ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, December 3, 2009

ਸੁਖਦਰਸ਼ਨ ਧਾਲੀਵਾਲ - ਗ਼ਜ਼ਲ

ਗ਼ਜ਼ਲ

ਕਿਉਂ ਨ ਮਿਲ਼ਦਾ ਕਿਸੇ ਵੀ ਨਜ਼ਰ ਵਿਚ ਅਮਨ।

ਵਗ ਰਹੀ ਰੋਸ ਵਿਚ ਹੈ ਤੜਪਦੀ ਪਵਨ।

-----

ਰਾਤ ਖ਼ਾਮੋਸ਼ ਹੈ, ਦਿਲ ਚ ਹੈ ਇਕ ਖ਼ਲਾ,

ਇਹ ਹੈ ਕਿਸ ਦਾ ਅਸਰ ਸੁੰਨ ਵੀ ਹੈ ਗਗਨ।

-----

ਨਾਲ਼ ਚਲਦਾ ਹਨੇਰੇ ਚ ਸਾਇਆ ਕਦੋਂ,

ਛਡ ਕੇ ਤੁਰ ਜਾਣਗੇ ਨਾਲ਼ ਹਨ ਜੋ ਸਜਨ।

-----

ਭੀੜ ਹੈ, ਸ਼ੋਰ ਹੈ, ਖ਼ੌਫ਼ ਹੈ ਹਰ ਤਰਫ਼

ਸ਼ਹਿਰ ਵਿਚ ਇਹ ਕਿਹੀ ਧੁਖ਼ ਪਈ ਹੈ ਅਗਨ।

-----

ਉਮਰ ਭਰ ਕਰਦਾ ਦਰਸ਼ਨਰਿਹਾ ਇਹ ਦੁਆ

ਹਰ ਨਜ਼ਰ ਚੋਂ ਵਫ਼ਾ ਦਾ ਹੋਏ ਆਗਮਨ ।

No comments: