
ਰੰਗ ਤੇ ਖ਼ੁਸ਼ਬੂ ਦੀ ਹੈ ਚਿੰਤਾ ਜਿਹੀ
ਚੁੱਪ ਕਿਉਂ ਸਾਰੇ ਦੇ ਸਾਰੇ ਹੋ ਗਏ।
ਜਾਂ ਤਾਂ ਫਿਰ ਫੁੱਲਾਂ ਨੂੰ ਹੀ ਕੁਝ ਹੋ ਗਿਆ
ਜਾਂ ਹਵਾ ਦੇ ਪੈਰ ਭਾਰੇ ਹੋ ਗਏ ।
----
ਇੱਕ ਪਾਸੇ ਤੂੰ ਤੇ ਇੱਕ ਪਾਸੇ ਹਾਂ ਮੈਂ
ਵਿੱਚ-ਵਿਚਾਲ਼ੇ ਜਜ਼ਬਿਆਂ ਦਾ ਵੇਗ ਹੈ
ਫੇਰ ਆਪਾਂ ਨੂੰ ਨਦੀ ਕਿਸ ਆਖਣਾ
ਇੱਕ ਜੇ ਦੋਨੇ ਕਿਨਾਰੇ ਹੋ ਗਏ ।
----
ਵਗ ਪਈ ਜਿਸ ਦਿਨ ਤੋਂ ਹੈ ਪੱਛੋਂ ਦੀ 'ਵਾ
ਪੀੜ ਦਾ ਬੱਦਲ਼ ਵੀ ਗੂੜਾ ਹੋ ਗਿਆ
ਸਾਗਰਾਂ ਪੁੱਛਿਆ ਹੈ ਨੈਣਾਂ ਦਾ ਪਤਾ
ਅੱਥਰੂ ਉਸ ਦਿਨ ਤੋਂ ਖਾਰੇ ਹੋ ਗਏ ।
----
ਹੁਣ ਨਹੀ ਸ਼ਬਦਾਂ 'ਚ ਉਸਦੇ ਨਾਜ਼ੁਕੀ
ਤੇ ਨਾ ਹੈ ਸਤਰਾਂ ਦੇ ਅੰਦਰ ਤਾਜ਼ਗੀ
ਨਾ ਉਹ ਖ਼ੁਸ਼ਬੂ ਨਾ ਉਹ ਰੰਗਤ ਹੀ ਰਹੀ
ਉਸਦੇ ਖ਼ਤ ਫੁੱਲਾਂ ਤੋਂ ਭਾਰੇ ਹੋ ਗਏ ।
6 comments:
Vadhiya ghazal likhi hai Rajinderjit,Mubarak.
hamesha dee tarah bahut bahut bahut changee
tamanna ji bahut bahut dhanvaad
ਵਧੀਆ ਲਿਖੀ ਹੈ ਬਾਈ ਜੀ
...eh ghazal parh ke aanand aa gia...shukriya...Sukhdarshan...
Post a Comment