾ ਵੋ ਭੀ ਸਦਾ ਅੱਛਾ ਨਹੀਂ ਲਗਤਾ।
----
ਮੇਰੀ ਹਰ ਸੋਚ ਤੋ ਸਭ ਕੋ ਬੜੀ ਅੱਛੀ ਲਗੀ ਆਖ਼ਿਰ,
ਮਗਰ ਤਰਜ਼ੇ ਅਮਲ ਹੈ ਜੋ ਮੇਰਾ ਅੱਛਾ ਨਹੀਂ ਲਗਤਾ।
----
ਖ਼ਿਆਲ ਆਯਾ ਮੁਝੇ ਯੇ ਭੀ ਕਿ ਮੈਂ ਕਿਯੂੰ ਸੋਚਤਾ ਹੂੰ ਯੇ,
ਕਿ ਅੱਛਾ ਉਨ ਕੋ ਕਯਾ ਲਗਤਾ ਹੈ ਕਯਾ ਅੱਛਾ ਨਹੀਂ ਲਗਤਾ।
----
ਮੇਰੇ ਦਿਲ ਨੇ ਕਹਾ ਜੋ ਭੀ ਮੁਝੇ ਅੱਛਾ ਲਗਾ ਲੇਕਿਨ,
ਮੁਹੱਬਤ ਮੇਂ ਖ਼ਿਰਦ* ਕਾ ਫ਼ੈਸਲਾ ਅੱਛਾ ਨਹੀਂ ਲਗਤਾ।
----
ਵੋ ਮੇਰੀ ਜੁਰੱਤੇ ਇਨਕਾਰ ਸੇ ਭੀ ਤੋ ਪਰੇਸ਼ਾਂ ਹੈਂ,
ਉਨ੍ਹੇ ਯੇ ਮੇਰੇ ਦਿਲ ਕਾ ਹੌਸਲਾ ਅੱਛਾ ਨਹੀਂ ਲਗਤਾ।
----
ਅਨਾ** ਮੇਰੀ ਨਾ ਜਾਨੇ ਕਿਯੂੰ ਉਨ੍ਹੇ ਅੱਛੀ ਨਹੀਂ ਲਗਤੀ,
ਉਨ੍ਹੇ ਰਿਸ਼ਤਾ ਇਧਰ ਖ਼ੁਦ ਸੇ ਮੇਰਾ ਅੱਛਾ ਨਹੀਂ ਲਗਤਾ।
ਮੇਰੇ ਦਿਲ ਕੋ ਯਕੀਂ ਦਰਕਾਰ*** ਹੈ ਹਰ ਬਾਤ ਕੋ ਲੇਕਰ,
ਮੇਰੇ ਦਿਲ ਕੋ ਗੁਮਾਂ ਕੋਈ ਜ਼ਰਾ ਅੱਛਾ ਨਹੀਂ ਲਗਤਾ।
----
ਨਾ ਗ਼ਮ ਕੋਈ ਮੁਝੇ ਹੈ ਔਰ ਨਾ ਕੋਈ ਖ਼ੁਸ਼ੀ ਮੁਝ ਕੋ,
ਮੇਰੇ ਦਿਲ ਮੇਂ ਜੋ ਹੈ ਅਬ ਯੇ ਖ਼ਲਾਅ ਅੱਛਾ ਨਹੀਂ ਲਗਤਾ।
======
ਗ਼ਜ਼ਲ
ਕਬ ਹੈ ਅੱਛਾ ਆਜ ਕਲ ਕੁਛ ਭੀ ਕਿਸੀ ਸੇ ਪੂਛਨਾ।
ਆਪ ਲੇਕਿਨ ਮੁਝ ਸੇ ਜੋ ਚਾਹੋ ਖ਼ੁਸ਼ੀ ਸੇ ਪੂਛਨਾ।
----
ਜ਼ਿੰਦਗੀ ਸੇ ਕੈਸੇ ਕੈਸੇ ਮੈਨੇ ਸਮਝੌਤੇ ਕੀਏ,
ਪੂਛਨਾ ਹੋ ਤੋ ਯੇ ਮੇਰੀ ਬੇਬਸੀ ਸੇ ਪੂਛਨਾ।
----
ਦਾਸਤਾਨੇ ਦਿਲ ਬਤਾ ਦੇਤੇ ਹੈਂ ਚਿਹਰੇ ਕੇ ਨਕੂਸ਼,
ਜੀ ਮੇਂ ਆਤਾ ਹੈ ਮੇਰੇ ਅਬ ਕਯਾ ਕਿਸੀ ਸੇ ਪੂਛਨਾ।
----
ਪੂਛਨੀ ਹੋ ਬਾਤ ਕੁਛ ਤੋ ਪਿਆਰ ਸੇ ਪੂਛੋ ਮੁਝੇ,
ਰਾਏਗਾਂ* ਹੈ ਸਭ ਤੇਰਾ ਯੂੰ ਬੇਦਿਲੀ ਸੇ ਪੂਛਨਾ।
----
ਮੁਸਕਰਾਹਟ ਦੇਖ ਕਰ ਇਸ ਕੀ ਨਾ ਅੰਦਾਜ਼ੇ ਲਗਾ,
ਬਾਤ ਮਤਲਬ ਕੀ ਜੋ ਹੈ ਐ ਦਿਲ ਉਸੀ ਸੇ ਪੂਛਨਾ।
----
ਜ਼ਿੰਦਗੀ ਹਰ ਹਾਲ ਮੇਂ ਹੈ ਖ਼ੂਬਸੂਰਤ ਇਸ ਕਦਰ,
ਤੁਮ ਕਭੀ ਇਸ ਕੀ ਸਦਾਕਤ** ਬੇਖ਼ੁਦੀ ਸੇ ਪੂਛਨਾ।
*****
ਔਖੇ ਸ਼ਬਦਾਂ ਦੇ ਅਰਥ
ਪਹਿਲੀ ਗ਼ਜ਼ਲ: - ਅਕਲ 2. ਅਣਖ, ਗ਼ੈਰਤ 3. ਲ਼ੋੜੀਂਦਾ
