
ਜਨਮ: 04 ਮਾਰਚ, 1936 – 05 ਅਗਸਤ 2006
ਪਿੰਡ : ਨਡਾਲੋਂ, ਤਹਿਸੀਲ : ਗੜਸ਼ੰਕਰ ਜ਼ਿਲ੍ਹਾ : ਹੁਸ਼ਿਆਰਪੁਰ
ਪ੍ਰਕਾਸ਼ਿਤ ਕਿਤਾਬਾਂ: ਜਿਉਂ ਹੀ ਜਾਣਕਾਰੀ ਉਪਲਬਧ ਹੋਈ, ਅਪਡੇਟ ਕਰ ਦਿੱਤੀ ਜਾਵੇਗੀ।
-----
ਦੋਸਤੋ! ਹੁਸ਼ਿਆਰਪੁਰ ਵਸਦੇ ਗ਼ਜ਼ਲਗੋ ਇਕਵਿੰਦਰ ਜੀ ਨੇ ਮਰਹੂਮ ਬਿਸ਼ਨ ਸਿੰਘ ਮਤਵਾਲਾ ਜੀ ਦੀ ਇਕ ਬੇਹੱਦ ਖ਼ੂਬਸੂਰਤ ਗ਼ਜ਼ਲ ਭੇਜ ਕੇ ਉਹਨਾਂ ਦੀ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਵਾਈ ਹੈ। ਮੈਂ ਇਕਵਿੰਦਰ ਜੀ ਦਾ ਸ਼ੁਕਰੀਆ ਅਦਾ ਕਰਦੀ ਹੋਈ, ਇਸ ਗ਼ਜ਼ਲ ਨੂੰ ਅੱਜ ਦੀ ਪੋਸਟ ‘ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
******
ਗ਼ਜ਼ਲ
ਉਮਰਾਂ ਭਰ ਦੇ ਚੀਕ-ਚਿਹਾਟ ਨਿਬੇੜ ਲਏ।
ਖਿੱਲਾਂ ਵਾਂਗੂ ਯਾਰ ! ਕਲੇਜੇ ਖੇੜ ਲਏ।
-----
ਕਦ ਜਾ ਕੇ ਹੁਣ ਸਾਡਾ ਚੇਤਾ ਆਇਆ ਸੀ,
ਹੁਣ ਤੇ ਅੜਿਆ ! ਕਦ ਦੇ ਬੂਹੇ ਭੇੜ ਲਏ।
-----
ਬਾਗ਼ੇ ਦੇ ਵਿੱਚ ਫੁੱਲ-ਕਲੀਆਂ ਵੀ ਮਿਲ਼ਦੇ ਸਨ,
ਮੰਗਵੇਂ ਆਪਾਂ ਅੰਗਿਆਰਾਂ ਦੇ ਨੇੜ ਲਏ।
-----
ਮੈਂ ਤੇ ਮੇਰੀ ਵੰਝਲੀ ਅੱਜ ਵੀ ‘ਕੱਲੇ ਹਾਂ,
ਚੰਗਾ ਹੋਇਆ ਤੂੰ ਤੇ ਸਾਕ ਸਹੇੜ ਲਏ ।
-----
ਛਿੱਟੇ ਮਾਰੋ ! ਖਾਰੇ-ਖਾਰੇ ਪਾਣੀ ਦੇ,
‘ਮਤਵਾਲੇ’ ਨੇ ਮੁੜ ਕੇ ਫ਼ੱਟ ਉਧੇੜ ਲਏ ।
2 comments:
ਸਾਦਾ ਤੇ ਦਿਲ ਨੂੰ ਛੂਹਣ ਵਾਲੇ ਸ਼ੇਅਰ, ਖਾਸ ਕਰ '...ਹੁਣ ਤੇ ਅੜਿਆ ਕਦ ਦੇ ਬੂਹੇ ਭੇੜ ਲਏ'..
ਬਹੁਤ ਵਧੀਆ ਸ਼ੇਅਰ ਨੇ
ਮੰਗਵੇਂ ਆਪਾਂ ਅੰਗਿਆਰਾਂ ਦੇ ਨੇੜ ਲਏ
ਖਿਆਲ ਦੀ ਉਡਾਰੀ ਅਤੇ ਫਿਰ ਬਿਲਕੁਲ ਮੌਲਿਕ ਭਾਸ਼ਾ ਹੈ ਇਸ ਮਿਸਰੇ ਵਿੱਚ।
Post a Comment