ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, February 16, 2010

ਗੁਰਨਾਮ ਗਿੱਲ - ਗ਼ਜ਼ਲ

ਗ਼ਜ਼ਲ

ਜਜ਼ਬਿਆਂ ਦੇ ਰਕਸ ਦਾ ਇੱਕ ਕਾਫ਼ਲਾ ਹੈ ਜ਼ਿੰਦਗੀ।

ਆਦਮੀ ਦਾ ਆਦਮੀ ਨਾ ਰਾਬਤਾ ਹੈ ਜ਼ਿੰਦਗੀ।

------

ਤੁਰ ਪਏ ਖ਼ਾਬਾਂ ਮਗਰ, ਘਰ ਦੇ ਰਹੇ ਨਾ ਘਾਟ ਦੇ,

ਇਸ ਤਰ੍ਹਾਂ ਦਾ ਖ਼ੂਬਸੂਰਤ ਹਾਦਸਾ ਹੈ ਜ਼ਿੰਦਗੀ।

-----

ਦਿਨ ਜਿਹੀ ਹੈ ਰਾਤ ਕਿਧਰੇ, ਰਾਤ ਵਰਗਾ ਦਿਨ ਕਿਤੇ,

ਰੌਸ਼ਨੀ ਤੇ ਨ੍ਹੇਰ ਵਿਚਲਾ ਫਾਸਲਾ ਹੈ ਜ਼ਿੰਦਗੀ।

-----

ਉੜਦਿਆਂ ਤੇ ਡਿਗਦਿਆਂ ਪੈਂਦਾ ਹੈ ਕਰਨਾ ਇਹ ਸਫ਼ਰ,

ਤੁਰਨ ਤੋਂ ਪਰਵਾਜ਼ ਤੱਕ ਦਾ ਸਿਲਸਿਲਾ ਹੈ ਜ਼ਿੰਦਗੀ।

-----

ਹਰ ਫਸਾਨਾ ਜੱਗ ਵਿੱਚ ਕਲਮਾਂ ਸਹਾਰੇ ਕਾਇਮ ਹੈ,

ਹਰਫ਼ ਦੀ ਜਾਦੂਗਰੀ ਦਾ ਫਲਸਫਾ ਹੈ ਜ਼ਿੰਦਗੀ।

-----

ਜਾਪਦਾ ਫਸਿਆ ਜਿਹਾ, ਜਿਉਂ ਉੜਨ ਜੋਗਾ ਵੀ ਨਹੀਂ,

ਰਿਸ਼ਤਿਆਂ ਦੇ ਜਾਲ਼ ਦਾ ਇੱਕ ਪਿੰਜਰਾ ਹੈ ਜ਼ਿੰਦਗੀ।

No comments: