ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, April 17, 2010

ਦਾਦਰ ਪੰਡੋਰਵੀ - ਗ਼ਜ਼ਲ

ਗ਼ਜ਼ਲ

ਆ ਜਗਾਈਏ ਮੋਮਬੱਤੀਆਂ

ਨਾ ਬੁਝਾਈਏ ਮੋਮਬੱਤੀਆਂ।

-----

ਜਗਣ ਦਈਏ, ਮਚਣ ਦਈਏ,

ਨਾ ਸਤਾਈਏ ਮੋਮਬੱਤੀਆਂ।

-----

ਦਨਦਨਾਉਂਦੇ ਨੇਰ੍ਹਿਆਂ ਦੀ,

ਹਿਕ ਤੇ ਲਾਈਏ ਮੋਮਬੱਤੀਆਂ।

-----

ਅਸਤ ਹੋਏ ਸੂਰਜਾਂ ਨੂੰ,

ਚਲ ਵਿਖਾਈਏ ਮੋਮਬੱਤੀਆਂ।

-----

ਵੇਚਦੈ ਸ਼ਸਤਰ ਉਹ, ਆਪਾਂ

ਵੰਡ ਆਈਏ ਮੋਮਬੱਤੀਆਂ।

-----

ਜੁਗਨੂੰ, ਸੂਰਜ, ਦੀਵਿਆਂ ਦੇ

ਵਿਚ ਬਿਠਾਈਏ ਮੋਮਬੱਤੀਆਂ।

-----

ਖੋਹ ਕੇ ਪੱਥਰ ਭੀੜ ਕੋਲੋਂ,

ਹੱਥ ਫੜਾਈਏ ਮੋਮਬੱਤੀਆਂ।

-----

ਰੁੱਸ ਨਾ ਜਾਵਣ ਸਦਾ ਲਈ,

ਉਠ! ਮਨਾਈਏ ਮੋਮਬੱਤੀਆਂ।

-----

ਜਦ ਕਿਸੇ ਨੂੰ ਮਿਲ਼ਣ ਜਾਈਏ,

ਲੈ ਕੇ ਜਾਈਏ ਮੋਮਬੱਤੀਆਂ।

No comments: