ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, April 12, 2010

ਡਾ: ਸ਼ਮਸ਼ੇਰ ਮੋਹੀ - ਗ਼ਜ਼ਲ

ਗ਼ਜ਼ਲ

ਅਪਣੀ ਰੂਹ ਨੂੰ ਚਾੜ੍ਹ ਕੇ ਸੂਲ਼ੀ ਖੇਲ੍ਹ ਦਿਖਾਉਂਦਾ ਫਿਰਦਾ ਹਾਂ।

ਮੈਂ ਅੰਨ੍ਹਿਆਂ ਦੇ ਸ਼ਹਿਰ ਚ ਐਵੇਂ ਦੀਪ ਜਗਾਉਂਦਾ ਫਿਰਦਾ ਹਾਂ।

-----

ਮਕਤਲ ਵਰਗੇ ਸ਼ਹਿਰ ਤੇਰੇ ਵਿਚ ਜਦ ਵੀ ਆਉਣਾ ਪੈਂਦਾ ਹੈ,

ਅੱਖਾਂ ਵਿਚਲੇ ਅਪਣੇ ਉਜਲੇ ਖ਼ਾਬ ਲੁਕਾਉਂਦਾ ਫਿਰਦਾ ਹਾਂ।

-----

ਦਿਲ ਕਹਿੰਦਾ ਹੈ ਤੋੜ ਕੇ ਪਿੰਜਰਾ ਚੱਲ ਕਿਧਰੇ ਹੁਣ ਉਡ ਚਲੀਏ,

ਖ਼ਬਰੇ ਕਿਉਂ ਮੈਂ ਇਸ ਦਿਲ ਦੀ ਆਵਾਜ਼ ਦਬਾਉਂਦਾ ਫਿਰਦਾ ਹਾਂ।

-----

ਉਸ ਦੇ ਦਿਲ ਦੇ ਹਰਫ਼ਾਂ ਤੋਂ ਮੈਂ ਅਕਸਰ ਸੂਹੀ ਲੋਅ ਲੈ ਕੇ,

ਅਪਣੇ ਮਨ ਦਾ ਹਰ ਨ੍ਹੇਰਾ ਕੋਨਾ ਰੁਸ਼ਨਾਉਂਦਾ ਫਿਰਦਾ ਹਾਂ।

-----

ਮੇਰੇ ਮਨ ਦਾ ਬੋਝ ਕਿਤੇ ਨਾ ਉਸ ਨੂੰ ਢੋਣਾ ਪੈ ਜਾਵੇ,

ਏਸੇ ਖ਼ਾਤਰ ਹੋਠਾਂ ਤੇ ਮੁਸਕਾਨ ਸਜਾਉਂਦਾ ਫਿਰਦਾ ਹਾਂ।

-----

ਇਸ ਤੋਂ ਵੱਧ ਕੇ ਅਪਣੀ ਹੋਰ ਸ਼ਨਾਖ਼ਤ ਹੁਣ ਮੈਂ ਕੀ ਦੱਸਾਂ,

ਸ਼ੀਸ਼ਾ ਹਾਂ ਹਰ ਪੱਥਰ ਤੋਂ ਪਹਿਚਾਣ ਛੁਪਾਉਂਦਾ ਫਿਰਦਾ ਹਾਂ।

1 comment:

ਤਨਦੀਪ 'ਤਮੰਨਾ' said...

ਬਹੁਤ ਹੀ ਖ਼ੂਬਸੂਰਤ ਗ਼ਜ਼ਲ ਹੈ ਜੀ |ਪੜ੍ਹ ਕੇ ਰੂਹ ਨੂੰ ਸਕੂਨ ਮਿਲਿਆ ਹੈ |ਵਧਾਈ ਕਬੂਲ ਕਰੋ |

ਤਰਲੋਕ ਸਿੰਘ ਜੱਜ
ਇੰਡੀਆ