
ਨਜ਼ਮ
ਤੂੰ ਅੱਥਰੂਆਂ ਨੂੰ
ਮਿਲ਼ ਕੇ ਮੜ੍ਹੀ ‘ਤੇ
ਵਾਪਸ ਹੀ ਪਰਤ ਆ
..............
ਇੱਥੇ ਤਾਂ ਹਰ ਕੋਈ
ਉਹਨਾਂ ਦੇ ਸਿਰ
ਇਲਜ਼ਾਮਾਂ ਦਾ
ਸਿਹਰਾ ਬੰਨ੍ਹਣ ਹੀ ਆਉਂਦਾ ਹੈ
ਅਤੇ ਉਹਨਾਂ ਦੀ ਸਲਤਨਤ ਦੀ
ਪਰਕਰਮਾ ਕਰਦਾ
ਆਪਣੇ ਰਾਹਾਂ ਤੇ ਜਾ ਕੇ ਕਹਿਕਹੇ ਲਾਉਂਦਾ ਹੈ
.............
ਤੂੰ ਅੱਥਰੂਆਂ ਨੂੰ
ਮਿਲ਼ ਕੇ ਮੜ੍ਹੀ ‘ਤੇ
ਵਾਪਸ ਹੀ ਪਰਤ ਆ
..................
ਬੜਾ ਇਤਿਹਾਸ ਭੋਗਿਆ ਹੈ ਉਹਨਾਂ-
ਜਦੋਂ ਖੰਡਰ ਬਣੇ ਸਨ
ਤਾਂ-
ਸਾਰੇ ਦੇ ਸਾਰੇ ਗ਼ਰਕ ਹੋ ਜਾਂਦੇ ਸਨ
ਮੀਨਾਰ-
ਤਾਂ ਨੀਂਹਾਂ ‘ਚੋਂ
ਕਈ ਹੱਸਦੇ ਚਿਹਰੇ ਨਜ਼ਰ ਆਉਂਦੇ ਸਨ
.................
ਚਾਨਣ ਬਣਦੇ ਸਨ
ਤਾਂ-
ਪਥਰੀਲੇ ਬੋਲਾਂ ਨੂੰ ਵੀ
ਬੰਸਰੀ ਬਣ ਕੇ ਮੁਖ਼ਾਤਿਬ ਹੁੰਦੇ ਸਨ
ਤੇ ਜਦ ਹਨੇਰਾ
ਤਾਂ-
ਕਬਰਾਂ ‘ਚੋਂ ਸਿਸਕੀਆਂ ਸੁਣਦੀਆਂ ਸਨ
..............................
ਹਾਦਸਾ ਤਾਂ
ਤੇਰੇ ਅੱਥਰੂਆਂ ਦੀ
ਤਲ਼ੀ ਤੇ ਉੱਕਰਿਆ ਵੀ
ਗੁੰਮਨਾਮੀ ਦੀ ਉਮਰ ਹੀ ਭੋਗਦਾ ਸੀ
.....................
ਜਦ ਉਹ ਕਿਸੇ ਵੀ ਗੀਤ ਨੂੰ
ਮਰਸੀਆ ਬਣਿਆ ਤੱਕਦੇ ਸਨ
ਤਾਂ-
ਆਪਣੇ ਹੀ
ਅਣ-ਪਛਾਣੇ ਬੋਲਾਂ ਦੇ ਪਰਦੇ ‘ਚ ਤੁਰਦੇ
ਇੰਨੇ ਖ਼ਾਮੋਸ਼ ਹੋ ਜਾਂਦੇ ਸਨ
ਕਿ-
ਕ਼ਤਲਗਾਹ ਦਾ ਖ਼ੌਫ਼ ਵੀ
ਚਲਿਆ ਜਾਂਦਾ ਸੀ
ਦੂਰ
...........
ਤੇਰੇ ਸਿਵਾ ਉਹਨਾਂ ਨੂੰ
ਕੋਈ ਨਾ ਮਿਲ਼ਿਆ
ਜੋ ਉਹਨਾਂ ਦੀ ਕ਼ਬਰ ਦੇ ਕੁਤਬੇ ਤੇ
ਵਿਰਲਾਪ ਦੀਆਂ
ਚਾਰ
ਆਇਤਾਂ ਲਿਖ ਸਕੇ
ਉਹਨਾਂ ਦੀ ਰੂਹ ਦੇ ਸ਼ਲੋਕਾਂ ਨੂੰ
ਆਪਣੇ ਮਨ ‘ਚ ਉਤਾਰ ਸਕੇ
ਅਤੇ-
ਉਹਨਾਂ ਦੇ ਚਿਹਰੇ ਦੀ ਚੁੱਪ ਨੂੰ
ਆਪਣੇ ਮੱਥੇ ‘ਚ ਸਿਰਜ ਸਕੇ
......................
