ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, April 4, 2010

ਸਾਥੀ ਲੁਧਿਆਣਵੀ - ਗ਼ਜ਼ਲ

ਗ਼ਜ਼ਲ

ਸਾਂਭਣਾ ਜੇ ਹੈ ਘਰਾਂ ਨੂੰ।

ਸਾਂਭਣਾ ਪੈਣਾਂ ਗਰਾਂ ਨੂੰ

----

ਘਰ ਸਲਾਮਤ ਅਗਰ ਰੱਖਣੇ,

ਪਾਸ ਰੱਖ਼ੀਓ ਖ਼ੰਜਰਾਂ ਨੂੰ

-----

ਸ਼ੀਸ਼ਿਆਂ ਦੇ ਘਰ ਅਗਰ ਹਨ,

ਦੂਰ ਰੱਖੀਓ ਪੱਥਰਾਂ ਨੂੰ

----

ਜੇ ਤਲਬ ਤਾਜ਼ਾ ਹਵਾ ਦੀ,

ਖੋਲ੍ਹਣਾ ਪੈਣੈ ਦਰਾਂ ਨੂੰ

-----

ਘਰ ਚ ਇਕ ਦੀਪਕ ਜਗਾਓ,

ਫਿਰ ਹੀ ਜਾਇਓ ਮੰਦਰਾਂ ਨੂੰ

-----

ਹਰ ਨਦੀ ਦਾ ਲਕਸ਼ ਇੱਕੋ,

ਜਾ ਮਿਲ਼ੇ ਉਹ ਸਾਗਰਾਂ ਨੂੰ

-----

ਸਾਫ਼ ਧਰਤੀ ਨੂੰ ਵੀ ਰੱਖੋ,

ਸਾਫ਼ ਰੱਖਿਓ ਅੰਬਰਾਂ ਨੂੰ

-----

ਪੰਛੀਓ ਅੰਬਰ ਜੇ ਗਾਹੁਣੇ,

ਖੋਲਣਾ ਪੈਣਾ ਪਰਾਂ ਨੂੰ

-----

ਸੋਚੀਏ ਪਰਦੇਸ ਆ ਕੇ,

ਪਰਤਣਾ ਹੈ ਕਦ ਘਰਾਂ ਨੂੰ

-----

ਸਾਂਭ ਕੇ ਬੈਠਾ ਹੈ ਸਾਥੀ”,

ਚਾਨਣ ਦੀਆਂ ਕੁਝ ਕਾਤਰਾਂ ਨੂੰ


1 comment:

Unknown said...

Ludhianwi Sahib tushan chhoti behr change nibe ho-Rup Daburji