
ਅਦਬ ਸਹਿਤ
ਤਨਦੀਪ ਤਮੰਨਾ
******
ਮਜ਼ਦੂਰ ਦੀ ਦੇਸ਼ ਸੇਵਾ
ਨਜ਼ਮ
ਮੇਰੀ ਕਿਰਤ ਨੂੰ ਲੁੱਟਣ ਵਾਲੜਿਓ,
ਕਿਉਂ ਪੀਵੋ ਰੱਤ ਬਹਾਰਾਂ ਦੀ।
ਇਹ ਧਰਤੀ ਹੈ ਮਜ਼ਦੂਰਾਂ ਦੀ,
ਇਹ ਨਹੀਂ ਸਰਮਾਏਦਾਰਾਂ ਦੀ।
-----
ਮੇਰੇ ਤੇਸੇ ਤੇ ਹਥੌੜੇ ਨੇ,
ਲੱਖ ਮੰਦਿਰ ਮਹਿਲ ਉਸਾਰੇ ਹੋ।
ਪਰ ਮੇਰੀ ਨੀਂਦ ਉਤਾਰਨ ਨੂੰ,
ਕੱਖ ਕਾਨਿਆਂ ਦੇ ਹਨ ਢਾਰੇ ਹੋ।
-----
ਅੱਜ ਮੇਰੀ ਮਿਹਨਤ ਦਾ ਸਦਕਾ,
ਕਾਰਾਂ ਤੇ ਕਾਰਾਂ ਆ ਗਈਆਂ।
ਕਰ ਕ਼ਤਲ ਬਸੰਤ ਅਸਾਡੀ ਨੂੰ,
ਕਈ ਮਸਤ ਬਹਾਰਾਂ ਆ ਗਈਆਂ।
-----
ਹੈ ਦੂਣਾ ਠਾਠ ਅਮੀਰਾਂ ਦਾ,
ਵਧਿਆ ਚੌਣਾ ਸਰਮਾਇਆ ਏ।
ਪਰ ਮੇਰੀ ਰੋਟੀ ਦਾ ਟੁਕੜਾ,
ਹੁਣ ਖ਼ਤਮ ਹੋਣ ‘ਤੇ ਆਇਆ ਏ।
-----
ਜਦ ਵੀ ਉਪਰਾਲਾ ਕਰਕੇ ਮੈਂ
ਜ਼ੰਜੀਰ ਤੋੜਨੀ ਚਾਹੀ ਏ।
ਟੁੱਟੀ ਨੂੰ ਟਾਂਕੇ ਲਾ ਲਾ ਕੇ,
ਤਕਦੀਰ ਜੋੜਨੀ ਚਾਹੀ ਏ।
-----
ਧਰਮਾਂ ‘ਤੇ ਖ਼ਤਰਾ ਬਣ ਜਾਵੇ,
ਕਾਨੂੰਨ ‘ਤੇ ਖ਼ਤਰਾ ਆ ਜਾਵੇ।
ਮਜ਼ਹਬਾਂ ਦੇ ਠੇਕੇਦਾਰਾਂ ਦੇ,
ਜਨੂੰਨ ‘ਤੇ ਖ਼ਤਰਾ ਆ ਜਾਵੇ।
-----
ਦੇ ਫ਼ਤਵਾ ਦੇਸ਼-ਧਰੋਹੀ ਦਾ,
ਜੇਲ੍ਹਾਂ ਦੇ ਬੂਹੇ ਖੁੱਲ੍ਹ ਜਾਂਦੇ।
ਅੰਨ੍ਹੇ ਹੋ ਵਿਚ ਤਸ਼ੱਦਦ ਦੇ,
ਬੰਦੇ ਨੂੰ ਬੰਦਾ ਭੁੱਲ ਜਾਂਦੇ।
-----
ਹਰ ਸ਼ੈਅ ਵਿਚ ਜ਼ਹਿਰ ਮਿਲ਼ਾਉਂਦੇ ਨੇ,
ਤੇ ਬਣ ਬਹਿੰਦੇ ਨੇ ਲੱਖਪਤੀ।
ਪਰ ਸਰਘੀ ਜੰਮਣੋ ਨਹੀਂ ਰਹਿੰਦੀ,
ਜਰ ਧਰਤੀ ਹੋਵੇ ਗਰਭਵਤੀ।
-----
ਫਿਰ ਸੀਖ਼ਾਂ ਤੋੜ ਮਜੂਰ ਕਹੇ,
ਇਹ ਸੱਭੋ ਕੁਝ ਈ ਮੇਰਾ ਏ।
ਜਿਸਨੂੰ ਤੂੰ ਆਪਣਾ ਦੇਸ਼ ਕਹੇਂ,
ਇਹ ਤੇਰਾ ਨਹੀਂ, ਇਹ ਮੇਰਾ ਏ।