ਹੁਣ ਤਾਂ
ਉਹਨਾਂ ਨੂੰ ਜੋ ਵੀ ਤੱਕਦਾ ਹੈ
ਬੱਸ ਰੇਤਲਾ ਹਾਸਾ ਹੱਸਦਾ ਹੈ
ਅਤੇ ਉਹਨਾਂ ਦੇ ਤਪ ਨੂੰ
ਦਰ-ਬ-ਦਰ ਦਾ
ਕਾਲ਼ਾ ਦਾਗ਼ ਕਹਿ ਕੇ ਭੰਡਦਾ ਹੈ
...............
ਤੂੰ ਅੱਥਰੂਆਂ ਨੂੰ
ਮਿਲ਼ ਕੇ ਮੜ੍ਹੀ ‘ਤੇ
ਵਾਪਸ ਹੀ ਪਰਤ ਆ...
8 comments:
MANYOG Darshan Darvesh jio ! Ssa....!
Yaara ! gall kitthon shuru karaan kithhe khatam kara ? Darvesh teri nazam samajhan lai mainu naamvar lekhakan, kavian di umar bhar 'JI HAZOORI' karni paini haai !
rubb kher kare !
par, khuli kavita da vi aapna ik etihaas (history) hai .......!
meri umar de 99 saal vi teri lambi umar di kaaman karde rehnge !!
saddi(century) de aakhari saal varga, gurmail badesha .........!
ਦਿਲ ਨੂੰ ਛੂ ਲੈਣ ਵਾਲੀ ਕਵਿਤਾ ਹੈ ਦਰਵੇਸ਼ ਜੀ ਦੀ.
-ਸੁਭਾਸ਼ ਨੀਰਵ
ਬਦੇਸ਼ਾ ਸਾਹਿਬ! ਸਤਿ ਸ੍ਰੀ ਅਕਾਲ! ਕੀ ਗੱਲ ਨਜ਼ਮ ਪੇਚੀਦਾ ਲੱਗੀ ਹੈ ਤੇ ਸਮਝ ਨਹੀਂ ਆਈ? ਤੁਹਾਡੀ ਟਿੱਪਣੀ ਕੁਝ ਅਸ਼ਪੱਸ਼ਟ ਜਿਹੀ ਲੱਗੀ ਹੈ। ਜੇ ਮੈਂ ਸੰਬੋਧਨੀ ਤਕੱਲੁਫ਼ ਇੱਕ ਪਾਸੇ ਰੱਖ ਦਿਆਂ, ਇਹੀ ਆਖਾਂਗੀ ਕਿ ਜੇ ਇਸ ਨਜ਼ਮ ਨੂੰ ਸਮਝ ਲਿਆ, ਦਰਵੇਸ਼ ਨੂੰ ਸਮਝ ਲਿਆ...ਇਸ ਨਜ਼ਮ ਦਾ ਭਾਵ....ਉਸਦੀ ਜ਼ਿੰਦਗੀ ਦਾ ਸਾਰ ਹੈ, ਇਹੋ-ਜਿਹਾ ਸਾਰ ਕਿ ਜਿਸਨੂੰ ਲਿਖਣ ਵਾਸਤੇ ਘੱਟੋ-ਘੱਟ ਮੈਨੂੰ ਬਹੁਤ ਵੱਡਾ ਜੇਰਾ ਕਰਨਾ ਪਏਗਾ ਤੇ ਪਤਾ ਨਹੀਂ ਮੇਰੇ ਸ਼ਬਦ ਕਦੇ ਦੋਸਤੀ ਨਾਲ਼ ਇਨਸਾਫ਼ ਕਰ ਸਕਣਗੇ ਜਾਂ ਨਹੀਂ। ਕਿਉਂਕਿ ਬਹੁਤ ਵਾਰ ਕੋਸ਼ਿਸ਼ ਕੀਤੀ ਹੈ ਤੇ ਹਰ ਵਾਰ ਜੇਰਾ ਹਥੇਲ਼ੀ ਤੋਂ ਬਰਫ਼ ਵਾਂਗ ਖੁਰ ਜਾਂਦਾ ਹੈ। ਆਉਂਣ ਵਾਲ਼ੇ ਦਿਨਾਂ 'ਚ ਕਦੇ ਆਰਸੀ ਰਿਸ਼ਮਾਂ ਤੇ ਇੱਕ ਲੇਖ ਸਾਂਝਾ ਜ਼ਰੂਰ ਕਰਾਂਗੀ।
ਜਵਾਬ ਦੀ ਇੰਤਜ਼ਾਰ 'ਚ......
ਅਦਬ ਸਹਿਤ
ਤਨਦੀਪ 'ਤਮੰਨਾ'
ਮੇਰੇ ਸੁਖਾਂ ਦੇ
ਸਾਹਾਂ ਦੀ ਛਾਵੇਂ
ਰਲ਼ ਬਹਿੰਦੇ ਸੀ ਸਾਰੇ
ੲਿੱਕ ਹੳੁਕੇ ਦਾ ਸੇਕ
ਕਿਹੜਾ ਸਹਾਰੇ
ਮਾਣਯੋਗ ਤਮੰਨਾ ਜੀ !
