ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, May 3, 2010

ਸੁਖਦਰਸ਼ਨ ਧਾਲੀਵਾਲ - ਗ਼ਜ਼ਲ

ਗ਼ਜ਼ਲ

ਲਹੂ ਤੇਰੇ ਚ ਜਦ ਅਨੁਰਾਗ ਦਾ ਆਗਾਜ਼ ਹੋਵੇਗਾ।

ਨਿਸ਼ਾ ਦੇ ਘਰ ਦਾ ਤੇਰੇ ਕੋਲ਼ ਫਿਰ ਹਰ ਰਾਜ਼ ਹੋਵੇਗਾ।

-----

ਰਜ਼ਾ ਦੀ ਬੇਖ਼ੁਦੀ ਵਿਚ ਡੁਬ ਗਈ ਜਿਸ ਦਿਨ ਨਜ਼ਰ ਤੇਰੀ,

ਤਾਂ ਤੇਰੇ ਸੁਪਨਿਆਂ ਦਾ ਖ਼ੁਦ ਖ਼ੁਦਾ ਹਮਰਾਜ਼ ਹੋਵੇਗਾ।

-----

ਕਿਸੇ ਪੱਥਰ ਦੀ ਮਿੱਟੀ ਚੋਂ ਵੀ ਉਗਣਾ ਫੁੱਲ ਬਣ ਬਣਕੇ,

ਫ਼ਨਾਹ ਹੋਵਣ ਦਾ ਸ਼ਾਇਦ ਇਹ ਨਵਾਂ ਅੰਦਾਜ਼ ਹੋਵਾਗਾ।

-----

ਬਦਲਦੇ ਵਕ਼ਤ ਦਾ ਰਹਿਬਰ ਹੀ ਜੇਕਰ ਬਣ ਗਿਆ ਪੱਥਰ,

ਤਾਂ ਮੇਰੀ ਵੇਦਨਾ ਦੀ ਕੌਣ ਫਿਰ ਆਵਾਜ਼ ਹੋਵੇਗਾ।

-----

ਜੇਕਰ ਤੇਰੇ ਪਰਾਂ ਵਿਚ ਭਰ ਗਿਆ ਉਹ ਰੰਗ ਵਿਸਮਾਦੀ,

ਤਾਂ ਉਹ ਤੇਰੇ ਸਫ਼ਰ ਵਿਚ ਲੁਤਫ਼ ਦੀ ਪਰਵਾਜ਼ ਹੋਵੇਗਾ।

-----

ਮਿਟਾ ਕੇ ਖ਼ੁਦ ਨੂੰ ਬਦਲੇਗਾ ਜ਼ਮਾਨੇ ਦੀ ਹਵਾ ਨੂੰ ਜੋ,

ਤਾਂ ਉਹ ਮੇਰੀ ਨਜ਼ਰ ਵਿਚ ਵਕ਼ਤ ਦਾ ਸਰਤਾਜ ਹੋਵੇਗਾ।

No comments: