ਦੋਸਤੋ! ਸਰੀ ਵਸਦੇ ਸ਼ਾਇਰ ਜਸਬੀਰ ਮਾਹਲ ਜੀ ਨੇ ਕਰਾਂਤੀਪਾਲ ਜੀ ਦੀ ਇਕ ਬੇਹੱਦ ਖ਼ੂਬਸੂਰਤ ਨਜ਼ਮ ਆਰਸੀ ਪਰਿਵਾਰ ਨਾਲ਼ ਸਾਂਝੀ ਕਰਨ ਲਈ ਭੇਜੀ ਹੈ, ਮੈਂ ਉਹਨਾਂ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਲੇਖਕ ਬਾਰੇ ਹੋਰ ਜਾਣਕਾਰੀ ਅਜੇ ਉਪਲਬਧ ਨਹੀਂ ਹੈ। ਜਿਉਂ ਹੀ ਫੋਟੋ ਜਾਂ ਜਾਣਕਾਰੀ ਪ੍ਰਾਪਤ ਹੋਈ, ਅਪਡੇਟ ਕਰ ਦਿੱਤੀ ਜਾਵੇਗੀ। ਬਹੁਤ-ਬਹੁਤ ਸ਼ੁਕਰੀਆ।ਅਦਬ ਸਹਿਤ
ਤਨਦੀਪ ਤਮੰਨਾ
******
ਦੋਸਤੋ! ਕੱਲ੍ਹ ਮਾਹਲ ਸਾਹਿਬ ਦੀ ਭੇਜੀ ਕਰਾਂਤੀਪਾਲ ਜੀ ਦੀ ਲਿਖੀ ਨਜ਼ਮ 'ਔਰਤ' ਪੋਸਟ ਕੀਤੀ ਗਈ ਸੀ। ਅੱਜ ਰਾਜਸਥਾਨ ਵਸਦੇ ਲੇਖਕ ਗੁਰਮੀਤ ਬਰਾੜ ਜੀ ਨੇ ਕਰਾਂਤੀਪਾਲ ਜੀ ਦੀ ਫ਼ੋਟੋ ਭੇਜੀ ਹੈ। ਕਰਾਂਤੀਪਾਲ ਜੀ ਮਰਹੂਮ ਸ੍ਰੀ ਰਾਮ ਸਰੂਪ ਅਣਖੀ ਜੀ ਦੇ ਸਪੁੱਤਰ ਹਨ। ਦੁੱਖ ਦੀ ਗੱਲ ਹੈ ਕਿ ਕੱਲ੍ਹ ਕਰਾਂਤੀਪਾਲ ਜੀ ਦੀ ਨਜ਼ਮ ਪੋਸਟ ਕਰਦਿਆਂ ਚਿੱਤ-ਚੇਤੇ ਵੀ ਨਹੀਂ ਸੀ ਕਿ ਅੱਜ ਸਵੇਰੇ ਅਣਖੀ ਸਾਹਿਬ ਦੇ ਅਕਾਲ ਚਲਾਣੇ ਦੀ ਸੂਚਨਾ ਵੀ ਪੋਸਟ ਕਰਨੀ ਪਵੇਗੀ। ਗੁਰਮੀਤ ਜੀ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
*********
ਔਰਤ
ਨਜ਼ਮ
ਤਨੋਂ ਮਨੋਂ ਤੇ ਧਨੋਂ
ਸ਼ੋਸ਼ਣ ਜੋ ਕਰਦੇ ਨੇ
ਸਵੇਰੇ ਉੱਠਦਿਆਂ ਹੀ
ਆਖਦੇ ਨੇ
........
“...ਲੈ! ਇਹ ਸਾਰਾ ਕੁਝ ਤੇਰਾ ਹੀ ਤਾਂ ਹੈ
.......
ਤੇਰਾ ਘਰ
........
ਤੇਰੇ ਬੱਚੇ
........
ਤੇਰਾ ਸੰਸਾਰ...”
.........
ਉਹ ਇਸ ’ਚ ਹੀ ਰੁੱਝੀ ਰਹਿੰਦੀ ਏ…
No comments:
Post a Comment