ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ

Wednesday, January 20, 2010

ਦਾਦਰ ਪੰਡੋਰਵੀ - ਗ਼ਜ਼ਲ

ਗ਼ਜ਼ਲ

ਜਲਾ ਕੇ ਦੀਪ ਤੁਰ ਪੈਂਦੇ ਨੇ ਉਹ ਸੱਦਣ ਹਵਾਵਾਂ ਨੂੰ,

ਮਸੀਹੇ ਕਿਸ ਤਰ੍ਹਾਂ ਦੇ ਸੌਂਪ ਦਿੱਤੇ ਨੇ ਗਰਾਵਾਂ ਨੂੰ!

-----

ਸਫ਼ਰ ਦੇ ਮੋੜ ਤੇ ਇਹ ਕਿਸ ਤਰ੍ਹਾਂ ਦਾ ਹਾਦਸਾ ਹੋਇਆ,

ਮੁਸਾਫ਼ਿਰ ਭੁਲ ਗਏ ਮਹਿਸੂਸ ਕਰਨਾ ਧੁੱਪਾਂ-ਛਾਵਾਂ ਨੂੰ!

-----

ਸਦੀਵੀ ਪਿੰਜਰੇ ਪੈ ਜਾਣ ਦਾ ਫਿਰ ਡਰ ਜਿਹਾ ਲਗਦੈ,

ਉਡਾਰੀ ਭਰਨ ਦੀ ਸੋਚਾਂ ਜਦੋਂ ਪੱਛਮ- ਦਿਸ਼ਾਵਾਂ ਨੂੰ!

-----

ਮਸਾਂ ਹੀ ਵਕਤ ਮਿਲਿਆ ਸੀ, ਨਹੀਂ ਸੀ ਭਰਤਉਹ ਕੋਈ,

ਕਿਵੇਂ ਫਿਰ ਰਾਜ-ਗੱਦੀ ਤੇ ਬਿਠਾ ਦਿੰਦਾ ਖੜਾਵਾਂ ਨੂੰ!

-----

ਸਫ਼ਰ ਵਿਚ ਕੁਝ ਨਾ ਕੁਝ ਤਾਂ ਹੁੰਦੀਆਂ ਨੇ ਤਲਖ਼ੀਆਂ ਆਖ਼ਿਰ,

ਨਾ ਖ਼ਾਬਾਂ ਚੋਂ ਕਰੀਂ ਮਨਫ਼ੀ, ਚਿਰਾਗ਼ਾਂ ਨੂੰ ਤੇ ਛਾਵਾਂ ਨੂੰ!

-----

ਜਗਾ ਕੇ ਝੀਲ ਸੁੱਤੀ ਤਾਈਂ ਅੱਧੀ ਰਾਤ ਨੂੰ ਅਕਸਰ,

ਪਿਲਾਉਂਦਾ ਹੈ ਕੋਈ ਪਾਣੀ ਤੜਪਦੀਆਂ ਆਤਮਾਵਾਂ ਨੂੰ!

-----

ਤੁਸੀਂ ਅਹਿਸਾਸ ਮੁਕਤੀ ਦੇਣ ਦਾ ਜੇ ਕਰ ਲਿਆ ਖ਼ਾਰਿਜ਼,

ਅਸੀਂ ਵੀ ਮੌਲਣੋ ਮੁਨਕਰ ਹਾਂ, ਪਾਣੀ ਲਾ ਨਾ ਚਾਵਾਂ ਨੂੰ!

-----

ਚਮਨ ਦੇ ਨਾਲ ਕੈਸਾ ਇਸ਼ਕ਼ ਹੈ ਇਹ ਬਾਗ਼ਬਾਨਾਂ ਦਾ?

ਹੈ ਮੁੱਦਤ ਹੋ ਗਈ,ਨਾ ਫੁਲ, ਨਾ ਫ਼ਲ਼ ਲੱਗੇ ਸ਼ਖ਼ਾਵਾਂ ਨੂੰ!

2 comments:

Davinder Punia said...

Ghazal behad vadhia hai, tuhadi shaer kehn di hunarmandi bahut nikhri hoi hai.

Unknown said...

ਪੰਡੋਰੀ ਸਾਹਿਬ ਖੂਬ ਕਿਹਾ :