ਸਤਿ ਸ੍ਰੀ ਅਕਾਲ !!
ਜੀ ! ਮੇਰੀ ਗੱਲ ਦਾ ਜਵਾਬ ਕੁਝ ਤੁਸੀਂ ਵੀ ਦੇ ਦਿੱਤਾ, ਕਿ ‘ਜੇ ਇਸ ਨਜ਼ਮ ਨੂੰ ਸਮਝ ਲਿਆ, ਦਰਵੇਸ਼ ਨੂੰ ਸਮਝ ਲਿਆ...ਇਸ ਨਜ਼ਮ ਦਾ ਭਾਵ....ਉਸਦੀ ਜ਼ਿੰਦਗੀ ਦਾ ਸਾਰ ਹੈ।’
...ਤੇ ਤਾਂ ਹੀ ਮੈਂ ਕਿਹਾ ਸੀ ਕਿ ਮੈਨੂੰ ਕਈ ਕਵੀਆਂ ਦੀਆਂ ਰਚਨਾਵਾਂ ( ਜੋ ਆਪਣੇ ਆਪ 'ਚ ਸਰਵਸ੍ਰੇਸ਼ਟ ਅਖਵਾਉਂਦੀਆਂ ਨੇ ) ਦਾ ਅਧਿਐਨ ਕਰਨਾ ਪੈਣਾ ਹੈ -ਇਸ ਨਜ਼ਮ ਦਾ ਭਾਵ-ਅਰਥ ਸਮਝਣ ਲਈ !!
ਪਰ ਮੈਂ ਫਿਰ ਵੀ ਨਹੀਂ ਸਮਝ ਸਕਣਾ ! ਉਂਝ ਮੈਂ ਇਹ ਨਜ਼ਮ ਪੜ੍ਹੀ ਨਹੀਂ , ਮਾਣੀ ਹੈ ! ਕਾਵਿ-ਰੂਪ ਦਾ ਅਸਲੀ ਆਨੰਦ ਲੈ ਕੇ ਸੁਆਦ ਵੀ ਲਿਆ ਹੈ ।
"ਹਾਦਸਾ ਤਾਂ ਤੇਰੇ
ਅੱਥਰੂਆਂ ਦੀ ਤਲ਼ੀ ਤੇ
ਉੱਕਰਿਆ ਵੀ
ਗੁੰਮਨਾਮੀ ਦੀ
ਉਮਰ ਹੀ ਭੋਗਦਾ ਸੀ"
ਗੁਸਤਾਖ਼ੀ ਮਾਫ !
ਆਪਦੇ ਹੁੰਘਾਰੇ ਦੀ ਉਡੀਕ ਵਿੱਚ,
ਗੁਰਮੇਲ ਬਦੇਸ਼ਾ ।
wah bahut khoob kiha:
ਉਹਨਾਂ ਦੇ ਚਿਹਰੇ ਦੀ ਚੁੱਪ ਨੂੰ
ਆਪਣੇ ਮੱਥੇ ‘ਚ ਸਿਰਜ ਸਕੇ
ਇਸ ਕਵਿਤਾ ਚੋਂ ਮੈਨੂੰ ਕਵਿਤਾ ਦੇ ਮਜ਼ਬੂਨ ਦਾ ਸਲੇਬਸ ਵੀ ਨਜ਼ਰੀਂ ਪੈ ਰਿਹਾ..
ਗੁਰਿੰਦਰਜੀਤ ਜੀ! ਮੈਨੂੰ ਤਾਂ ਅੱਜ ਪਤਾ ਲੱਗਿਐ ਕਿ ਇਸ ਕਵਿਤਾ ਦੇ ਮਜਮੂਨ ਦਾ ਸਿਲੇਬਸ ਦਰਵੇਸ਼ ਜੀ ਦੇ ਨਾਲ਼-ਨਾਲ਼ ਤੁਹਾਨੂੰ ਵੀ ਅਜੇ ਤੀਕ ਜ਼ੁਬਾਨੀ ਯਾਦ ਹੈ,ਕਿਹੜੇ ਮਦਰੱਸੇ 'ਚ ਇਕੱਠੇ ਪੜ੍ਹਦੇ/ਪੜ੍ਹਾਉਂਦੇ ਰਹੇ ਓ..ਜਿੱਥੇ ਸਾਨੂੰ ਕਦੇ ਦਾਖਲਾ ਨਹੀਂ ਮਿਲ਼ਿਆ?? ਦਰਵੇਸ਼ ਜੀ ਨਾਲ਼ ਸਲਾਹ ਕਰਕੇ ਚਾਨਣਾ ਪਾਓ ਜੀ :)
ਅਦਬ ਸਹਿਤ
ਤਨਦੀਪ 'ਤਮੰਨਾ'
Post a Comment