ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, February 18, 2010

ਰੂਪ ਦਬੁਰਜੀ - ਗ਼ਜ਼ਲ

ਗ਼ਜ਼ਲ

ਰੋਹ ਚ ਆ ਕੇ ਨਾਅਰਾ ਲਾਇਆ ਚਿੜੀਆਂ ਨੇ

ਬਾਜ਼ਾਂ ਨੂੰ ਸੋਚਾਂ ਵਿਚ ਪਾਇਆ ਚਿੜੀਆਂ ਨੇ

-----

ਬਾਬਲ ਦਾ ਘਰ ਹੋਵੇ ਜਾਂ ਘਰ ਮਾਹੀ ਦਾ,

ਐਧਰ ਓਧਰ ਸਵਰਗ ਬਣਾਇਆ ਚਿੜੀਆਂ ਨੇ

-----

ਇਹਨਾਂ ਨੂੰ ਕਿਉਂ ਕੁੱਖ ਵਿਚ ਮਾਰੀ ਜਾਂਦੇ ਹੋ,

ਯਾਦ ਕਰੋ, ਸੰਸਾਰ ਵਸਾਇਆ ਚਿੜੀਆਂ ਨੇ

-----

ਰਾਜ ਇਨ੍ਹਾਂ ਦਾ ਆਵੇ ਦਿਲ ਵਿਚ ਰੀਝ ਬੜੀ,

ਲੋਭ ਕਦੇ ਨਾ ਭਾਵੇਂ ਲਾਇਆ ਚਿੜੀਆਂ ਨੇ

-----

ਦਿਲ ਨੂੰ ਇਕ ਚੈਨ ਜਿਹਾ ਤਦ ਆ ਜਾਂਦਾ,

ਜਦ ਵੀ ਮਿੱਠਾ ਗੀਤ ਸੁਣਾਇਆ ਚਿੜੀਆਂ ਨੇ

-----

ਲੈਂਟਰ ਤਕ ਤਕ ਬੇਟੀ ਅਕਸਰ ਪੁਛਦੀ ਏ,

ਅਜ ਕਲ੍ਹ ਕਿੱਥੇ ਡੇਰਾ ਲਾਇਆ ਚਿੜੀਆਂ ਨੇ

-----

ਆਲੇ ਭੋਲੇ ਰਹਿ ਕੇ ਵਕ਼ਤ ਗੁਜ਼ਾਰੀ ਦਾ,

ਮਾਨਵਤਾ ਨੂੰ ਇੰਜ ਸਮਝਾਇਆ ਚਿੜੀਆਂ ਨੇ

-----

ਚੋਗ ਦਬੁਰਜੀ ਜੋ ਇਹਨਾਂ ਦਾ ਖਾ ਜਾਂਦਾ,

ਨੇਤਾ ਓਹੀ ਫੇਰ ਬਣਾਇਆ ਚਿੜੀਆਂ ਨੇ


No comments: