ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, September 1, 2009

ਅਸ਼ਰਫ਼ ਗਿੱਲ - ਗ਼ਜ਼ਲ

ਗ਼ਜ਼ਲ

ਕੁਝ ਦੇਰ ਜੇ ਬਗ਼ੈਰ ਸਹਾਰੇ ਮੈਂ ਜੀ ਲਵਾਂ।

ਮਰਜ਼ੀ ਦੀ ਫ਼ਿਰ ਜਹਾਨ ਤੋਂ ਖੋਹਕੇ ਖ਼ੁਸ਼ੀ ਲਵਾਂ।

-----

ਭੁਖ ਤੇ ਤ੍ਰੇਹ ਦਾ ਕਿਉਂ ਨਾ ਮੈਂ ਕੱਠਾ ਕਰਾਂ ਉਪਾ

ਗ਼ਮ ਖਾਣ ਨਾਲ਼ ਨਾਲ਼ ਹੀ ਹੰਝੂ ਵੀ ਪੀ ਲਵਾਂ।

-----

ਹੋਰਾਂ ਨੂੰ ਪਿਆਰ ਦੇ ਦੇ ਤੇ ਮੈਨੂੰ ਇਹ ਇਖ਼ਤਿਆਰ,

ਤੇਰੇ ਮਿਜ਼ਾਜ ਚੋਂ ਮੈਂ ਚੁਰਾ, ਤਾਜ਼ਗੀ ਲਵਾਂ।

-----

ਕੰਡਿਆਲ਼ੇ ਰਸਤਿਆਂ ਤੇ ਸੀ ਟੁਰਨਾ ਮੇਰਾ ਨਸੀਬ,

ਹੋਇਆ ਨਾ ਮੈਥੋਂ ਪੈਰ ਹਵਾ ਨਾਲ਼ ਸੀ ਲਵਾਂ।

-----

ਰਸਮਨ ਤੇ ਸਭ ਹੀ ਆਕਦੇ ਖ਼ਿਦਮਤ ਕੋਈ ਕਹੋ,

ਦਿਲ ਚੋਂ ਕੋਈ ਕਹੇ ਤੇ ਮੈਂ ਅਹਿਸਾਨ ਵੀ ਲਵਾਂ।

-----

ਅਜ਼ਮਾਣ ਤੋਂ ਨਾ ਓਸ ਕਦੇ ਬਾਜ਼ ਆਵਣੈਂ,

ਫਾਂਸੀ ਚੜ੍ਹਾਂ ਜਾਂ ਖਾ ਮੈਂ ਪੁੜੀ ਜ਼ਹਿਰ ਦੀ ਲਵਾਂ।

-----

ਪਾਲ਼ੇ ਦੀ ਸੀਤ, ਸਾੜਵੀਂ ਗਰਮੀ ਕਬੂਲ ਹੈ,

ਬਣ ਕੇ ਮੈਂ ਸੰਗ, ਕਿਉਂ ਬਿਨਾ ਅਹਿਸਾਸ ਜੀ ਲਵਾਂ।

-----

ਹਰ ਮੋੜ ਤੇ ਡਰਾਉਂਦੀ, ਧਮਕਾਉਂਦੀ ਫਿਰੇ,

ਇਹ ਜ਼ਿੰਦਗੀ ਤੇ ਜਾਪਦੀ ਇਕ ਨਾਗ ਕੀਲਵਾਂ।

-----

ਕੀਤਾ ਏ ਜਿਸਨੇ ਪਿਆਰ ਦੇ ਖਾਤੇ ਚ ਹੇਰ ਫੇਰ,

ਉਹਤੋਂ ਹਿਸਾਬ ਮੈਂ ਜਦੋਂ ਮਰਜ਼ੀ ਮਿਰੀ ਲਵਾਂ।

-----

ਅਸ਼ਰਫ਼ ਜੇ ਵੱਸ ਚੱਲੇ ਤੇ ਬਕਾਇਆ ਮੈਂ ਉਮਰ ਨੂੰ,

ਰੱਦੀ ਚ ਵੇਚ ਕੇ ਨਵੀਂ ਇਕ ਜ਼ਿੰਦਗੀ ਲਵਾਂ।


1 comment:

Unknown said...

ਵਾਹ ! ਬਹੁਤ ਸੋਹਣਾ :
ਭੁਖ ਤੇ ਤ੍ਰੇਹ ਦਾ ਕਿਉਂ ਨਾ ਮੈਂ ਕੱਠਾ ਕਰਾਂ ਉਪਾ
ਗ਼ਮ ਖਾਣ ਨਾਲ਼ ਨਾਲ਼ ਹੀ ਹੰਝੂ ਵੀ ਪੀ ਲਵਾਂ।