ਇਸ਼ਕ ਤੇਰਾ ਇਕ ਨਸ਼ਾ ਜਾਂ ਜ਼ਹਿਰ ਹੈ।
ਸਿਰ ਮੇਰੇ ਬੇਹੋਸ਼ੀਆਂ ਦਾ ਕਹਿਰ ਹੈ।
----
ਜਿਸ ਤਰ੍ਹਾਂ ਨੇ ਨੈਣ ਮੇਰੇ ਬਿਨ ਤੇਰੇ,
ਇਸ ਤਰ੍ਹਾਂ ਸੁੰਨਸਾਨ ਤੇਰਾ ਸ਼ਹਿਰ ਹੈ।
----
ਸ਼ਾਮ ਨੂੰ ਮੁੜਿਆ ਤਾਂ ਖੰਡਰ ਹੋਣਗੇ,
ਆ ਕਿ ਜੋਬਨ ਦੀ ਅਜੇ ਦੁਪਹਿਰ ਹੈ।
----
ਗ਼ਮ ਹੀ ਗ਼ਮ ਅੰਦਰ ਤੇ ਮੁਖ ਤੇ ਰੌਣਕਾਂ,
ਵੇਖ ਸਾਡੇ ਦਿਲ ‘ਚ ਕਿੰਨੀ ਗਹਿਰ ਹੈ।
----
ਤਰਸਦੇ ਨੇ ਨੈਣ ਉਸਦੀ ਦੀਦ ਨੂੰ,
ਕੀ ਪਤਾ ਕਿੱਥੇ ਕੁ ਉਸਦੀ ਠਹਿਰ ਹੈ।
----
ਹਰ ਤਰਫ਼ ਨੇ ਲੋਕ ਹੁਣ ਸੱਪਾਂ ਜਿਹੇ,
ਹਰ ਤਰਫ਼ ਘੁਲ਼ਿਆ ਫ਼ਿਜ਼ਾ ਵਿਚ ਜ਼ਹਿਰ ਹੈ।
----
ਮਨ ਮੇਰਾ ਲਾਉਂਦਾ ਉਡਾਰੀ ਅੰਬਰੀਂ,
ਅੰਬਰਾਂ ਦੀ ਮਾਪਦਾ ਇਹ ਗਹਿਰ ਹੈ।
----
ਤਰਸਦੀ ਹਰ ਸਤਰ ਤੇਰੀ ਕ਼ੈਦ ਨੂੰ,
ਬਿਨ ਤੇਰੇ ਤੇਰੀ ‘ਗ਼ਜ਼ਲ’ ਬੇ-ਬਹਿਰ ਹੈ।
1 comment:
Makta behad meaningful hai...
Post a Comment