-----
ਇਹ ਫ਼ਸਲਾਂ ਬੰਨੇ ਸੱਪਾਂ ਨੇ,
ਮੇਰੇ ਦਾਦੇ ਨੂੰ ਡੰਗਿਆ ਏ।
ਮੇਰੇ ਵੀਰ ਦੇ ਭੁੱਖੇ ਢਿੱਡ ਵਿੱਚੋਂ,
ਇਕ ਤਪਦਾ ਸਰੀਆ ਲੰਘਿਆ ਏ।
-----
ਔਹ ਚੱਕਰ ਖਾ ਕੇ ਡਿੱਗਿਆ ਏ,
ਤੇ ਕਰਦਾ ਗੰਦ ਜੋ ਸਾਫ਼ ਤੇਰਾ।
ਨਹੀਂ ਤਾਕਤ ਪਾਉਂਦਾ ਵੈਦ ਕੋਈ,
ਆਹ! ਤੜਫ਼ ਰਿਹਾ ਏ ਬਾਪ ਮੇਰਾ।
-----
ਇਸ ਕਾਰਖ਼ਾਨੇ ਦੇ ਬਾਲਣ ਵਿਚ,
ਮੇਰੀ ਮਾਂ ਦਾ ਜਿਸਮ ਈ ਬਲ਼ਦਾ ਏ।
ਤੇ ਜੋਬਨ ਮੇਰੀਆਂ ਭੈਣਾਂ ਦਾ,
ਸੜਕਾਂ ਦੇ ਕਿਨਾਰੇ ਢਲ਼ਦਾ ਏ।
-----
ਮੇਰੀ ਪਤਨੀ ਦੇ ਵਾਲ਼ਾਂ ਦਾ,
ਬਿਜਲੀ ਨੇ ਤਾਣਾ ਤਣਿਆ ਏ।
ਮੇਰਾ ਹੀ ਮੁੜ੍ਹਕਾ ਚੋ ਚੋ ਕੇ,
ਇਹ ਝੀਲ-ਭਾਖੜਾ ਬਣਿਆ ਏ।
-----
ਜੁ ਤੇਰੇ ਬਾਗ਼ੀਂ ਫੁੱਲ ਖਿੜੇ,
ਮੇਰੀ ਬੱਚੀ ਦੀਆਂ ਮੁਸਕਾਨਾਂ ਨੇ।
ਅਸੀਂ ਚੀਰ ਪਹਾੜਾਂ ਦੀ ਹਿੱਕੜੀ,
ਵਿਚ ਭਰੀਆਂ ਆਪਣੀਆਂ ਜਾਨਾਂ ਨੇ।
-----
ਜਦ ਵਿਹਲ ਮਿਲ਼ੇ ਰੈਸਤੋਰਾਂ ‘ਚੋਂ,
ਆ ਨਸ਼ਾ ਅਸਾਡੇ ‘ਤੇ ‘ਤਾਰੇ।
ਝੱਟ ਬੁੱਲ੍ਹਾਂ ਦੇ ਸਿਰਹਾਣੇ ਤੂੰ,
ਜੀਪਾਂ ਦੇ ਹਾਰਨ ਆ ਮਾਰੇ।
-----
ਇਹ ਧਰਤੀ ਸਾਡੀ ਮਾਂ ਵਰਗੀ,
ਨਾ ਇਸਨੂੰ ਕੁਝ ਵੀ ਭੁੱਲਿਆ ਏ।
ਇਹ ਸਭੇ ਜਾਣਦੇ ਖੇਤਾਂ ਵਿਚ,
ਹੈ ਕਿਸਦਾ ਖ਼ੂਨ ਜੁ ਡੁੱਲ੍ਹਿਆ ਏ।
-----
ਮੈਂ ਤੱਕ ਗਿਆ ਹਾਂ ਸੁਣ ਸੁਣ ਕੇ,
ਅੱਜ ਕਹਿਣ ਦੀ ਹਿੰਮਤ ਕਰਦਾ ਹਾਂ।
ਲਹਿਰਾਅ ਝੰਡਾ ਸੰਗਰਾਮਾਂ ਦਾ,
ਅੱਜ ਫੇਰ ਬਗ਼ਾਵਤ ਕਰਦਾ ਹਾਂ।
-----
ਫਿਰ ਕਿਉਂ ਨਾ ਅੱਜ ਮਜੂਰ ਕਹੇ,
ਜੋ ਧਰਤੀ ‘ਤੇ ਉਹ ਮੇਰਾ ਏ।
ਜਿਸਨੂੰ ਤੂੰ ਆਪਣਾ ਦੇਸ਼ ਕਹੇਂ,
No comments:
Post a Comment