ਦੂਜੀ ਗ਼ਜ਼ਲ: - 1. ਫ਼ਜ਼ੂਲ 2. ਸੱਚਾਈ
4 comments:
Satirical and humourous touch in the introduction makes these gazals more beautiful.
rozchawal ubal rakhti ho
mera kitna khayal rakhti ho
Thanks for providing meaning of tough words, it makes life more easier. Thanks Mr Sohal.
Amol Minhas
California
Piaare Sohal,
mere kehan da arth galat kadh laye jaan to darda darda likhda han ke tuhaadi meharbani naal dujian bhashavan da vadhia sahit parh layida hai. meri eho guzarish hai ke lipiaanter kerdean jdon urdu vich do shabdan vichale 'o' aunda hai taan oh 'aur' hi hunda hai te us nu gurmukhi vich pura 'o' likhan di thann us ton pehle shabad de aakhri akher te 'horha]' pa ke vi likhea ja sakda hai. jiddan 'sham o sehar' nu 'shamo-sehar' likhea jana.unjh tuhaadu chon kmaal hai.
Bakhshinder.
Baba ji, maiN bada confuse see ke 'O' jo urdu vich 'vao' hai gurmukhi vich kiveN likhna hai. tuhada behad shukria jo tusaN darust karva ditta. hor LAMBERDAAR BAKHSHINDER da kee haal hai? tuhadi photo AARSI te dekhi, janab da nakhra aje vee qaem hai.
with regards
Surinder Sohal
USA
Alam sahib bahut khoob kiha
ਮੁਝੇ ਅੱਛਾ ਲਗੇ ਯਾ ਨਾ ਲਗੇ ਅਬ ਇਸ ਕੇ ਕਯਾ ਮਾਈਨੇ,
ਕਿ ਜੋ ਅੱਛਾ ਲਗਾ ਵੋ ਭੀ ਸਦਾ ਅੱਛਾ ਨਹੀਂ ਲਗਤਾ। zindagi diyan kai gunjhlan kholda tohada eh sheyar.baki ve sheyar kamal
Post a Comment