ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, April 11, 2010

ਰਾਜਿੰਦਰਜੀਤ - ਗ਼ਜ਼ਲ

ਗ਼ਜ਼ਲ

ਕਿਣਮਿਣੀ, ਚਾਨਣ ਸੀ ਜਾਂ ਪਰਭਾਤ ਸੀ।

ਪਰਦਿਆਂ ਦੇ ਪਾਰ ਦੀ ਇੱਕ ਬਾਤ ਸੀ

-----

ਦੂਰ ਤੱਕ ਸਾਂ ਜਗ ਰਿਹਾ 'ਕੱਲਾ ਤਦੇ,

ਮੇਰੀ ਪੌਣਾਂ ਨਾਲ਼ ਵੀ ਗੱਲਬਾਤ ਸੀ

-----

ਕੱਚ ਦਾ ਚਿਹਰਾ ਤੇ ਪੱਥਰ ਦੀ ਜ਼ੁਬਾਨ,

ਮੇਰਿਆਂ ਗੀਤਾਂ ਲਈ ਸੌਗ਼ਾਤ ਸੀ

-----

ਟੋਏ-ਟਿੱਬੇ ਸਭ ਬਰਾਬਰ ਕਰ ਗਈ,

ਤੇਰਿਆਂ ਬੋਲਾਂ ' ਜੋ ਬਰਸਾਤ ਸੀ

-----

ਉਹਲਿਆਂ ਤੋਂ ਬਿਨ ਹੀ ਧੁੱਪੇ ਖੜ੍ਹ ਸਕੇ,

ਛਾਂ ਨਿਮਾਣੀ ਦੀ ਵੀ ਕੀ ਔਕ਼ਾਤ ਸੀ।

3 comments:

ਜਸਵਿੰਦਰ ਮਹਿਰਮ said...

ਬੜੇ ਚਿਰ ਬਾਦ ਤੁਹਾਡੀ ਗ਼ਜ਼ਲ ਪੜ੍ਹਨ ਦਾ ਮੌਕਾ ਮਿਲਿਆ ਹੈ । ਬਹੁਤ ਖੂਬ ਹੈ । ਇਕ ਸਲਾਹ ਹੈ ਜੇ ਅੱਛੀ ਲੱਗੇ ਤਾਂ ਸੀ ਦੀ ਜਗਹ ਹੈ ਕਰਕੇ ਦੇਖੋ। ਖੁਸ਼ ਰਹੋ।

ਤਨਦੀਪ 'ਤਮੰਨਾ' said...

ਓਹਲਿਆਂ ਤੋਂ ਬਿਨ ਹੀ ਧੁੱਪੇ ਖੜ੍ਹ ਸਕੇ
ਛਾਂ ਨਿਮਾਣੀ ਦੀ ਵੀ ਕੀ ਔਕਾਤ ਸੀ.
ਵਾਹ! ਅਜਿਹਾ ਸੂਖਮ ਖ਼ਿਆਲ ਰਾਜਿੰਦਰਜੀਤ ਹੀ ਪੇਸ਼ ਸਕਦਾ ਹੈ.
ਸੁਰਿੰਦਰ ਸੋਹਲ
ਯੂ.ਐੱਸ.ਏ.

devraj dilbar said...

ਰਾਜਿੰਦਰ ਜੀ, ਬਹੁਤ ਖੂਬਸੂਰਤ ਖਿਆਲ ਪੇਸ਼ ਕੀਤੇ ਹਨ,ਮੁਬਾਰਕਾਂ ....