ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, April 19, 2010

ਕੁਲਵਿੰਦਰ ਕੁੱਲਾ - ਗ਼ਜ਼ਲ

ਗ਼ਜ਼ਲ

ਸੁਪਨਿਆਂ ਦੀ ਮੌਤ ਦਾ ਮਾਤਮ ਜਦੋਂ ਤੱਕ ਸਹਿਣਗੇ

ਮੁਕਟ ਤੇਰੇ ਨਾਲ਼ ਮੇਰੇ ਬੋਲ ਖਹਿੰਦੇ ਰਹਿਣਗੇ

-----

ਟੁੱਟ ਗਿਆ ਜਦ ਸਬਰ ਲੋਕਾਂ ਦਾ, ਰੁਲ਼ਣਗੇ ਤਾਜ ਵੀ,

ਕਾਲ਼ੇ ਪਰਚਮ ਜ਼ੁਲਮ ਦੇ, ਜੋ ਝੁੱਲਦੇ ਸਭ ਲਹਿਣਗੇ

----

ਵਕ਼ਤ ਦੇ ਨਾਦਰ ਦਾ ਅਕਸਰ ਵਕ਼ਤ ਹੀ ਕਰਦਾ ਇਲਾਜ,

ਤੇਰੀ ਹਉਮੈਂ ਦੇ ਵੀ ਸਭ, ਉੱਚੇ ਮੁਨਾਰੇ ਢਹਿਣਗੇ

-----

ਫੁੱਲ ਖਿੜੇ ਰਾਹਾਂ ਤੇ ਜਦ ਮਹਿਕਣਗੇ ਸਾਡੇ ਖ਼ੂਨ ਦੇ,

ਕਿਸ ਤਰਾਂ ਦਾ ਸੀ ਸਫ਼ਰ’, ਸਾਡੀ ਕਹਾਣੀ ਕਹਿਣਗੇ

-----

ਨਾ ਕਰੀ ਇਤਬਾਰ, ਇਹ ਸ਼ਿਕਰੇ ਸਿਆਸੀ ਬੇਲਿਹਾਜ਼,

ਮੌਤ ਤੇਰੀ ਬਾਅਦ ਵੀ ਇਹ ਲਾਸ਼ ਉੱਤੇ ਬਹਿਣਗੇ

No comments: