ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, May 2, 2010

ਗੁਰਦਰਸ਼ਨ ਬਾਦਲ - ਗ਼ਜ਼ਲ

ਦੋਸਤੋ! ਅੱਜ ਸੁਖਦੀਪ ਜੀ ਦੀ ਈਮੇਲ ਆਈ ਸੀ ਕਿ ਬਾਦਲ ਸਾਹਿਬ ਦੀ ਬਹੁ-ਚਰਚਿਤ ਗ਼ਜ਼ਲ 'ਕਿਸਨੂੰ ਖੋਲ੍ਹ ਸੁਣਾਵਾਂ, ਦੁਖ ਪਰਦੇਸਾਂ ਦੇ' ਆਰਸੀ 'ਤੇ ਪੋਸਟ ਜ਼ਰੂਰ ਕੀਤੀ ਜਾਵੇ। ਇਹ ਗ਼ਜ਼ਲ ਬਾਦਲ ਸਾਹਿਬ ਦੇ ਸੰਨ 2000 'ਚ ਛਪੇ ਗ਼ਜ਼ਲ-ਸੰਗ੍ਰਹਿ 'ਕਿਰਚਾਂ' 'ਚ ਸ਼ਾਮਿਲ ਹੈ ਅਤੇ ਉਹਨਾਂ ਗ਼ਜ਼ਲਾਂ 'ਚੋਂ ਹੈ ਜਿਨ੍ਹਾਂ 'ਤੇ ਸਰੀ 'ਚ ਬਹੁਤ ਵਾਰ ਭਖ਼ਵੇਂ ਟਾਕ-ਸ਼ੋਅ ਹੋ ਚੁੱਕੇ ਹਨ। ਲਓ ਸੁਖਦੀਪ ਜੀ! ਅੱਜ ਇਹ ਬੇਹੱਦ ਖ਼ੂਬਸੂਰਤ ਗ਼ਜ਼ਲ ਤੁਹਾਡੇ ਨਾਮ ਕਰਦੇ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
******
ਗ਼ਜ਼ਲ

ਕਿਸਨੂੰ ਖੋਲ੍ਹ ਸੁਣਾਵਾਂ, ਦੁਖ ਪਰਦੇਸਾਂ ਦੇ

ਧੁੱਪ ਨੇ ਨਿਗਲ਼ੀਆਂ ਛਾਵਾਂ, ਦੁਖ ਪਰਦੇਸਾਂ ਦੇ

-----

ਭੀੜ ਪਈ ਤੋਂ ਸਾਰੇ ਅੱਖ ਚੁਰਾ ਜਾਵਣ,

ਕੀ ਪੁੱਤਰ, ਕੀ ਮਾਵਾਂ, ਦੁਖ ਪਰਦੇਸਾਂ ਦੇ

-----

ਕਣਕ ਬਥੇਰੀ ਉਗਦੀ, ਫਿਰ ਵੀ ਖਾਂਦੇ ਨੇ,

ਮੁਰਗੇ, ਬੱਕਰੇ, ਗਾਵਾਂ, ਦੁਖ ਪਰਦੇਸਾਂ ਦੇ

-----

ਨੀਂਦਰ ਤਾਈਂ ਭਜਾਵੇ ਬੋਲ ਅਲਾਰਮ ਦਾ,

ਸਾਰਾ ਦਿਨ ਉਂਘਲਾਵਾਂ, ਦੁਖ ਪਰਦੇਸਾਂ ਦੇ

-----

ਸੁਪਨੇ ਵਿਚ ਵੀ ਬਿੱਲ ਹੀ ਪਿੱਛਾ ਕਰਦੇ ਨੇ,

ਭਜ-ਨਠ ਵਿਚ ਭੁਗਤਾਵਾਂ, ਦੁਖ ਪਰਦੇਸਾਂ ਦੇ

-----

ਹਸਦੀ-ਹਸਦੀ ਬੀਵੀ ਥਾਣੇ ਜਾ ਖੜ੍ਹਦੀ,

ਫਿਰ ਬੇਅੰਤ ਸਜ਼ਾਵਾਂ, ਦੁਖ ਪਰਦੇਸਾਂ ਦੇ

-----

ਆਖਣ ਨੂੰ ਤਾਂ ਚਾਰੋਂ-ਤਰਫ਼ ਸੁਹੱਪਣ ਹੈ,

ਆਓ! ਕੋਹਜ ਵਿਖਾਵਾਂ, ਦੁਖ ਪਰਦੇਸਾਂ ਦੇ

-----

ਅਪਣੇ ਦੇਸ਼ ਦੀ ਬਾਦਲ’, ਕਿਧਰੇ ਰੀਸ ਨਹੀਂ,

ਏਥੇ ਹੀ ਗੱਲ ਮੁਕਾਵਾਂ, ਦੁਖ ਪਰਦੇਸਾਂ ਦੇ

4 comments:

Tarlok Judge said...

ਆਖਣ ਨੂ ਤਾਂ ਚਾਰੋ ਤਰਫ਼ ਸੁਹੱਪਣ ਹੈ
ਆਓ ਕੋਹਜ ਵਿਖਾਵਾਂ , ਦੁਖ ਪ੍ਰਦੇਸਾਂ ਦੇ

ਬਹੁਤ ਖੂਬ ਬਾਦਲ ਸਾਹਿਬ, ਸਾਰੀ ਗਜ਼ਲ ਹੀ ਕਮਾਲ ਹੈ

My Best Regards for you and family.

Yours:: Tarlok.

Jagjit said...

Paradox unearhted, poetically.

ਤਨਦੀਪ 'ਤਮੰਨਾ' said...

ਬਾਦਲ ਸਾਹਿਬ, ਇਕੋ ਗ਼ਜ਼ਲ ਦੇ ਚੰਦ ਸ਼ੇਅਰਾਂ ਵਿਚ ਪਰਦੇਸਾਂ ਦਾ ਸਾਰਾ ਹਾਲ ਬਿਆਨ ਕਰ ਦਿੱਤਾ ਹੈ। ਕਿਰਚਾਂ ਸੰਗ੍ਰਹਿ ਉਪਲਬਧ ਹੈ?
ਹਿਤੂ
ਸੁਰ ਖ਼ੁਆਬ

ਤਨਦੀਪ 'ਤਮੰਨਾ' said...

ਸਤਿਕਾਰਤ ਸੁਰ ਖ਼ੁਆਬ ਜੀ। 'ਕਿਰਚਾਂ' ਦਾ ਦੂਸਰਾ ਐਡੀਸ਼ਨ ਜਲਦੀ ਹੀ ਛਪੇਗਾ। ਇਕੋ ਕਿਤਾਬ ਪਈ ਹੈ ਜੋ ਮੇਰੇ ਕੋਲ਼ ਹੈ। ਜਦੋਂ ਵੀ ਨਵਾਂ ਐਡੀਸ਼ਨ ਆਇਆ, ਮੈਂ ਸੂਚਨਾਵਾਂ 'ਚ ਪੋਸਟ ਕਰ ਦੇਵਾਂਗੀ। ਆਰਸੀ 'ਤੇ ਫੇਰੀ ਪਾਉਣ ਅਤੇ ਟਿੱਪਣੀਆਂ ਭੇਜਣ ਲਈ ਲਈ ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